05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਾਤਾ ਰਣਜੀਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)-ਪ੍ਰਿੰਸੀਪਲ ਜਸਵਿੰਦਰ ਸਿੰਘ ਅਤੇ ਪ੍ਰੋ. ਪਰਮਿੰਦਰ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਦਾ ਅੱਜ ਅੰਤਿਮ ਸਸਕਾਰ ਰਾਮਬਾਗ ਵਿਖੇ ਕੀਤਾ ਗਿਆ।

ਅਜੀਤ ਡੈਸਕ 05-11-2026
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)-ਪ੍ਰਿੰਸੀਪਲ ਜਸਵਿੰਦਰ ਸਿੰਘ ਅਤੇ ਪ੍ਰੋ. ਪਰਮਿੰਦਰ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਦਾ ਅੱਜ ਅੰਤਿਮ ਸਸਕਾਰ ਰਾਮਬਾਗ ਵਿਖੇ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਅਕਾਦਮਿਕ, ਧਾਰਮਿਕ, ਸਮਾਜਿਕ ਖੇਤਰ ਨਾਲ ਸੰਬੰਧਿਤ ਹਸਤੀਆਂ ਹਾਜ਼ਰ ਸਨ। ਓਲਡ ਸਟੂਡੈਂਟਸ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਸਾਬਕਾ ਡੀ.ਆਈ.ਜੀ., ਜਤਿੰਦਰਪਾਲ ਸਿੰਘ ਵੈਹਣੀਵਾਲ ਸਾਬਕਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ, ਸ਼ਾਮ ਲਾਲ ਗਰਗ, ਪ੍ਰੋ.ਐਸ.ਐਸ. ਬਾਜਵਾ, ਰਵੀ ਸੇਠੀ, ਹਰਜਿੰਦਰ ਸਿੰਘ ਪੱਪੂ ਸੰਧੂ ਨੇ ਮਾਤਾ ਜੀ ਲੋਈ ਪਾ ਕੇ ਅੰਤਿਮ ਵਿਦਾਇਗੀ ਦਿੱਤੀ। ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਪਰਮਪਾਲ ਸਿੰਘ, ਖ਼ਜ਼ਾਨਚੀ ਗਿਆਨੀ ਹਰਦੇਵ ਸਿੰਘ ਨੇ ਕਲੱਬ ਵਲੋਂ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਲੋਈ ਭੇਟ ਕੀਤੀ। ਗੁਰਦੁਆਰਾ ਸਾਹਿਬ ਨਾਮ ਦੇਵ ਪ੍ਰਬੰਧਕ ਕਮੇਟੀ ਵਲੋੋਂ ਪ੍ਰਧਾਨ ਤੇਪਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਕਰਮ ਸਿੰਘ ਪੁਰਬਾ ਨੇ ਮ੍ਰਿਤਕ ਦੇਹ ’ਤੇ ਲੋਈ ਭੇਟ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਅੰਪਾਇਰ ਹਰਬੰਸ ਸਿੰਘ ਹਾਕੀ ਕੋਚ, ਬਲਜੀਤ ਸਿੰਘ ਬਰਾੜ ਸੇਵਾ ਮੁਕਤ ਸਰਕਲ ਸਿੱਖਿਆ ਅਫ਼ਸਰ, ਦਰਸ਼ਨ ਲਾਲ ਚੁੱਘ, ਪ੍ਰਿੰਸੀਪਲ ਸੁਰੇਸ਼ ਅਰੋੜਾ, ਨਵਦੀਪ ਸਿੰਘ ਬੱਬੂ ਬਰਾੜ, ਪ੍ਰਿੰਸੀਪਲ ਦਲਬੀਰ ਸਿੰਘ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਚਰਨਜੀਤ ਸ਼ਰਮਾ, ਡਾ. ਬਲਜੀਤ ਸ਼ਰਮਾ, ਅਰਵਿੰਦ ਛਾਬੜਾ, ਚਾਚਾ ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਅਗਲੀ ਖ਼ਬਰ ਹਰਜਿੰਦਰ ਸਿੰਘ ਚੌਹਾਨ ਬਣੇ ਵਿਧਾਨ ਸਭਾ ਹਲਕਾ ਰਾਜਪੂਤ ਭਲਾਈ ਬੋਰਡ ਫ਼ਰੀਦਕੋਟ ਦੇ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।