19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਕੂਲ ਆਫ਼ ਐਮੀਨੈਂਸ ਬੋਹਾ ਦੇ ਖਿਡਾਰੀਆਂ ਨੇ ਸੂਬਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚੋਂ 4 ਤਗਮੇ ਜਿੱਤੇ

ਬੋਹਾ, 18 ਸਤੰਬਰ (ਰਮੇਸ਼ ਤਾਂਗੜੀ)- 70ਵੀਆਂ ਪੰਜਾਬ ਰਾਜ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ’ਚੋਂ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਰੂਪਨਗਰ ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ’ਚ ਅੰਡਰ-17 (ਲੜਕੀਆਂ) ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ’ਚ ਰਮਨਪ੍ਰੀਤ ਕੌਰ ਨੇ ਟੀਮ ਦੇ ਤੌਰ ’ਤੇ ਸਾਥਣ ਖਿਡਾਰਨਾਂ ਦੇ ਸਹਿਯੋਗ ਨਾਲ 964 ਅੰਕ ਹਾਸਲ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 19-09-2026
ਬੋਹਾ, 18 ਸਤੰਬਰ (ਰਮੇਸ਼ ਤਾਂਗੜੀ)- 70ਵੀਆਂ ਪੰਜਾਬ ਰਾਜ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ’ਚੋਂ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਰੂਪਨਗਰ ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ’ਚ ਅੰਡਰ-17 (ਲੜਕੀਆਂ) ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ’ਚ ਰਮਨਪ੍ਰੀਤ ਕੌਰ ਨੇ ਟੀਮ ਦੇ ਤੌਰ ’ਤੇ ਸਾਥਣ ਖਿਡਾਰਨਾਂ ਦੇ ਸਹਿਯੋਗ ਨਾਲ 964 ਅੰਕ ਹਾਸਲ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ’ਚ ਗੁਰਨੂਰ ਸਿੰਘ, ਏਕਮਜੋਤ ਸਿੰਘ ਤੇ ਸਤਗੁਰ ਪੁਰੀ ਨੇ ਟੀਮ ਦੇ ਤੌਰ ’ਤੇ 938 ਅੰਕ ਹਾਸਲ ਕੇ ਤੀਜਾ ਸਥਾਨ ਮੱਲਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਦੇ ਖਿਡਾਰੀਆਂ ਨੇ ਹੁਣ ਤੱਕ ਰਾਈਫ਼ਲ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲਿਆਂ ’ਚ 16 ਅਤੇ ਰਾਸ਼ਟਰ ਪੱਧਰ ’ਤੇ 1 ਤਗਮਾ ਜਿੱਤ ਚੁੱਕੇ ਹਨ ਜਦਕਿ ਸੈਸ਼ਨ 2024-2025 ਦੌਰਾਨ ਰਾਸ਼ਟਰ ਪੱਧਰੀ ਮੁਕਾਬਲਿਆਂ ’ਚ ਮੱਧ ਪ੍ਰਦੇਸ਼ ਵਿਖੇ ਭਾਗ ਵੀ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਜਿੱਤ ਸਟੇਟ ਐਵਾਰਡੀ ਬਲਵਿੰਦਰ ਸਿੰਘ ਲੈਕਚਰਾਰ ਪੰਜਾਬੀ ਵਲੋਂ ਦਿੱਤੀ ਸਿਖਲਾਈ ਸਦਕਾ ਮਿਲੀ ਹੈ। ਇਸ ਮੌਕੇ ਗਗਨਪ੍ਰੀਤ ਵਰਮਾ, ਅਮਨਦੀਪ ਕੌਰ, ਸੁਨੀਤਾ ਰਾਣੀ, ਵਨੀਤ ਕੁਮਾਰ, ਪਰਮਜੀਤ ਕੌਰ, ਜਸਵਿੰਦਰ ਸਿੰਘ, ਬਲਜੀਤ ਸਿੰਘ, ਰੁਪਿੰਦਰ ਕੌਰ, ਅਵਤਾਰ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਅਮਨਦੀਪ ਕੌਰ ਬੁਢਲਾਡਾ, ਗਗਨਦੀਪ ਕੌਰ, ਰਜਨੀ ਬਾਲਾ ਨੇ ਜੇਤੂਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਮਲੋਟ ਦੀ ਕੋਰ ਕਮੇਟੀ ਦਾ ਐਲਾਨ ਟਕਸਾਲੀ ਆਗੂਆਂ ਤੇ ਮਿਹਨਤੀ ਵਰਕਰ... ਅਗਲੀ ਖ਼ਬਰ ਐੱਸ.ਬੀ.ਆਈ. ਬੈਂਕ ਨੇ ਗਿੱਦੜਬਾਹਾ ਸਕੂਲ ਨੂੰ ਲੋੜੀਂਦਾ ਸਾਮਾਨ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।