25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਣਾ ਪਰਿਵਾਰ ਨੂੰ ਸਦਮਾ, ਪਿਤਾ ਦਾ ਦਿਹਾਂਤ ਸ੍ਰੀ ਮੁਕਤਸਰ ਸਾਹਿਬ ਵਿਖੇ 26 ਤੇ 27 ਸਤੰਬਰ ਨੂੰ ਹੋਵੇਗੀ ਵੀਲ੍ਹ ਚੇਅਰ ਕ੍ਰਿਕਟ ਟੀ-20 ਸੀਰੀਜ਼

ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵਲੋਂ ਵੀਲ੍ਹ ਪਾਵਰ ਟੀ-20 ਸੀਰੀਜ਼ ਕਰਵਾਈ ਜਾ ਰਹੀ ਹੈ। ਇਹ ਤਿੰਨ ਰੋਜ਼ਾ ਕ੍ਰਿਕਟ ਸੀਰੀਜ਼ 26 ਤੇ 27 ਸਤੰਬਰ ਨੂੰ ਨੈਸ਼ਨਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾਵੇਗੀ।

ਸੁਰਜੀਤ ਸਿੰਘ ਭਾਣਾ ਦੀ ਫ਼ਾਈਲ ਫ਼ੋਟੋ। 25-09-2026
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵਲੋਂ ਵੀਲ੍ਹ ਪਾਵਰ ਟੀ-20 ਸੀਰੀਜ਼ ਕਰਵਾਈ ਜਾ ਰਹੀ ਹੈ। ਇਹ ਤਿੰਨ ਰੋਜ਼ਾ ਕ੍ਰਿਕਟ ਸੀਰੀਜ਼ 26 ਤੇ 27 ਸਤੰਬਰ ਨੂੰ ਨੈਸ਼ਨਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾਵੇਗੀ। ਇਸ ਸੀਰੀਜ਼ ਵਿਚ ਪੰਜਾਬ ਤੇ ਉਤਰਾਖੰਡ ਦੀਆਂ ਵੀਲ੍ਹ ਚੇਅਰ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਸਮਾਗਮ ਦੇ ਪ੍ਰਬੰਧਕ ਵਿੱਕੀ ਗੋਲਨਾ ਅਤੇ ਕੁਲਵੰਤ ਸਿੰਘ ਹਨ। ਵੀਲ੍ਹ ਚੇਅਰ ਕ੍ਰਿਕਟ ਰਾਹੀਂ ਦਿਵਿਆਂਗ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਖੇਡ ਸਮਾਗਮ ਨੂੰ ਸਹਿਯੋਗ ਦੇਣ ਵਾਲਿਆਂ ਵਿਚ ਜਪਜੀ ਧਾਲੀਵਾਲ (ਯੂ.ਕੇ.), ਸੁਮਿਤ ਗਰਗ, ਗਗਨ ਪਵਾਰ, ਹਰਦੀਪ ਸਿੰਘ, ਮਦਾਨ ਹੋਟਲ, ਵਿੱਕੀ ਵੈਸ਼ਨੋ ਭੋਜਨ ਭੰਡਾਰ (ਚਿੜੀਏ ਦਾ ਢਾਬਾ), ਭਾਨਾ ਸਮੋਸਾ ਭੰਡਾਰ, ਅਸ਼ੋਕ ਸਮੋਸਾ ਭੰਡਾਰ, ਨਵ ਬੇਕਰਜ਼ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ। ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵਲੋਂ ਕਰਵਾਈ ਜਾ ਰਹੀ ਇਸ ਟੀ-20 ਸੀਰੀਜ਼ ਦਾ ਮੁੱਖ ਉਦੇਸ਼ ਵੀਲ੍ਹ ਚੇਅਰ ਕ੍ਰਿਕਟ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਤੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਹੋਰ ਵਧਾਉਣਾ ਹੈ।
ਪਿਛਲੀ ਖ਼ਬਰ ਡਾਈਟ ਵਿਖੇ ‘ਮੇਰਾ ਯੁਵਾ ਭਾਰਤ’ ਤਹਿਤ ਸੇਵਾ ਪਖਵਾੜਾ ਮਨਾਇਆ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਵਿੱਤੀ ਸਹਾਇਤਾ ਰਾਸ਼ੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।