19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੁਕਤਸਰ ਗੈਸ ਸੈਂਟਰ ਨੂੰ ਬੀ. ਪੀ. ਸੀ. ਐੱਲ. ਵਲੋਂ ਸਨਮਾਨ

ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ.

ਅਜੀਤ ਡੈਸਕ 19-09-2026
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐੱਲ.) ਵਲੋਂ ਹੋਟਲ ਸੀਪਲ ਬਠਿੰਡਾ ਵਿਖੇ ‘ਅਦਮਿਆ’ ਨਾਮਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਨੋਇਡਾ ਤੋਂ ਪਹੁੰਚੇ ਹੈੱਡ ਐੱਲ.ਪੀ.ਜੀ. (ਨਾਰਥ) ਰਾਜੇਸ਼ ਕੁਮਹਾਰੇ ਨੇ ਕੀਤੀ। ਇਸ ਮੌਕੇ ਸਟੇਟ ਹੈੱਡ ਅਰੁਣ ਸੋਨਵਾਨੀ, ਟੈਰੀਟਰੀ ਮੈਨੇਜਰ ਬਠਿੰਡਾ ਸ਼ਾਰਮਿਕ ਪੰਚਾਲ, ਸੇਲਜ਼ ਅਫ਼ਸਰ ਬਠਿੰਡਾ ਮੁਹੰਮਦ ਆਸਿਫ ਅਤੇ ਸੇਲਜ਼ ਅਫ਼ਸਰ ਅੰਮ੍ਰਿਤਸਰ ਅਰੁਣ ਥਾਮਾ ਸਮੇਤ ਵੱਖ-ਵੱਖ ਜ਼ਿਲਿ੍ਹਆਂ ਤੋਂ ਕਰੀਬ 40 ਭਾਰਤ ਗੈਸ ਡਿਸਟ੍ਰੀਬਿਊਟਰਜ਼ ਨੇ ਭਾਗ ਲਿਆ। ਸੈਮੀਨਾਰ ਦੌਰਾਨ ਐੱਲ.ਪੀ.ਜੀ. ਸਪਲਾਈ ਦੀਆਂ ਚੁਣੌਤੀਆਂ ਦੇ ਬਾਵਜੂਦ ਸੁਚੱਜੀਆਂ ਅਤੇ ਨਿਰੰਤਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਿਸਟ੍ਰੀਬਿਊਟਰਜ਼ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਮੁਕਤਸਰ ਗੈਸ ਸੈਂਟਰ ਨੂੰ ਸੀਮਤ ਐੱਲ.ਪੀ.ਜੀ. ਸਪਲਾਈ ਦੇ ਬਾਵਜੂਦ ਖ਼ਪਤਕਾਰਾਂ ਨੂੰ ਨਿਰੰਤਰ ਸੇਵਾਵਾਂ ਪ੍ਰਦਾਨ ਕਰਨ, ਸਪਲਾਈ ਦਾ ਯੋਗ ਪ੍ਰਬੰਧ ਕਰਨ ਤੇ ਖ਼ਪਤਕਾਰਾਂ ਦੀਆਂ ਲੋੜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਵਿਸ਼ੇਸ਼ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਮੁਕਤਸਰ ਗੈਸ ਸੈਂਟਰ ਦੇ ਸੰਚਾਲਕ ਵਿਜੈ ਸੱਚਦੇਵਾ ਤੇ ਰਾਹੁਲ ਸੱਚਦੇਵਾ ਨੇ ਕਿਹਾ ਕਿ ਬੀ.ਪੀ.ਸੀ.ਐੱਲ. ਵਲੋਂ ਮਿਲਿਆ ਇਹ ਸਨਮਾਨ ਸਮੁੱਚੀ ਟੀਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਮੁਕਤਸਰ ਗੈਸ ਸੈਂਟਰ ਨੂੰ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ’ਤੇ ਕਈ ਐਵਾਰਡ ਅਤੇ ਸਨਮਾਨ ਪ੍ਰਾਪਤ ਹੋ ਚੁੱਕੇ ਹਨ।
ਪਿਛਲੀ ਖ਼ਬਰ ਐੱਸ.ਬੀ.ਆਈ. ਬੈਂਕ ਨੇ ਗਿੱਦੜਬਾਹਾ ਸਕੂਲ ਨੂੰ ਲੋੜੀਂਦਾ ਸਾਮਾਨ ਦਿੱਤਾ ਅਗਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹਾ ਸੁਧਾਰ ਘਰ ’ਚ ਅਚਨਚੇਤ ਸਰਚ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।