24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੇਂਦਰ ਤੇ ਪੰਜਾਬ ਸਰਕਾਰ ਦਰਿਆਵਾਂ ’ਤੇ 2500 ਕਰੋੜ ਖਰਚ ਕਰਕੇ ਇਸ ਨੂੰ ਨਹਿਰੀ ਰੂਪ ਦੇਵੇ-ਡਾਕਟਰ ਅਜਨਾਲਾ, ਵੜੈਚ

ਫੱਤੂਢੀਂਗਾ , 22 ਅਗਸਤ ( ਬਲਜੀਤ ਸਿੰਘ ) - ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਵੜੈਚ ਮਹਿਰਵਾਲ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੇ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਕੇਂਦਰੀ ਪੂਲ ਵਿਚ ਸਭ ਤੋਂ ਵੱਧ ਅੰਨ ਭੰਡਾਰ ਦਿੰਦਾ ਹੈ , ਇਸ ਲਈ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੂਬਾ ਸਰਕਾਰ ਨੂੰ ਨਾਲ ਲੈ ਕੇ ਪੰਜਾਬ ਵਿਚ ਹੜ੍ਹਾਂ ਦੀ ਰੋਕਥਾਮ ਲਈ ਉੱਚਤ ਕਦਮ ਚੁੱਕਣ ਤੇ ਸਦਾ ਲਈ ਇਸ ਨੂੰ ਹੜ੍ਹਾਂ ਤੋਂ ਰਾਹਤ ਦਿਵਾਈ ਜਾਵੇ | ਉਨ੍ਹਾਂ ਦੱਸਿਆ ਕਿ ਚੀਨ ਵਿਚ ਬਹੁਤ ਜ਼ਿਆਦਾ ਹੜ੍ਹ ਆਉਂਦੇ ਸਨ ਪਰ ਉੱਥੋਂ ਦੀਆਂ ਸਰਕਾਰਾਂ ਨੇ ਦਰਿਆਵਾਂ ਦੇ ਕੰਢੇ ਪੱਕੇ ਕਰਕੇ ਉਨ੍ਹਾਂ ਨੂੰ ਨਹਿਰੀ ਰੂਪ ਦਿੱਤਾ ਜਿਸ ਕਾਰਨ ਉੱਥੇ ਹੁਣ ਹੜ੍ਹਾਂ ਤੋਂ ਨਿਜਾਤ ਮਿਲੀ ਹੈ | ਉਨ੍ਹਾਂ ਕਿਹਾ ਕਿ ਸਮੇਂ ਸਮੇਂ ਪੰਜਾਬ ਵਿਚ ਵੱਖ ਵੱਖ ਦਰਿਆਵਾਂ ਵਿਚ ਆਏ ਹੜ੍ਹਾਂ ਕਾਰਨ ਕਰੋੜਾਂ ਰੁਪਏ ਮੁਆਵਜ਼ੇ ਦੇ ਰੂਪ ਵਿਚ ਸਰਕਾਰ ਦਿੰਦੀ ਹੈ ਪਰ ਪੀੜਤਾਂ ਦੀ ਪੂਰੀ ਭਰਪਾਈ ਫਿਰ ਵੀ ਨਹੀਂ ਹੁੰਦੀ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲੱਗਦੇ ਸਤਲੁਜ , ਬਿਆਸ , ਰਾਵੀ ਤੇ ਘੱਗਰ ਤੇ ਜੇਕਰ 25 ਸੌਂ ਕਰੋੜ ਰੁਪਏ ਖ਼ਰਚ ਕੀਤੇ ਜਾਣ ਤਾਂ ਇਨ੍ਹਾਂ ਦੇ ਕਿਨਾਰੇ ਕੰਕਰੀਟ ਨਾਲ ਪੱਕੇ ਬੰਨ੍ਹ ਬਣਾਏ ਜਾ ਸਕਦੇ ਹਨ , ਜਿਸ ਤੇ ਕਰੀਬ ਇਕ ਕਿੱਲੋਮੀਟਰ ਤੇ ਲਗਭਗ ਇਕ ਕਰੋੜ ਰੁਪਏ ਖਰਚ ਆਵੇਗਾ ਤੇ ਸਦਾ ਲਈ ਪੰਜਾਬ ਹੜ੍ਹ ਮੁਕਤ ਹੋ ਜਾਵਾਂਗੇ | ਡਾਕਟਰ ਅਜਨਾਲਾ ਤੇ ਵੜੈਚ ਨੇ ਦੱਸਿਆ ਕਿ ਭਾਵੇਂ ਇਸ ਵਾਰ ਬਰਸਾਤ ਘੱਟ ਹੋਣ ਕਰਕੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਫਿਰ ਵੀ ਦਰਿਆਵਾਂ ਦੇ ਕੰਢੇ ਬੈਠੇ ਕਿਸਾਨਾਂ ਨੂੰ ਸਦਾ ਹੀ ਚਿੰਤਾ ਰਹਿੰਦੀ ਹੈ ਕਿ ਪਤਾ ਨਹੀਂ ਕਦੋਂ ਕੁਦਰਤ ਦੀ ਮਾਰ ਪੈ ਜਾਣੀ ਹੈ ਤੇ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਬਰਬਾਦ ਹੋ ਜਾਣੀਆਂ ਹਨ | ਸਰਕਾਰਾਂ ਇਸ ਨੂੰ ਚੋਣ ਮੁੱਦਾ ਨਾ ਰੱਖਦੇ ਹੋਏ ਇਸ ਦਾ ਪੱਕਾ ਹੱਲ ਕਰੇ |

ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਗੱਲਬਾਤ ਦੌਰਾਨ| 23-08-2026
ਫੱਤੂਢੀਂਗਾ , 22 ਅਗਸਤ ( ਬਲਜੀਤ ਸਿੰਘ ) - ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਵੜੈਚ ਮਹਿਰਵਾਲ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੇ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਕੇਂਦਰੀ ਪੂਲ ਵਿਚ ਸਭ ਤੋਂ ਵੱਧ ਅੰਨ ਭੰਡਾਰ ਦਿੰਦਾ ਹੈ , ਇਸ ਲਈ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੂਬਾ ਸਰਕਾਰ ਨੂੰ ਨਾਲ ਲੈ ਕੇ ਪੰਜਾਬ ਵਿਚ ਹੜ੍ਹਾਂ ਦੀ ਰੋਕਥਾਮ ਲਈ ਉੱਚਤ ਕਦਮ ਚੁੱਕਣ ਤੇ ਸਦਾ ਲਈ ਇਸ ਨੂੰ ਹੜ੍ਹਾਂ ਤੋਂ ਰਾਹਤ ਦਿਵਾਈ ਜਾਵੇ | ਉਨ੍ਹਾਂ ਦੱਸਿਆ ਕਿ ਚੀਨ ਵਿਚ ਬਹੁਤ ਜ਼ਿਆਦਾ ਹੜ੍ਹ ਆਉਂਦੇ ਸਨ ਪਰ ਉੱਥੋਂ ਦੀਆਂ ਸਰਕਾਰਾਂ ਨੇ ਦਰਿਆਵਾਂ ਦੇ ਕੰਢੇ ਪੱਕੇ ਕਰਕੇ ਉਨ੍ਹਾਂ ਨੂੰ ਨਹਿਰੀ ਰੂਪ ਦਿੱਤਾ ਜਿਸ ਕਾਰਨ ਉੱਥੇ ਹੁਣ ਹੜ੍ਹਾਂ ਤੋਂ ਨਿਜਾਤ ਮਿਲੀ ਹੈ | ਉਨ੍ਹਾਂ ਕਿਹਾ ਕਿ ਸਮੇਂ ਸਮੇਂ ਪੰਜਾਬ ਵਿਚ ਵੱਖ ਵੱਖ ਦਰਿਆਵਾਂ ਵਿਚ ਆਏ ਹੜ੍ਹਾਂ ਕਾਰਨ ਕਰੋੜਾਂ ਰੁਪਏ ਮੁਆਵਜ਼ੇ ਦੇ ਰੂਪ ਵਿਚ ਸਰਕਾਰ ਦਿੰਦੀ ਹੈ ਪਰ ਪੀੜਤਾਂ ਦੀ ਪੂਰੀ ਭਰਪਾਈ ਫਿਰ ਵੀ ਨਹੀਂ ਹੁੰਦੀ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲੱਗਦੇ ਸਤਲੁਜ , ਬਿਆਸ , ਰਾਵੀ ਤੇ ਘੱਗਰ ਤੇ ਜੇਕਰ 25 ਸੌਂ ਕਰੋੜ ਰੁਪਏ ਖ਼ਰਚ ਕੀਤੇ ਜਾਣ ਤਾਂ ਇਨ੍ਹਾਂ ਦੇ ਕਿਨਾਰੇ ਕੰਕਰੀਟ ਨਾਲ ਪੱਕੇ ਬੰਨ੍ਹ ਬਣਾਏ ਜਾ ਸਕਦੇ ਹਨ , ਜਿਸ ਤੇ ਕਰੀਬ ਇਕ ਕਿੱਲੋਮੀਟਰ ਤੇ ਲਗਭਗ ਇਕ ਕਰੋੜ ਰੁਪਏ ਖਰਚ ਆਵੇਗਾ ਤੇ ਸਦਾ ਲਈ ਪੰਜਾਬ ਹੜ੍ਹ ਮੁਕਤ ਹੋ ਜਾਵਾਂਗੇ | ਡਾਕਟਰ ਅਜਨਾਲਾ ਤੇ ਵੜੈਚ ਨੇ ਦੱਸਿਆ ਕਿ ਭਾਵੇਂ ਇਸ ਵਾਰ ਬਰਸਾਤ ਘੱਟ ਹੋਣ ਕਰਕੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਫਿਰ ਵੀ ਦਰਿਆਵਾਂ ਦੇ ਕੰਢੇ ਬੈਠੇ ਕਿਸਾਨਾਂ ਨੂੰ ਸਦਾ ਹੀ ਚਿੰਤਾ ਰਹਿੰਦੀ ਹੈ ਕਿ ਪਤਾ ਨਹੀਂ ਕਦੋਂ ਕੁਦਰਤ ਦੀ ਮਾਰ ਪੈ ਜਾਣੀ ਹੈ ਤੇ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਬਰਬਾਦ ਹੋ ਜਾਣੀਆਂ ਹਨ | ਸਰਕਾਰਾਂ ਇਸ ਨੂੰ ਚੋਣ ਮੁੱਦਾ ਨਾ ਰੱਖਦੇ ਹੋਏ ਇਸ ਦਾ ਪੱਕਾ ਹੱਲ ਕਰੇ |
ਪਿਛਲੀ ਖ਼ਬਰ ਪ੍ਰੇਮਜੋਤ ਪਬਲਿਕ ਸਕੂਲ ਦੀ ਵਿਦਿਆਰਥਣ ਮਹਿਕ ਕੈਪਸ਼ਨ ਮੁਕਾਬਲੇ ਵਿਚ ਦੂਜੇ ਸਥਾਨ ’ਤੇ ਰਹੀ ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਬੰਦ ਦੋ ਭਰਾਵਾਂ ਦੀ ਸਾਥੀ ਹਵਾਲਾਤੀਆਂ ਵਲੋਂ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।