12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅੰਤਰ ਜ਼ਿਲ੍ਹਾ ਵਨ ਡੇਅ ਕ੍ਰਿਕਟ ਟੂਰਨਾਮੈਂਟ ’ਚ ਸ੍ਰੀ ਮੁਕਤਸਰ ਸਾਹਿਬ ਨੇ ਫ਼ਾਜ਼ਿਲਕਾ ਨੂੰ ਹਰਾਇਆ ਆਦੇਸ਼ ਕਾਲਜ ਦੇ ਬੀ.ਕਾਮ. ਵਿਭਾਗ ਦੇ ਵਿਦਿਆਰਥੀਆਂ ਨੇ ਨਤੀਜਿਆਂ ’ਚ ਮਾਰੀ ਬਾਜ਼ੀ

ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਕਰਵਾਏ ਜਾ ਰਹੇ ਲੜਕੀਆਂ ਦੇ ਅੰਤਰ ਜ਼ਿਲ੍ਹਾ ਵਨ ਡੇਅ ਅੰਡਰ-15 ਕ੍ਰਿਕਟ ਟੂਰਨਾਮੈਂਟ 2026-27 ਦੇ ਸਥਾਨਕ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿਚ ਹੋਏ ਮੁਕਾਬਲੇ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫ਼ਾਜ਼ਿਲਕਾ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕ੍ਰਿਕਟ ਗਰਾਊਂਡ ਵਿਖੇ ਖੇਡੇ ਗਏ ਮੈਚ ਵਿਚ ਫ਼ਾਜ਼ਿਲਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਸ੍ਰੀ ਮੁਕਤਸਰ ਸਾਹਿਬ ਦੀ ਲੜਕੀਆਂ ਦੀ ਜੇਤੂ ਕ੍ਰਿਕਟ ਟੀਮ ਨਾਲ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ। 12-09-2026
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਕਰਵਾਏ ਜਾ ਰਹੇ ਲੜਕੀਆਂ ਦੇ ਅੰਤਰ ਜ਼ਿਲ੍ਹਾ ਵਨ ਡੇਅ ਅੰਡਰ-15 ਕ੍ਰਿਕਟ ਟੂਰਨਾਮੈਂਟ 2026-27 ਦੇ ਸਥਾਨਕ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿਚ ਹੋਏ ਮੁਕਾਬਲੇ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫ਼ਾਜ਼ਿਲਕਾ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕ੍ਰਿਕਟ ਗਰਾਊਂਡ ਵਿਖੇ ਖੇਡੇ ਗਏ ਮੈਚ ਵਿਚ ਫ਼ਾਜ਼ਿਲਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਫ਼ਾਜ਼ਿਲਕਾ ਦੀ ਟੀਮ ਨੇ ਨਿਰਧਾਰਤ 35 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ’ਤੇ 110 ਦੌੜਾਂ ਬਣਾਈਆਂ। ਟੀਮ ਵਲੋਂ ਗੁੰਜਨ ਨੇ 34 ਅਤੇ ਤਮੰਨਾ ਕੰਬੋਜ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਕਿਰਤ ਲੀਨ ਕੌਰ ਨੇ 3 ਵਿਕਟਾਂ, ਰਹਿਮਤ ਕੌਰ ਤੇ ਖੁਸ਼ਦੀਪ ਕੌਰ ਨੇ 1-1 ਵਿਕਟ ਲਈ। ਟੀਚੇ ਦਾ ਪਿੱਛਾ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮਹਿਜ਼ 12.5 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ’ਤੇ 111 ਦੌੜਾਂ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ। ਰਹਿਮਤ ਕੌਰ ਨੇ 40 ਦੌੜਾਂ ਅਤੇ ਗੁਣਸਾਖੀ ਨੇ 28 ਦੌੜਾਂ ਬਣਾਈਆਂ। ਫ਼ਾਜ਼ਿਲਕਾ ਵਲੋਂ ਗੇਂਦਬਾਜ਼ੀ ਕਰਦਿਆਂ ਗੁੰਜਨ ਨੇ 2 ਵਿਕਟਾਂ ਹਾਸਿਲ ਕੀਤੀਆਂ। ਟੀਮ ਦੀ ਇਸ ਸ਼ਾਨਦਾਰ ਜਿੱਤ ’ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਕਰਮਜੀਤ, ਡਾ. ਮਦਨ ਮੋਹਨ ਬਾਂਸਲ, ਬਾਵਾ ਯਾਦਵਿੰਦਰ ਸਿੰਘ, ਮੋਹਕਮ ਸਿੰਘ ਸੰਧੂ, ਭੀਸ਼ਮ ਬਾਂਸਲ, ਮੰਗਤ ਕੁੱਕੜ, ਸੁਰਿੰਦਰ ਅਰੋੜਾ, ਪਰਮਜੀਤ ਸਿੰਘ, ਵਿਜੇ ਕੁਮਾਰ, ਮਨਿੰਦਰ ਚੋਪੜਾ, ਸੰਜੀਵ ਗੁਪਤਾ, ਜਸਪਾਲ ਸਿੰਘ ਔਲਖ, ਗੁਰਬਖ਼ਸ਼ ਸਿੰਘ, ਰਾਕੇਸ਼ ਵਾਟਸ, ਜਸਕਰਨ ਸਿੰਘ, ਸੁਨੀਲ ਕੁਮਾਰ, ਜਸਪਾਲ ਸਿੰਘ ਹਰੀਕੇ ਕਲਾਂ, ਅੰਗਰੇਜ਼ ਸਿੰਘ ਬਰੀਵਾਲਾ, ਰਾਜਵੰਤ ਸਿੰਘ, ਵਿਜੇ ਚੋਪੜਾ, ਸੁਪਿੰਦਰਜੀਤ ਸਿੰਘ, ਪੰਕਜ ਕੁਮਾਰ, ਸ਼ੇਰਬਾਜ ਫ਼ੱਤਣਵਾਲਾ, ਗੁਰਭੇਜ ਖੋਸਾ, ਜਨਰਲ ਸਕੱਤਰ ਸ਼ਮਿੰਦਰ ਬੱਤਰਾ ਅਤੇ ਸਮੂਹ ਮੈਂਬਰਾਂ ਨੇ ਸਿਲੈਕਟਰਾਂ, ਕੋਚਾਂ ਤੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੁਕਾਬਲਿਆਂ ਲਈ ਸ਼ੁੱਭਕਾ ਮਨਾਵਾਂ ਦਿੱਤੀਆਂ। ਟੀਮ ਦੇ ਕੋਚ ਗਗਨਦੀਪ ਸਿੰਘ, ਲਖਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਖਿਡਾਰਨਾਂ ਵਲੋਂ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ ਗਈ। ਟੀਮ ਨੇ ਆਪਣੇ ਗਰੁੱਪ ਵਿਚ 16 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਕਾਇਮ ਕੀਤਾ ਹੈ ਅਤੇ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਲਗਪਗ ਪੱਕੀ ਕਰ ਲਈ ਹੈ।
ਪਿਛਲੀ ਖ਼ਬਰ ਮੁੱਖ ਮਾਰਗ ’ਤੇ ਪਿੰਡ ਵੜਿੰਗ ਨੇੜੇ ਸੇਮਨਾਲੇ ਦੇ ਪੁਲ ਨੂੰ ਜਲਦੀ ਚਾਲੂ ਕਰਨ ਦੀ ਮੰਗ ਅਗਲੀ ਖ਼ਬਰ ਇੰਡੀਆ ਸਕਿੱਲਜ਼ 2026-27 ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।