24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗਿੱਦੜਬਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਧਰਨਾ ‘ ਆਪ ’ ਸਰਕਾਰ ’ ਚ ਨਸ਼ਿਆਂ ਨੇ ਜਵਾਨੀ ਖ਼ਤਮ ਕੀਤੀ - ਹਰਸਿਮਰਤ ਕੌਰ ਬਾਦਲ

ਗਿੱਦੜਬਾਹਾ, 23 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਵਲੋਂ ਗਿੱਦੜਬਾਹਾ ਵਿਖੇ ‘ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ ਪੰਜਾਬ ਬਚਾਓ’ ਵਿਸ਼ਾਲ ਰੋਸ ਧਰਨਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਵਗਾਈ ਵਿਚ ਸਥਾਨਕ ਐੱਸ. ਡੀ.

ਅਜੀਤ ਡੈਸਕ 24-09-2026
ਗਿੱਦੜਬਾਹਾ, 23 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਵਲੋਂ ਗਿੱਦੜਬਾਹਾ ਵਿਖੇ ‘ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ ਪੰਜਾਬ ਬਚਾਓ’ ਵਿਸ਼ਾਲ ਰੋਸ ਧਰਨਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਵਗਾਈ ਵਿਚ ਸਥਾਨਕ ਐੱਸ.ਡੀ.ਐੱਮ. ਦਫ਼ਤਰ ਅੱਗੇ ਦਿੱਤਾ ਗਿਆ। ਔਰਤਾਂ ਨੇ ਆਪਣੇ ਹੱਥਾਂ ਵਿਚ ਕਾਲੇ ਝੰਡੇ ਫ਼ੜ੍ਹੇ ਹੋਏ ਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸੂਬੇ ਦਾ ਇਤਿਹਾਸਕ ਵਿਕਾਸ ਹੋਇਆ, ਪ੍ਰੰਤੂ ਫ਼ਿਰ ਪੰਜ ਸਾਲ ਕਾਂਗਰਸ ਅਤੇ ਹੁਣ ‘ਆਪ’ ਦੀ ਸਰਕਾਰ ਦਾ ਕਾਰਜ ਪੂਰਾ ਹੋਣ ਕਿਨਾਰੇ ਹੈ। 10 ਸਾਲਾਂ ਵਿਚ ਪੰਜਾਬ ਦੇ ਵਿਕਾਸ ਲਈ ਇਕ ਇੱਟ ਵੀ ਨਹੀਂ ਲੱਗੀ। ਜੋ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਦਿੱਤੀਆਂ ਗਈਆਂ, ਅੱਜ ਉਹ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੈ। ਸ਼ਰੇ੍ਹਆਮ ਗੈਂਗਸਟਰ ਗੋਲੀਆਂ ਮਾਰ ਕੇ ਭੱਜ ਜਾਂਦੇ ਹਨ। ਅਫ਼ਸਰਸ਼ਾਹੀ ਦਾ ਬੋਲਬਾਲਾ ਹੈ। ਜਿਹੜੀ ਪਾਰਟੀ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਵਾਅਦਾ ਕਰਦੀ ਸੀ, ਅੱਜ ਪੰਜਾਬ ਦੀ ਗਲੀ-ਗਲੀ ਨਸ਼ਾ ਸ਼ਰੇ੍ਹਆਮ ਵਿਕ ਰਿਹਾ ਹੈ। ਪਹਿਲਾਂ ਕਾਂਗਰਸ ਸਰਕਾਰ ਨੇ ਸਾਡੀ ਜਵਾਨੀ ਨੂੰ ਗੋਲੀਆਂ ਨਾਲ ਮਾਰਿਆ ਅਤੇ ਹੁਣ ‘ਆਪ’ ਦੀ ਸਰਕਾਰ ਨੇ ਗੋਲੀਆਂ ਨਾਲ ਨਹੀਂ, ਸਗੋਂ ਨਸ਼ੇ ਦੀਆਂ ਗੋਲੀਆਂ ਦੇ ਕੇ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਘਰ-ਘਰ ਗਲੀ-ਗਲੀ ਨਸ਼ਾ ਟੌਫ਼ੀਆਂ ਵਾਂਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮਾਵਾਂ ਨੂੰ ਸੋਚਣਾ ਪਵੇਗਾ ਕਿ ਨਸ਼ਿਆਂ ਨੂੰ ਕਿਹੜੀ ਪਾਰਟੀ ਠੱਲ੍ਹ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਮਾਵਾਂ ਧੀਆਂ ਹੋਰ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਗੁਰੂ ਦੋਖੀ ਮਾਵਾਂ ਦੇ ਖ਼ਾਤਿਆਂ ਵਿਚ 3 ਹਜ਼ਾਰ ਪਾ ਕੇ ਉਨ੍ਹਾਂ ਦੀ ਜ਼ਮੀਰ ਨਹੀਂ ਖਰੀਦ ਸਕਦਾ। ਬਲਾਤਕਾਰੀਆਂ ਨੂੰ ਬਚਾਉਣ ਲਈ ਗੁਰੂਦੋਖੀ ਦੀ ਪਤਨੀ ਗੁਰਪ੍ਰੀਤ ਕੌਰ ਪੰਜ ਕਰੋੜ ਲੈ ਕੇ ਬਚਾਅ ਰਹੀ ਹੈ। ਅੱਜ ਮੁੱਖ ਮੰਤਰੀ ਯੁੱਧ ਨਸ਼ਿਆਂ ਵਿਰੁੱਧ ਦੇ ਵੱਡੇ-ਵੱਡੇ ਪੋਸਟਰ ਲੈ ਕੇ ਰੈਲੀਆਂ ਕਰਨ ਦਾ ਢੌਂਗ ਕਰ ਰਿਹਾ ਹੈ, ਪ੍ਰੰਤੂ ਰੋਜ਼ਾਨਾ ਹੀ ਨਸ਼ਿਆਂ ਨਾਲ ਮਾਵਾਂ ਦੇ ਪੁੱਤ ਮਰ ਰਹੇ ਹਨ। ਉਨ੍ਹਾਂ ਕਿ ਕਿ ਪੰਜਾਬ ਵਿਚ ਅਕਾਲੀ ਸਰਕਾਰ ਬਣਨ ’ਤੇ ਇਕ ਲੱਖ ਦੀ ਸ਼ਗਨ ਸਕੀਮ ਦਿੱਤੀ ਜਾਵੇਗੀ ਅਤੇ ਬਿਨਾਂ ਰਿਸ਼ਵਤ ਪਹਿਲ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਬੀਬਾ ਬਾਦਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਆਗੂ ਗੁਰਦਿਆਲ ਕੌਰ ਮੱਲਣ, ਗੁਰਵਿੰਦਰ ਕੌਰ ਸਿੱਧੂ, ਹਲਕਾ ਇੰਚਾਰਜ ਗੁਰਵਿੰਦਰ ਸਿੰਘ ਬਣਵਾਲਾ, ਵਕੀਲ ਗੁਰਮੀਤ ਸਿੰਘ ਮਾਨ, ਚਰਨਜੀਤ ਸਿੰਘ ਭੂੰਦੜ, ਗੁਰਚਰਨ ਸਿੰਘ, ਜਿੰਮੀ ਸੁਖਨਾ ਆਦਿ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।
ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਵਰਕਰ ਯੂਨੀਅਨ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਭਗਵੰਤ ਮਾਨ ਦੀ ਸਰਕਾਰ ਦੇ ਰਾਜ ਵਿਚ ਨਸ਼ਾ ਹਰ ਗਲੀ ’ਚ ਵਿਕਦੈ-ਹਰਸਿਮਰਤ ਕੌਰ ਬਾਦਲ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।