24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਅੱਜ ਅਹੁਦਾ ਸੰਭਾਲਣਗੇ

ਸਾਦਿਕ, 23 ਸਤੰਬਰ (ਆਰ. ਐਸ.

ਅਜੀਤ ਡੈਸਕ 24-09-2026
ਸਾਦਿਕ, 23 ਸਤੰਬਰ (ਆਰ.ਐਸ.ਧੁੰਨਾ)-ਆਮ ਆਦਮੀ ਪਾਰਟੀ ਦੇ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਤੀਰਥ ਯਾਤਰਾ ਵਿੰਗ ਅਤੇ ਸਟੇਟ ਟੀਵੀ ਪੈਨਲਿਸਟ ਆਪ ਬੁਲਾਰਾ ਬੀਬਾ ਨੀਤੂ ਕਪੂਰ ਸਿੰਗਲਾ 24 ਸਤੰਬਰ ਦਿਨ ਵੀਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਪਰਸਨ ਦਾ ਅਹੁਦਾ ਸੰਭਾਲਣਗੇ । ਜਾਣਕਾਰੀ ਅਨੁਸਾਰ ਨੀਤੂ ਕਪੂਰ ਸਿੰਗਲਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਇਹ ਮਾਣ ਸਨਮਾਨ ਦਿੱਤਾ ਗਿਆ ਹੈ। ਇਸ ਮੌਕੇ ਮਾਰਕੀਟ ਕਮੇਟੀ ਸਾਦਿਕ ਵਿਖੇ ਸਵੇਰੇ ਸਾਢੇ ਦਸ ਵਜੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਵੱਖ ਵੱਖ ਬੁਲਾਰਿਆਂ ਵਲੋਂ ਨਵ ਨਿਯੁਕਤ ਹੋ ਰਹੀ ਚੇਅਰਪਰਸਨ ਨੂੰ ਵਧਾਈ ਦਿੱਤੀ ਜਾਵੇਗੀ ਅਤੇ ਨੀਤੂ ਕਪੂਰ ਸਿੰਗਲਾ ਪਾਰਟੀ ਦੇ ਉੱਚ ਆਗੂਆਂ ਦੀ ਹਾਜ਼ਰੀ ਵਿਚ ਆਪਣਾ ਅਹੁਦਾ ਸੰਭਾਲਣਗੇ।
ਪਿਛਲੀ ਖ਼ਬਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਹੋਇਆ ਕੌਮੀ ਲੋਕ ਨਾਚ ਸਮਾਗਮ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਡੀ.ਏ ਦੀਆਂ ਕਿਸ਼ਤਾਂ ਸੰਬੰਧੀ ਸਰਕਾਰੀ ਆਦੇਸ਼ ਸਪੱਸ਼ਟ ਹੋਣੇ ਚਾਹੀਦੇ ਹਨ : ਜਥੇਬੰਦਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।