30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਹੋਰ ਜ਼ਿਲ੍ਹਿਆਂ ਦੇ ਮਿੱਲਰਾਂ ਦਾ ਚੌਲ ਗੋਦਾਮਾਂ ’ਚ ਲਾਹੁਣ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਧਰਨਾ

ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਅਬੋਹਰ ਰੋਡ ’ਤੇ ਪਿੰਡ ਰਹੂੜਿਆਂਵਾਲੀ ਨੇੜੇ ਸਥਿਤ ਗੋਦਾਮਾਂ ਵਿਚ ਫ਼ਰੀਦਕੋਟ ਤੇ ਮੋਗਾ ਜ਼ਿਲਿ੍ਆਂ ਦੇ ਮਿੱਲਰਾਂ ਦਾ ਚੌਲ ਸਟੋਰ ਕਰਨ ਦੀ ਭਿਣਕ ਪੈਣ ’ਤੇ ਵਿਰੋਧ ਵਿਚ ਗੋਦਾਮਾਂ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਨ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੋਦਾਮਾਂ ਵਿਚ ਜ਼ਿਲ੍ਹੇ ਦੇ ਹੀ ਮਿੱਲਰਾਂ ਦਾ ਚੌਲ ਸਟੋਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸਥਾਨਕ ਮਿੱਲਰਾਂ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਅਜੀਤ ਡੈਸਕ 30-09-2026
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਅਬੋਹਰ ਰੋਡ ’ਤੇ ਪਿੰਡ ਰਹੂੜਿਆਂਵਾਲੀ ਨੇੜੇ ਸਥਿਤ ਗੋਦਾਮਾਂ ਵਿਚ ਫ਼ਰੀਦਕੋਟ ਤੇ ਮੋਗਾ ਜ਼ਿਲਿ੍ਆਂ ਦੇ ਮਿੱਲਰਾਂ ਦਾ ਚੌਲ ਸਟੋਰ ਕਰਨ ਦੀ ਭਿਣਕ ਪੈਣ ’ਤੇ ਵਿਰੋਧ ਵਿਚ ਗੋਦਾਮਾਂ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਨ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੋਦਾਮਾਂ ਵਿਚ ਜ਼ਿਲ੍ਹੇ ਦੇ ਹੀ ਮਿੱਲਰਾਂ ਦਾ ਚੌਲ ਸਟੋਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸਥਾਨਕ ਮਿੱਲਰਾਂ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਗੋਦਾਮਾਂ ਵਿਚ ਹੋਰ ਜ਼ਿਲਿ੍ਹਆਂ ਦੇ ਮਿੱਲਰਾਂ ਦਾ ਚੌਲ ਸਟੋਰ ਕਰਕੇ ਗੋਦਾਮ ਭਰ ਦਿੱਤੇ ਜਾਂਦੇ ਹਨ ਤਾਂ ਸ੍ਰੀ ਮੁਕਤਸਰ ਸਾਹਿਬ ਦੇ ਮਿੱਲਰਾਂ ਦਾ ਚੌਲ ਸਟੋਰ ਕਰਨ ਲਈ ਥਾਂ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਜਿਸ ਦਾ ਅਸਰ ਕਿਸਾਨਾਂ ’ਤੇ ਵੀ ਪੈ ਸਕਦਾ ਹੈ। ਧਰਨੇ ਉਪਰੰਤ ਕਿਸਾਨ ਆਗੂਆਂ ਵਲੋਂ ਇਸ ਸੰਬੰਧੀ ਡੀ.ਐੱਫ਼.ਐੱਸ.ਸੀ. ਨੂੰ ਮੰਗ ਪੱਤਰ ਦਿੱਤਾ ਗਿਆ। ਅਧਿਕਾਰੀਆਂ ਵਲੋਂ ਮਸਲੇ ਸੰਬੰਧੀ ਵਿਚਾਰ ਕਰਨ ਤੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਪਿਛਲੀ ਖ਼ਬਰ ਅਥਲੈਟਿਕਸ ਮੀਟ ’ਚ ਗੁਰੂ ਨਾਨਕ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਰਾਸ਼ੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।