04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗਤਕਾ ਚੈਂਪੀਅਨਸ਼ਿਪ ’ਚ ਤਗ਼ਮੇ ਜਿੱਤਣ ਵਾਲੇ ਜਗਮੀਤ ਸਿੰਘ ਖ਼ਾਲਸਾ ਦਾ ਸਨਮਾਨ

ਦੋਦਾ, 3 ਅਕਤੂਬਰ (ਰਵੀਪਾਲ)-ਸ੍ਰੀਨਗਰ ਵਿਖੇ ਹੋਈ 10ਵੀਂ ਸੀਨੀਅਰ ਗੱਤਕਾ ਚੈਂਪੀਅਨਸ਼ਿਪ ’ਚ ਸੋਨ ਤੇ ਸਿਲਵਰ ਤਗ਼ਮਾ ਜਿੱਤ ਕੇ ਪਿੰਡ ਬੁੱਟਰ ਸ਼ਰੀਂਹ ਪਰਤੇ ਜਗਮੀਤ ਸਿੰਘ ਖ਼ਾਲਸਾ ਪੁੱਤਰ ਰਾਜਪਾਲ ਸਿੰਘ ਨੰਬਰਦਾਰ ਦਾ ਗੁਰਦੁਆਰਾ ਸਾਹਿਬ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਬੁੱਟਰ ਸ਼ਰੀਂਹ ਵਲੋਂ ਨਿੱਘਾ ਸਵਾਗਤ ਕਰਦਿਆਂ ਪਰਿਵਾਰ ਸਮੇਤ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਮੌਕੇ ਬਲਕਰਨ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ੍ਰੀਨਗਰ ਵਿਖੇ ਹੋਈ ਇਸ ਰਾਸ਼ਟਰੀ ਪੱਧਰੀ ਗੱਤਕਾ ਚੈਂਪੀਅਨਸ਼ਿਪ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਭਾਗ ਲਿਆ।

ਅਜੀਤ ਡੈਸਕ 04-10-2026
ਦੋਦਾ, 3 ਅਕਤੂਬਰ (ਰਵੀਪਾਲ)-ਸ੍ਰੀਨਗਰ ਵਿਖੇ ਹੋਈ 10ਵੀਂ ਸੀਨੀਅਰ ਗੱਤਕਾ ਚੈਂਪੀਅਨਸ਼ਿਪ ’ਚ ਸੋਨ ਤੇ ਸਿਲਵਰ ਤਗ਼ਮਾ ਜਿੱਤ ਕੇ ਪਿੰਡ ਬੁੱਟਰ ਸ਼ਰੀਂਹ ਪਰਤੇ ਜਗਮੀਤ ਸਿੰਘ ਖ਼ਾਲਸਾ ਪੁੱਤਰ ਰਾਜਪਾਲ ਸਿੰਘ ਨੰਬਰਦਾਰ ਦਾ ਗੁਰਦੁਆਰਾ ਸਾਹਿਬ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਬੁੱਟਰ ਸ਼ਰੀਂਹ ਵਲੋਂ ਨਿੱਘਾ ਸਵਾਗਤ ਕਰਦਿਆਂ ਪਰਿਵਾਰ ਸਮੇਤ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਮੌਕੇ ਬਲਕਰਨ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ੍ਰੀਨਗਰ ਵਿਖੇ ਹੋਈ ਇਸ ਰਾਸ਼ਟਰੀ ਪੱਧਰੀ ਗੱਤਕਾ ਚੈਂਪੀਅਨਸ਼ਿਪ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨੇ ਭਾਗ ਲਿਆ। ਪੰਜਾਬ ਦੀ ਟੀਮ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਬੁੱਟਰ ਸ਼ਰੀਂਹ ਦੇ ਮੀਰੀ ਪੀਰੀ ਗੱਤਕਾ ਅਖਾੜਾ ਦੇ ਖਿਡਾਰੀ ਜਗਮੀਤ ਸਿੰਘ ਖ਼ਾਲਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਰਨ ਸਿੰਘ ਖ਼ਾਲਸਾ ਦੀ ਚੋਣ ਹੋਈ ਸੀ। ਟੀਮ ਡੈਮੋ ਮੁਕਾਬਲੇ ’ਚ ਜਗਮੀਤ ਸਿੰਘ ਅਤੇ ਕਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੀ ਟੀਮ ਨੂੰ ਸੋਨ ਤਗ਼ਮਾ ਦਿਵਾਇਆ। ਇਸੇ ਤਰ੍ਹਾਂ ਸਿੰਗਲ ਡੈਮੋ ’ਚ ਜਗਮੀਤ ਸਿੰਘ ਖ਼ਾਲਸਾ ਨੇ ਪੰਜਾਬ ਵਲੋਂ ਖੇਡਦਿਆਂ ਸਿਲਵਰ ਤਗ਼ਮਾ ਹਾਸਿਲ ਕੀਤਾ। ਟੀਮ ਫਾਈਟ ਮੁਕਾਬਲੇ ’ਚ ਕਰਨ ਸਿੰਘ ਨੇ ਆਪਣੀ ਟੀਮ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੀ ਟੀਮ ਨੂੰ ਸੋਨ ਤਗ਼ਮਾ ਦਿਵਾਇਆ। ਇਸ ਮੌਕੇ ਚਮਕੌਰ ਸਿੰਘ ਨੇ ਦੱਸਿਆ ਕਿ ਪਿੰਡ ਬੁੱਟਰ ਸ਼ਰੀਂਹ ’ਚ ਸਾਲ 2019 ਤੋਂ ਗੁਰਦੁਆਰਾ ਸਾਹਿਬ ਵਲੋਂ ਲਗਾਤਾਰ ਗੱਤਕਾ ਕੈਂਪ ਲਗਾ ਕੇ ਬੱਚਿਆਂ ਨੂੰ ਗੱਤਕੇ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਜਗਮੀਤ ਸਿੰਘ ਖ਼ਾਲਸਾ ਨੇ ਰਾਸ਼ਟਰੀ ਪੱਧਰ ’ਤੇ ਤਗ਼ਮੇ ਜਿੱਤ ਕੇ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਗੱਤਕਾ ਕੋਚ ਗੁਰਲਾਲ ਸਿੰਘ ਅਤੇ ਬਾਬਾ ਮਨਜੀਤ ਸਿੰਘ ਜਥੇਦਾਰ ਗੁਰਦੁਆਰਾ ਖੂਹ ਸਾਹਿਬ ਸ੍ਰੀ ਮੁਕਤਸਰ ਸਾਹਿਬ ਦਾ ਵੀ ਧੰਨਵਾਦ ਕੀਤਾ, ਜੋ ਪਿੰਡਾਂ ਵਿਚ ਗੱਤਕਾ ਕੈਂਪ ਲਗਾ ਕੇ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜੋੜਨ ਲਈ ਯਤਨਸ਼ੀਲ ਹਨ। ਇਸ ਮੌਕੇ ਬੂਟਾ ਸਿੰਘ ਖ਼ਾਲਸਾ, ਹਰਪਾਲ ਸਿੰਘ ਬਰਾੜ, ਬਾਬਾ ਦਾਨ ਸਿੰਘ ਗੱਤਕਾ ਅਖਾੜਾ ਦੋਦਾ ਦੇ ਸਿੰਘ, ਮੀਰੀ ਪੀਰੀ ਗੱਤਕਾ ਅਖਾੜਾ ਦੇ ਸਿੰਘ, ਨਗਰ ਪੰਚਾਇਤ ਅਤੇ ਸਮੂਹ ਸਾਧ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਸਰਕਾਰੀ ਸਕੂਲ ਥਰਾਜਵਾਲਾ ਨੇ ਅੰਤਰ ਜ਼ਿਲ੍ਹਾ ਖੇਡਾਂ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਮੁਕਤਸਰ ਵਿਕਾਸ ਮਿਸ਼ਨ ਵਲੋਂ ਕਪਿਲ ਸ਼ਰਮਾ ਦਾ ਦੂਜੀ ਵਾਰ ਸੈਨੇਟ ਮੈਂਬਰ ਬਣਨ ’ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।