27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਾਤੀ ਸੂਚਕ ਸ਼ਬਦ ਬੋਲਣ ਵਾਲੇ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 26 ਨਵੰਬਰ (ਮੋਹਰ ਸਿੰਘ ਗਿੱਲ)-ਗੁਰਤੇਜ ਸਿੰਘ ਉਰਫ਼ ਬਿੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਦੇਵੀਵਾਲਾ ਰੋਡ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਮਿਤੀ 09. 10.

ਅਜੀਤ ਡੈਸਕ 27-11-2026
ਕੋਟਕਪੂਰਾ, 26 ਨਵੰਬਰ (ਮੋਹਰ ਸਿੰਘ ਗਿੱਲ)-ਗੁਰਤੇਜ ਸਿੰਘ ਉਰਫ਼ ਬਿੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਦੇਵੀਵਾਲਾ ਰੋਡ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਮਿਤੀ 09.10.2026 ਨੂੰ ਕਿਸਾਨ ਯੂਨੀਅਨ ਵਲੋਂ ਕੋਟਕਪੂਰਾ ਵਿਖੇ ਇਕ ਆੜ੍ਹਤ ਦੀ ਫ਼ਰਮ ਵਿਰੁੱਧ ਰੋਸ ਧਰਨਾ ਦਿੱਤਾ ਜਾ ਰਿਹਾ ਸੀ। ਦ ਰਖ਼ਾਸਤੀ ਗੁਰਤੇਜ ਸਿੰਘ ਸਮੇਤ ਗੱਬਰ ਸਿੰਘ, ਕੁਲਵੰਤ ਸਿੰਘ ਵਗੈਰਾ ਜੋ ਉਕਤ ਦੁਕਾਨ ’ਤੇ ਹੀ ਬਤੌਰ ਮਜ਼ਦੂਰ ਕੰਮ ਕਰਦੇ ਹਨ ਤਾਂ ਦਰਖ਼ਾਸਤੀ ਗੁਰਤੇਜ ਸਿੰਘ ਵਗੈਰਾ ਨੇ ਇਕੱਠੇ ਹੋ ਕੇ ਧਰਨੇ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਧਰਨੇ ਕਾਰਨ ਸਾਡਾ ਸਾਰੇ ਮਜ਼ਦੂਰਾਂ ਦਾ ਧੰਦਾ/ਰੋਜੀ ਰੋਟੀ ਪ੍ਰਭਾਵਿਤ ਹੋ ਰਹੀ ਹੈ, ਤਾਂ ਸੁਰਿੰਦਰ ਸਿੰਘ ਨੇ ਬਿਆਨਕਰਤਾ ਸਮੇਤ ਬਾਕੀ ਮਜ਼ਦੂਰਾਂ ਨੂੰ ਤੈਸ਼ ਵਿਚ ਆ ਕੇ ਜਾਤੀ ਸੂਚਕ ਸ਼ਬਦ ਬੋਲਦਿਆਂ ਕਿਹਾ ਕਿ ‘ਅਸੀਂ ਇਨ੍ਹਾਂ ਨੂੰ ਕੁਝ ਨੀਂ ਸਮਝਦੇ’। ਇਸ ਤਰ੍ਹਾਂ ਮੁਦਈ ਅਤੇ ਬਾਕੀ ਮਜ਼ਦੂਰ ਜਾਤੀ ਤੌਰ ’ਤੇ ਜਲੀਲ ਹੋਏ ਹਨ। ਇਸ ਸਬੰਧ ’ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਉਕਤ ਵਿਅਕਤੀ ਵਿਰੁੱਧ ਐਸ.ਸੀ / ਐਸ.ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
ਪਿਛਲੀ ਖ਼ਬਰ ਸਰਕਾਰੀ ਬ੍ਰਿਜਿੰਦਰਾ ਕਾਲਜ ’ਚ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਕੇਂਦਰੀ ਜੇਲ੍ਹ ’ਚੋਂ ਦੋ ਮੋਬਾਈਲ ਫ਼ੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।