18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪ੍ਰੋਗਰੈਸਿਵ ਐਜੂਕੇਸ਼ਨ ਸੁਸਾਇਟੀ ਫ਼ਰੀਦਕੋਟ ਵਲੋਂ ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਵਿਖੇ ਸਨਮਾਨ ਸਮਾਰੋਹ

ਫ਼ਰੀਦਕੋਟ, 17 ਨਵੰਬਰ (ਜਸਵੰਤ ਸਿੰਘ ਪੁਰਬਾ)- ਪ੍ਰੋਗਰੈਸਿਵ ਐਜੂਕੇਸ਼ਨ ਸੁਸਾਇਟੀ ਫ਼ਰੀਦਕੋਟ (ਰਜਿ.) ਵਲੋਂ ਡਾ.

ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਫ਼ਰੀਦਕੋਟ ਵਿਖੇ ਸਨਮਾਨ ਸਮਾਰੋਹ ਦੌਰਾਨ ਪੰਜਾਬ ਮੈਰਿਟ ਸੂਚੀ ’ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਸੁਸਾਇਟੀ ਦੇ ਆਗੂ । ਅਜੀਤ ਤਸਵੀਰ 18-11-2026
ਫ਼ਰੀਦਕੋਟ, 17 ਨਵੰਬਰ (ਜਸਵੰਤ ਸਿੰਘ ਪੁਰਬਾ)- ਪ੍ਰੋਗਰੈਸਿਵ ਐਜੂਕੇਸ਼ਨ ਸੁਸਾਇਟੀ ਫ਼ਰੀਦਕੋਟ (ਰਜਿ.) ਵਲੋਂ ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਫ਼ਰੀਦਕੋਟ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ’ਚ ਪ੍ਰਬੁੱਧ ਭਾਰਤ ਫ਼ਾਊਂਡੇਸ਼ਨ ਪੰਜਾਬ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਅਤੇ ਵਿਚਾਰਧਾਰਾ ’ਤੇ ਆਧਾਰਿਤ ਹਰ ਸਾਲ ਕਰਵਾਈ ਜਾਣ ਵਾਲੀ ਪੁਸਤਕ ਪ੍ਰਤੀਯੋਗਤਾ ’ਚ ਪੰਜਾਬ ਦੀ ਮੈਰਿਟ ਸੂਚੀ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਅਤੇ ਸੈਂਟਰ ਟਾਪਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਵਲੋਂ ਇਸ ਵਾਰ ਫ਼ਰੀਦਕੋਟ ਜ਼ਿਲ੍ਹੇ ਵਿਚ 32 ਅਤੇ ਇਕ ਸੈਂਟਰ ਮੋਗਾ ਅਤੇ ਦੋ ਸੈਂਟਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਬਣਾਏ ਗਏ ਸਨ। ਇਸ ਸਨਮਾਨ ਸਮਾਰੋਹ ਵਿਚ ਸਨਮਾਨਿਤ ਹੋਣ ਵਾਲੇ ਬੱਚਿਆਂ ਬਾਰੇ ਅਮਨਦੀਪ ਸਿੰਘ ਸਕੱਤਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਪ੍ਰਨੀਤ ਕੌਰ ਪੁੱਤਰੀ ਅਜੈਬ ਸਿੰਘ ਸ.ਸ.ਸ.ਸ.(ਕੰ.) ਕੋਟਕਪੂਰਾ, ਪਰਮਿੰਦਰ ਸਿੰਘ ਪੁੱਤਰ ਅਜੈਬ ਸਿੰਘ ਸ.ਸ.ਸ.ਸ. (ਕੰ.) ਕੋਟਕਪੂਰਾ, ਮਲਿਕਾ ਪੁੱਤਰੀ ਲਾਲ ਚੰਦ ਸ.ਸ.ਸ.ਸ. ਚੰਦਭਾਨ, ਭਾਵਨਾ ਪੁੱਤਰੀ ਹੁਕਮ ਚੰਦ ਸ.ਸ.ਸ.ਸ.(ਕੰ.) ਜੈਤੋ, ਸਵਾਤੀ ਪੁੱਤਰੀ ਭਗਵੰਤ ਰਾਏ ਸ.ਸ.ਸ.ਸ.(ਕੰ.) ਜੈਤੋ, ਸੇਜਲ ਪੁੱਤਰੀ ਤਰਸੇਮ ਕੁਮਾਰ ਸ.ਸ.ਸ.ਸ.(ਕੰ.) ਜੈਤੋ, ਜੋਤੀ ਕੌਰ ਪੁੱਤਰੀ ਗੁਰਤੇਜ ਸਿੰਘ ਸ.ਸ.ਸ.ਸ. ਵਾਂਦਰ ਜਟਾਣਾ, ਜਸ਼ਨਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਸ.ਸ.ਸ.ਸ. ਸ਼ੇਰ ਸਿੰਘ ਵਾਲਾ, ਅਨਮੋਲਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਸ.ਸ.ਸ.ਸ. ਸ਼ੇਰ ਸਿੰਘ ਵਾਲਾ, ਮਨਵੀਰ ਕੌਰ ਪੁੱਤਰੀ ਜਗਸੀਰ ਸਿੰਘ ਸ.ਹ.ਸ. ਸਾਹੋਕੇ ਜ਼ਿਲ੍ਹਾ ਮੋਗਾ ਨੂੰ ਪੰਜਾਬ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕਰਨ ’ਤੇ ਸਨਮਾਨ ਚਿੰਨ੍ਹ, ਨਕਦ ਰਾਸ਼ੀ, ਮੈਡਲ, ਸਰਟੀਫਿਕੇਟ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਕਿਰਨਦੀਪ ਕੌਰ ਪੁੱਤਰੀ ਅੰਗਰੇਜ਼ ਸਿੰਘ ਸ.ਸ.ਸ.ਸ. ਅਰਾਈਆਂ ਵਾਲਾ ਕਲਾਂ, ਪ੍ਰਿਯੰਕਾ ਪੁੱਤਰੀ ਬੱਬੂ ਸਿੰਘ ਸ.ਸ.ਸ.ਸ. (ਕੰ.) ਸਾਦਿਕ, ਪ੍ਰਿੰਸ ਪੁੱਤਰ ਲਖਵੀਰ ਸਿੰਘ ਸ.ਸ.ਸ.ਸ. ਦੀਪ ਸਿੰਘ ਵਾਲਾ, ਜੈਸਮੀਨ ਕੌਰ ਪੁੱਤਰੀ ਗੁਰਮੀਤ ਸਿੰਘ ਸ.ਸ.ਸ.ਸ. ਗੋਲੇਵਾਲਾ, ਜੋਬਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਸ.ਸ.ਸ.ਸ. ਰੋੜੀਕਪੂਰਾ, ਇੰਦਰਜੀਤ ਕੌਰ ਪੁੱਤਰੀ ਸਤਨਾਮ ਸਿੰਘ ਸ.ਹ.ਸ. ਢੀਮਾਂਵਾਲੀ, ਏਕਮਦੀਪ ਕੌਰ ਪੁੱਤਰੀ ਹਰਦਮ ਸਿੰਘ ਸ.ਸ.ਸ.ਸ. ਜੰਡ ਸਾਹਿਬ, ਜਸਮੀਤ ਕੌਰ ਪੁੱਤਰੀ ਦਰਸ਼ਨ ਸਿੰਘ ਸ.ਸ.ਸ.ਸ. (ਕੰ.) ਫ਼ਰੀਦਕੋਟ, ਮੁਸਕਾਨ ਪੁੱਤਰੀ ਲਖਵਿੰਦਰ ਸਿੰਘ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ, ਗੁਰਵੀਰ ਕੌਰ ਪੁੱਤਰੀ ਹਰਭਜਨ ਸਿੰਘ ਸ.ਸ.ਸ.ਸ. ਮੋਰਾਂਵਾਲੀ, ਰਾਜਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਸ.ਸ.ਸ.ਸ. ਰੱਤੀਰੋੜੀ ਡੱਗੋ ਰੋਮਾਣਾ, ਅੰਮ੍ਰਿਤਵੀਰ ਸਿੰਘ ਪੁੱਤਰ ਜਲਜੀਤ ਸਿੰਘ ਸ.ਮਿ.ਸ. ਪੱਖੀ ਖੁਰਦ, ਏਕਮਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਸ.ਸ.ਸ.ਸ. ਮਚਾਕੀ ਕਲਾਂ, ਮਨਜੋਤ ਪੁੱਤਰ ਸੁਖਬੀਰ ਸਿੰਘ ਸ.ਹ.ਸ. ਢਿੱਲਵਾਂ ਕਲਾਂ, ਹਰਪ੍ਰੀਤ ਕੌਰ ਪੁੱਤਰੀ ਗੁਰਦਾਸ ਸਿੰਘ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਗੋਬਿੰਦਗੜ੍ਹ ਦਬੜ੍ਹੀਖਾਨਾ, ਜੈਸਮੀਨ ਕੌਰ ਪੁੱਤਰੀ ਪ੍ਰਤਾਪ ਸਿੰਘ ਸ.ਹ.ਸ.ਔਲਖ, ਸੰਨੀ ਪੁੱਤਰ ਰਾਜੂ ਕੁਮਾਰ ਸ.ਹ.ਸ. ਟਹਿਣਾ, ਖੁਸ਼ਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਸ.ਹ.ਸ. ਹਰੀਏਵਾਲਾ, ਭਾਰਤੀ ਪੁੱਤਰੀ ਕਨ੍ਹਈਆ ਲਾਲ ਸੈਂਟਰ ਸ.ਮਿ.ਸ. ਜੀਵਨ ਨਗਰ ਫ਼ਰੀਦਕੋਟ, ਏਕਮਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਸੈਂਟਰ ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਫ਼ਰੀਦਕੋਟ, ਵੰਸ਼ ਜਜੋਰੀਆ ਪੁੱਤਰ ਭਗਵਾਨ ਦਾਸ ਸਰਕਾਰੀ ਸ.ਹ.ਸ. ਮੌੜ, ਸੁਖਮਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਸ.ਹ.ਸ. ਜਲਾਲੇਆਣਾ, ਸੁਖਵਿੰਦਰ ਕੌਰ ਪੁੱਤਰੀ ਰਾਮ ਕ੍ਰਿਸ਼ਨ ਸੈਂਟਰ ਸਪ੍ਰਸ ਹਰੀ ਨੌ, ਮੁਸਕਾਨ ਕੌਰ ਪੁੱਤਰੀ ਗੁਰਜੀਤ ਸਿੰਘ ਸ.ਸ.ਸ.ਸ. ਕੋਹਾਰ ਵਾਲਾ, ਕਮਲਜੀਤ ਕੌਰ ਪੁੱਤਰੀ ਚਰਨਜੀਤ ਰਾਮ ਸ.ਸ.ਸ.ਸ. ਖਾਰਾ, ਕੋਮਲਪ੍ਰੀਤ ਕੌਰ ਪੁੱਤਰੀ ਬਲਬੀਰ ਸਿੰਘ ਸ.ਸ.ਸ.ਸ. (ਕੰ.) ਮੁੱਦਕੀ, ਸੀਮਾ ਰਾਣੀ ਪੁੱਤਰੀ ਸੁਖਦੇਵ ਸਿੰਘ ਸੈਂਟਰ ਪਿੰਡ ਵਾਂ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਸੈਂਟਰ ਟਾਪਰ ਹੋਣ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਸੁਖਦਰਸ਼ਨ ਸਿੰਘ ਲੈਕਚਰਾਰ, ਡਾ. ਦੇਵਿੰਦਰ ਸੈਫ਼ੀ ਲੈਕਚਰਾਰ, ਜੋਗਿੰਦਰ ਸਿੰਘ ਪ੍ਰਿੰਸੀਪਲ, ਜਸਵਿੰਦਰ ਸਿੰਘ ਪ੍ਰਿੰਸੀਪਲ ਨੇ ਸੰਬੋਧਨ ਕੀਤਾ। ਇਸ ਮੌਕੇ ਸੰਦੀਪ ਭੰਡਾਰੀ ਕੋਟਕਪੂਰਾ, ਗੁਰਮੀਤ ਸਿੰਘ ਲੈਕਚਰਾਰ, ਜਸਵੰਤ ਸਿੰਘ ਐਕਸੀਅਨ, ਹਰਜੀਤ ਸਿੰਘ ਅਟਵਾਲ, ਬੋਹੜ ਸਿੰਘ ਸੂਬੇਦਾਰ, ਪਰਮਿੰਦਰ ਸਿੰਘ ਡੀ.ਪੀ.ਈ., ਅਮਨਦੀਪ ਕੌਰ ਮੈਥ ਮਿਸਟ੍ਰੈਸ, ਸੁਰਿੰਦਰਪਾਲ ਸਿੰਘ ਮਾਸਟਰ, ਜਗਜੀਤ ਸਿੰਘ ਲੈਕਚਰਾਰ, ਪੂਰਨ ਨਾਥ ਹੈਡ ਮਾਸਟਰ, ਵਕੀਲ ਸਿੰਘ ਡੀ.ਆਰ.ਸੀ., ਨਵਲ ਕੁਮਾਰ ਮੈਥ ਮਾਸਟਰ, ਬਿੰਦਰਪਾਲ ਕੋਟਕਪੂਰਾ, ਮਨਜੀਤ ਸਿੰਘ ਗਿੱਲ, ਮਹਿੰਦਰਪਾਲ ਸਿੰਘ ਲੈਕਚਰਾਰ, ਡਿੰਪਲ ਚੰਦਭਾਨ, ਸਤਨਾਮ ਸਿੰਘ ਮਾਸਟਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਬੇ ਦੇ ਚੌਤਰਫ਼ਾ ਵਿਕਾਸ ਲਈ ਅਕਾਲੀ ਦਲ ਦੀ ਸਰਕਾਰ ਜ਼ਰੂਰੀ- ਨੰਗਲ ਅਗਲੀ ਖ਼ਬਰ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੌਰਾਨ ਜੈਤੋ ’ਚ ਦਿਸੀ ਕਾਂਗਰਸ ਦੀ ਅੰਦਰੂਨੀ ਨਾਰਾਜ਼ਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।