09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਿੰਡ ਗਿਲਜੇਵਾਲਾ ਤੇ ਸਮਾਗ ’ਚੋਂ ਚਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ

ਗਿੱਦੜਬਾਹਾ, 8 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚੋਂ ਲਗਾਤਾਰ ਟਿਊਬਵੈਲਾਂ ’ਤੇ ਲੱਗੇ ਬਿਜਲੀ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਪਿੰਡ ਗਿਲਜੇਵਾਲਾ ਤੇ ਪਿੰਡ ਸਮਾਗ ਵਿਚੋਂ ਚਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ।

ਪਿੰਡ ਗਿਲਜੇਵਾਲਾ ਦਾ ਕਿਸਾਨ ਖੇਤ ਵਿਚੋਂ ਬਿਜਲੀ ਟਰਾਂਸਫ਼ਾਰਮਰ ਦਾ ਚੋਰੀ ਹੋਇਆ ਸਾਮਾਨ ਦਿਖਾਉਂਦਾ ਹੋਇਆ। ਤਸਵੀਰ: ਸ਼ਿਵਰਾਜ ਸਿੰਘ ਬਰਾੜ 09-10-2026
ਗਿੱਦੜਬਾਹਾ, 8 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚੋਂ ਲਗਾਤਾਰ ਟਿਊਬਵੈਲਾਂ ’ਤੇ ਲੱਗੇ ਬਿਜਲੀ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਪਿੰਡ ਗਿਲਜੇਵਾਲਾ ਤੇ ਪਿੰਡ ਸਮਾਗ ਵਿਚੋਂ ਚਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ। ਪਿੰਡ ਗਿਲਜੇਵਾਲਾ ਦੇ ਕਿਸਾਨ ਜੱਸਾ ਸਿੰਘ ਪੁੱਤਰ ਭਜਨਾ ਸਿੰਘ ਤੇ ਭਵਨਦੀਪ ਸਿੰਘ ਉਰਫ਼ ਲਾਲੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਖੇਤਾਂ ਵਿਚੋਂ ਚਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਪਿੰਡ ਸਮਾਗ ਵਿਚੋਂ ਵੀ ਇਕ ਟਰਾਂਸਫ਼ਾਰਮਾਰ ਦਾ ਸਾਮਾਨ ਚੋਰੀ ਕੀਤਾ ਗਿਆ ਹੈ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੇ ਪਿੰਡ ਤੋਂ ਇਲਾਵਾ ਗੁਆਂਢੀ ਪਿੰਡਾਂ ਵਿਚੋਂ ਵੀ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋ ਜਾਣ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਚੋਰ ਫ਼ੜ੍ਹੇ ਨਹੀਂ ਜਾ ਰਹੇ। ਪੀੜਤ ਕਿਸਾਨਾ ਦਾ ਕਹਿਣਾ ਹੈ ਕਿ ਇਸ ਦੀ ਇਤਲਾਹ ਵਿਭਾਗ ਨੂੰ ਦਿੱਤੀ ਗਈ ਹੈ।
ਪਿਛਲੀ ਖ਼ਬਰ ਮਾਪੇ-ਅਧਿਆਪਕ ਮਿਲਣੀ ਦੀ ਆੜ ’ਚ ਸਰਕਾਰੀ ਮਸ਼ਹੂਰੀ ਕਰਨਾ ਗ਼ਲਤ ਰੁਝਾਨ- ਡੀ. ਟੀ. ਐਫ਼. ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਫ਼ਦ ਨੇ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।