03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜੀ.ਟੀ. ਰੋਡ ਮਲੋਟ ਵਿਖੇ ਹਨੂੰਮਾਨ ਦੀ ਮੂਰਤੀ ਸਥਾਪਿਤ

ਮਲੋਟ, 3 ਨਵੰਬਰ (ਪਾਟਿਲ)-ਮਲੋਟ ਜੀ. ਟੀ.

ਅਜੀਤ ਡੈਸਕ 04-11-2026
ਮਲੋਟ, 3 ਨਵੰਬਰ (ਪਾਟਿਲ)-ਮਲੋਟ ਜੀ.ਟੀ. ਰੋਡ ਵਿਖੇ ਰੇਲਵੇ ਓਵਰਬ੍ਰਿਜ ਦੇ ਸ਼ੁਰੂ ਵਿਚ ਬਣੇ ਪਾਰਕ ’ਚ 12 ਫੁੱਟ ਉਚੀ ਭਗਵਾਨ ਹਨੂੰਮਾਨ ਦੀ ਮੂਰਤੀ ਸਥਾਪਿਤ ਕੀਤੀ ਗਈ। ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ਵਿਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੂਰਤੀ ਸਥਾਪਨਾ ਮੌਕੇ ਬ੍ਰਾਹਮਣ ਪੰਡਿਤਾਂ ਵਲੋਂ ਮੰਤਰ ਉਚਾਰਨ ਕਰਕੇ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਉਪਰੰਤ ਹਵਨ-ਯੱਗ ਅਤੇ ਭਜਨ ਗਾਇਨ ਰਾਹੀਂ ਭਗਵਾਨ ਹਨੂੰਮਾਨ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚ ਵੱਸਦੇ ਹਰੇਕ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਰ ਧਰਮ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਲੋਟ ਵਿਖੇ ਮਾਈ ਭਾਗੋ ਦੀ ਮੂਰਤੀ ਸਥਾਪਤ ਕੀਤੀ ਗਈ ਸੀ ਅਤੇ ਹੁਣ ਭਗਵਾਨ ਹਨੂੰਮਾਨ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਇਸੇ ਲੜੀ ਤਹਿਤ ਆਉਣ ਵਾਲੇ ਸਮੇਂ ਵਿਚ ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਵੀ ਮਲੋਟ ਵਿਖੇ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ਡਾ. ਬਲਜੀਤ ਕੌਰ ਦੇ ਪਤੀ ਦਲਜੀਤ ਸਿੰਘ, ਬਾਬਾ ਰੁਲਦੂ ਰਾਮ, ਇੰਦਰਜੀਤ ਅਰੋਦੀਆ, ਸੋਮਨਾਥ ਕਾਲੜਾ, ਸਤਪਾਲ ਗਿਰਧਰ, ਡਾ. ਹੰਸਰਾਜ ਕੱਕੜ, ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਜਗਜੀਵਨ ਰਾਮ ਸੁਖੀਜਾ, ਰਾਜ ਰੱਸੇਵੱਟ, ਅਰਸ਼ਦੀਪ ਸਿੰਘ ਸਿੱਧੂ ਪੀ.ਏ., ਛਿੰਦਰਪਾਲ ਪੀ.ਏ., ਦੀਪਕ ਕਾਠਪਾਲ, ਅਨਿਲ ਜੁਨੇਜਾ ਸਮਾਜ ਸੇਵੀ, ਨਰਸਿੰਗ ਦਾਸ ਚਲਾਣਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਖ਼ਾਲਸਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਾਹਿਤਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਇੰਸਪੈਕਟਰ ਜਸਵੀਰ ਸਿੰਘ ਪਦਉੱਨਤ ਹੋ ਕੇ ਡੀ. ਐਸ. ਪੀ. ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।