ਗਿੱਦੜਬਾਹਾ-ਕੋਟਭਾਈ ਸੜਕ ਬਣਾਉਣ ਦੀ ਮੰਗ
ਗਿੱਦੜਬਾਹਾ, 16 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਨੇਤਾ ਕੋਟਭਾਈ ਅਤੇ ਜ਼ਿਲ੍ਹਾ ਆਗੂ ਨਾਨਕ ਸਿੰਘ ਨੇ ਗਿੱਦੜਬਾਹਾ ਤੋਂ ਪਿੰਡ ਕੋਟਭਾਈ ਜਾਣ ਵਾਲੀ ਅੱਧ-ਵਿਚਕਾਰ ਲਟਕੀ ਸੜਕ ਨੂੰ ਜਲਦੀ ਬਣਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਗਿੱਦੜਬਾਹਾ ਤੋਂ ਕੋਟਭਾਈ ਤੱਕ ਸੜਕ ਦੀ ਹਾਲਤ ਬੜੀ ਹੀ ਖ਼ਸਤਾ ਸੀ ਅਤੇ ਦੋ ਮਹੀਨੇ ਪਹਿਲਾਂ ਉਕਤ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਵਿਭਾਗ ਵਲੋਂ ਮੋਟਾ ਬੱਜਰ ਪਾਇਆ ਜਾ ਚੁੱਕਾ ਹੈ, ਪ੍ਰੰਤੂ ਉਸ ਉਪਰ ਅਜੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ।
ਗਿੱਦੜਬਾਹਾ, 16 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਨੇਤਾ ਕੋਟਭਾਈ ਅਤੇ ਜ਼ਿਲ੍ਹਾ ਆਗੂ ਨਾਨਕ ਸਿੰਘ ਨੇ ਗਿੱਦੜਬਾਹਾ ਤੋਂ ਪਿੰਡ ਕੋਟਭਾਈ ਜਾਣ ਵਾਲੀ ਅੱਧ-ਵਿਚਕਾਰ ਲਟਕੀ ਸੜਕ ਨੂੰ ਜਲਦੀ ਬਣਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਗਿੱਦੜਬਾਹਾ ਤੋਂ ਕੋਟਭਾਈ ਤੱਕ ਸੜਕ ਦੀ ਹਾਲਤ ਬੜੀ ਹੀ ਖ਼ਸਤਾ ਸੀ ਅਤੇ ਦੋ ਮਹੀਨੇ ਪਹਿਲਾਂ ਉਕਤ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਵਿਭਾਗ ਵਲੋਂ ਮੋਟਾ ਬੱਜਰ ਪਾਇਆ ਜਾ ਚੁੱਕਾ ਹੈ, ਪ੍ਰੰਤੂ ਉਸ ਉਪਰ ਅਜੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ। ਕਿਸਾਨ ਆਗੂ ਦਾ ਕਹਿਣਾ ਸੀ ਕਿ ਕਿਸਾਨ ਪਿੰਡਾਂ ਵਿਚੋਂ ਆਪਣੀ ਝੋਨੇ ਦੀ ਫ਼ਸਲ ਗਿੱਦੜਬਾਹਾ ਅਨਾਜ ਮੰਡੀ ਵਿਚ ਲਿਆ ਰਹੇ ਹਨ ਅਤੇ ਅਨਾਜ ਮੰਡੀ ਉਕਤ ਸੜਕ ਦੇ ਨਾਲ ਲਗਦੀ ਹੈ। ਇਸ ਲਈ ਝੋਨੇ ਦੀਆਂ ਭਾਰੀਆਂ ਟਰੈਕਟਰ-ਟਰਾਲੀਆਂ ਦਾ ਸੜਕ ’ਤੇ ਪਏ ਮੋਟੇ ਬੱਜਰ ਕਾਰਨ ਨੁਕਸਾਨ ਕਰ ਰਿਹਾ ਹੈ। ਟਰੈਕਟਰ-ਟਰਾਲੀਆਂ ਪੈਂਚਰ ਹੋ ਰਹੀਆਂ ਹਨ। ਇਥੇ ਹੀ ਬੱਸ ਨਹੀਂ, ਸੜਕ ’ਤੇ ਪਿਆ ਮੋਟਾ ਬੱਜਰ ਉਖੜ ਰਿਹਾ ਹੈ। ਬੀਤੇ ਦਿਨ ਪਈ ਬਾਰਿਸ਼ ਨਾਲ ਪਾਣੀ ਖੜ੍ਹਨ ਕਰਕੇ ਸੜਕ ਦਾ ਨੁਕਸਾਨ ਹੋ ਰਿਹਾ ਹੈ। ਸਰਦੀ ਦਾ ਮੌਸਮ ਹੋਣ ਕਰਕੇ ਘੱਟ ਤਾਪਮਾਨ ਵਿਚ ਸੜਕ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਵੀ ਵਿਭਾਗ ਲਈ ਖ਼ਤਰਾ ਬਣ ਰਹੀ ਹੈ। ਵਿਭਾਗ ਨੂੰ ਕਈ ਵਾਰ ਉਕਤ ਸੜਕ ਬਣਾਉਣ ਲਈ ਕਿਹਾ ਜਾ ਚੁੱਕਾ ਹੈ, ਪ੍ਰੰਤੂ ਅਜੇ ਤੱਕ ਸੜਕ ਬਣਾਈ ਨਹੀਂ ਜਾ ਰਹੀ। ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਸੜਕ ਨੂੰ ਜਲਦੀ ਬਣਾਇਆ ਜਾਵੇ।