ਬਰੀਵਾਲਾ ਦੀ ਅਨਾਜ ਮੰਡੀ ਦਾ ਹਨੀ ਫ਼ੱਤਣਵਾਲਾ ਵਲੋਂ ਦੌਰਾ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਦਬੂ ਫ਼ੈਲੀ
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਵਲੋਂ ਅਨਾਜ ਮੰਡੀ ਬਰੀਵਾਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਬਾਰਿਸ਼ ਕਾਰਨ ਭਾਰੀ ਮਾਤਰਾ ’ਚ ਅਜੇ ਤੱਕ ਵੀ ਪਾਣੀ ਖੜ੍ਹਾ ਹੈ ਅਤੇ ਝੋਨੇ ਦੀਆਂ ਬੋਰੀਆਂ ਪਾਣੀ ਵਿਚ ਡੁੱਬਣ ਤੇ ਢੇਰੀਆਂ ਪਾਣੀ ਵਿਚ ਤੈਰਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਅਜੀਤ ਡੈਸਕ
17-10-2026