02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਅੰਡਰ-21 ਅਤੇ 21 ਤੋਂ 30 ਉਮਰ ਵਰਗ (ਲੜਕੇ/ਲੜਕੀਆਂ) ਦੇ ਮੁਕਾਬਲਿਆਂ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਮਾਰਕਿਟ ਕਮੇਟੀ ਮਲੋਟ ਦੇ ਚੇਅਰਮੈਨ ਜਸ਼ਨਦੀਪ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 02-10-2026
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਅੰਡਰ-21 ਅਤੇ 21 ਤੋਂ 30 ਉਮਰ ਵਰਗ (ਲੜਕੇ/ਲੜਕੀਆਂ) ਦੇ ਮੁਕਾਬਲਿਆਂ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਮਾਰਕਿਟ ਕਮੇਟੀ ਮਲੋਟ ਦੇ ਚੇਅਰਮੈਨ ਜਸ਼ਨਦੀਪ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਸ਼ਨਦੀਪ ਸਿੰਘ ਬਰਾੜ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ ਤੇ ਸੂਬਾ ਪੱਧਰ ਤੱਕ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਮਿਲ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਅਤੇ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਦੀ ਅਪੀਲ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਨੇ ਦੱਸਿਆ ਕਿ ਅੰਡਰ-21 ਲੜਕਿਆਂ ਦੀ ਅਥਲੈਟਿਕਸ 400 ਮੀਟਰ ਦੌੜ ਵਿਚ ਪਰਮਜੀਤ ਸਿੰਘ ਮਲੋਟ ਨੇ ਪਹਿਲਾ, ਕੁਲਵੰਤ ਸਿੰਘ ਲੰਬੀ ਨੇ ਦੂਜਾ ਅਤੇ ਰਵਿੰਦਰ ਸਿੰਘ ਮੁਕਤਸਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-21 ਲੜਕੀਆਂ ਦੀ 400 ਮੀਟਰ ਦੌੜ ਵਿਚ ਕਿਰਨਦੀਪ ਕੌਰ ਨੇ ਪਹਿਲਾ, ਐਸ਼ਨੂਰ ਕੌਰ ਮਲੋਟ ਨੇ ਦੂਜਾ ਅਤੇ ਸੁਨੀਤਾ ਰਾਣੀ ਗਿੱਦੜਬਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਿੱਕ ਬਾਕਸਿੰਗ ਦੇ 21 ਤੋਂ 30 ਉਮਰ ਵਰਗ ਲੜਕਿਆਂ ਵਿਚ 79 ਕਿੱਲੋ ਭਾਰ ਵਰਗ ’ਚ ਨੀਰਜ ਕੁਮਾਰ ਅਤੇ 94 ਕਿੱਲੋ ਵਿਚ ਪ੍ਰਭਜੋਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ 71 ਕਿੱਲੋ ਵਿਚ ਜਸਕਰਨ ਸਿੰਘ ਪਹਿਲੇ ਸਥਾਨ ’ਤੇ ਰਿਹਾ। ਅੰਡਰ-21 ਲੜਕਿਆਂ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਵਿਚ 51 ਕਿੱਲੋ ’ਚ ਬਲਵਿੰਦਰ ਸਿੰਘ ਪਹਿਲੇ, ਕ੍ਰਿਸ਼ਨ ਸਿੰਘ ਦੂਜੇ ਤੇ ਅਨਿਰੁੱਧ ਤੀਜੇ, 57 ਕਿੱਲੋ ਵਿਚ ਗੁਰਪ੍ਰੀਤ ਸਿੰਘ ਪਹਿਲੇ ਤੇ ਗੌਤਮ ਦੂਜੇ, 63 ਕਿੱਲੋ ਵਿਚ ਰਾਜਵਿੰਦਰ ਸਿੰਘ ਪਹਿਲੇ, ਰਾਹੁਲ ਕੁਮਾਰ ਦੂਜੇ ਤੇ ਮਹਿਕਦੀਪ ਸਿੰਘ ਤੀਜੇ ਅਤੇ 69 ਕਿੱਲੋ ਵਿਚ ਆਕਾਸ਼ਦੀਪ ਸਿੰਘ ਪਹਿਲੇ ਤੇ ਗੁਰਜੋਤ ਸਿੰਘ ਦੂਜੇ ਸਥਾਨ ’ਤੇ ਰਹੇ। ਹੈਂਡਬਾਲ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿਚ ਐਸ.ਡੀ.ਐਸ.ਐਸ.ਐਸ. ਰੱਥੜੀਆਂ ਦੀ ਟੀਮ ਨੇ ਪਹਿਲਾ, ਪਿੰਡ ਭੁੱਲਰ ਦੀ ਟੀਮ ਨੇ ਦੂਜਾ ਅਤੇ ਸ.ਸ.ਸ.ਸ. ਦੋਦਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਤਹਿਤ ਵਾਲੀਬਾਲ, ਖੋ-ਖੋ, ਕਬੱਡੀ, ਅਥਲੈਟਿਕਸ, ਫੁੱਟਬਾਲ, ਹੈਂਡਬਾਲ, ਰੋਲਰ ਸਕੇਟਿੰਗ, ਬੈਡਮਿੰਟਨ, ਬਾਸਕਟਬਾਲ, ਕਿੱਕ ਬਾਕਸਿੰਗ, ਬਾਕਸਿੰਗ, ਕੁਸ਼ਤੀ, ਪਾਵਰ ਲਿਫ਼ ਟਿੰਗ, ਵੇਟ ਲਿਫ਼ਟਿੰਗ, ਗੱਤਕਾ, ਟੈਨਿਸ ਕ੍ਰਿਕਟ ਬਾਲ, ਆਰਚਰੀ ਅਤੇ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਖੇਡ ਵਿਭਾਗ ਦੇ ਕੋਚਾਂ ਤੇ ਦਫ਼ਤਰੀ ਸਟਾਫ਼ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਡੀ.ਪੀ.ਈ./ਪੀ.ਟੀ.ਆਈ., ਸਿਹਤ ਵਿਭਾਗ ਦੀ ਟੀਮ, ਸੁਰੱਖਿਆ ਟੀਮ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹੇ ਦੇ ਰੋਲ ਆਬਜ਼ਰਵਰ ਨੇ ਐਸ. ਆਈ. ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ 41 ਸਾਲਾਂ ਦੀ ਬੇਦਾਗ਼ ਸੇਵਾ ਮਗਰੋਂ ਸੁਪਰਡੈਂਟ ਸੁਖਪਾਲ ਸਿੰਘ ਭਾਟੀ ਸੇਵਾ ਮੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।