26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਵਿਗਿਆਨ ਨਾਲ ਸੰਬੰਧਿਤ ਜਟਿਲ ਜਾਣਕਾਰੀ ਨੂੰ ਸਰਲ ਭਾਸ਼ਾ ’ਚ ਸਹੀ ਤੇ ਸਟੀਕ ਰੂਪ ਵਿਚ ਪੇਸ਼ ਕਰਨ ਦੀ ਲੋੜ-ਡਾ. ਅਰਚਨਾ ਆਰ. ਸਿੰਘ

ਕਪੂਰਥਲਾ, 25 ਅਗਸਤ (ਅਮਰਜੀਤ ਕੋਮਲ)-ਵਿਗਿਆਨਕ ਪੱਤਰਕਾਰੀ ਕੇਵਲ ਸਿੱਖਿਆ ਤੱਕ ਸੀਮਿਤ ਨਹੀਂ ਸਗੋਂ ਇਹ ਸਿਹਤ, ਵਾਤਾਵਰਨ ਅਤੇ ਤਕਨਾਲੋਜੀ ਨਾਲ ਜੁੜੇ ਵਿਸ਼ਿਆਂ ਨੂੰ ਸਮਝਣ ਤੇ ਸਹੀ ਫ਼ੈਸਲਾ ਲੈਣ ਲਈ ਆਮ ਲੋਕਾਂ ਦੀ ਮਦਦ ਕਰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅਰਚਨਾ ਆਰ.

ਅਜੀਤ ਡੈਸਕ 26-08-2026
ਕਪੂਰਥਲਾ, 25 ਅਗਸਤ (ਅਮਰਜੀਤ ਕੋਮਲ)-ਵਿਗਿਆਨਕ ਪੱਤਰਕਾਰੀ ਕੇਵਲ ਸਿੱਖਿਆ ਤੱਕ ਸੀਮਿਤ ਨਹੀਂ ਸਗੋਂ ਇਹ ਸਿਹਤ, ਵਾਤਾਵਰਨ ਅਤੇ ਤਕਨਾਲੋਜੀ ਨਾਲ ਜੁੜੇ ਵਿਸ਼ਿਆਂ ਨੂੰ ਸਮਝਣ ਤੇ ਸਹੀ ਫ਼ੈਸਲਾ ਲੈਣ ਲਈ ਆਮ ਲੋਕਾਂ ਦੀ ਮਦਦ ਕਰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅਰਚਨਾ ਆਰ. ਸਿੰਘ ਚੇਅਰਪਰਸਨ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਧੁਨਿਕ ਵਿਗਿਆਨ ਦੀ ਨੈਤਿਕਤਾ, ਪ੍ਰਭਾਵ ਤੇ ਪੱਤਰਕਾਰੀ ਵਿਸ਼ੇ ‘ਤੇ ਕਰਵਾਏ ਗਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਕ ਪੱਤਰਕਾਰ ਕੇਵਲ ਤੱਥਾਂ ਨੂੰ ਇਕੱਤਰ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਨੂੰ ਇਕ ਵਿਸ਼ੇਸ਼ ਰੂਪ ਦੇ ਕੇ ਲੋਕਾਂ ਦੇ ਸਾਹਮਣੇ ਇਸ ਪੇਸ਼ ਕਰਦਾ ਹੈ ਕਿ ਉਸ ਦਾ ਆਮ ਲੋਕਾਂ ਦੀ ਵਿਗਿਆਨ ਪ੍ਰਤੀ ਸੋਚ ਅਤੇ ਸਮਝ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ | ਉਨ੍ਹਾਂ ਵਿਗਿਆਨ ਨਾਲ ਸਬੰਧਿਤ ਜਟਿਲ ਜਾਣਕਾਰੀ ਨੂੰ ਸਰਲ ਭਾਸ਼ਾ ਵਿਚ ਸਹੀ ਅਤੇ ਸਟੀਕ ਰੂਪ ਵਿਚ ਪੇਸ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ | ਡਾ. ਅਰਚਨਾ ਆਰ. ਸਿੰਘ ਨੇ ਕਿਹਾ ਕਿ ਇਕ ਪੱਤਰਕਾਰ ਨੂੰ ਵਿਗਿਆਨਕ ਅੰਕੜਿਆਂ ਨੂੰ ਸਮਝਣ, ਭਰੋਸੇਯੋਗ ਸਰੋਤਾਂ ਦੀ ਪਹਿਚਾਣ ਕਰਨ ਅਤੇ ਤੱਥਾਂ ਦੀ ਪੁਸ਼ਟੀ ਕਰਨ ਵਿਚ ਅਕਸਰ ਕਈ ਚਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੋਵੈਕਸੀਨ ਤੇ ਕੋਵਾਸ਼ੀਲਡ ਵਰਗੇ ਸਵਦੇਸ਼ੀ ਟੀਕਿਆਂ ਨੂੰ ਲੈ ਕੇ ਲੋਕਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ | ਇਸਤੋਂ ਪਹਿਲਾਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਪੱਤਰਕਾਰਤਾ ਤੇ ਜਨ ਸੰਚਾਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਗਿਆਨਕ ਪੱਤਰਕਾਰਤਾ ਨੂੰ ਮਜ਼ਬੂਤ ਤੇ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਵਿਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਮੀਡੀਆ ਦੀ ਮਹੱਤਵਪੂਰਨ ਭੂਮਿਕਾ ਹੈ ਤੇ ਵਿਗਿਆਨਕ ਪੱਤਰਕਾਰ ਇਕ ਅਨੁਵਾਦਕ ਦੀ ਤਰ੍ਹਾਂ ਕੰਮ ਕਰਦਾ ਹੈ | ਉਨ੍ਹਾਂ ਕਿਹਾ ਕਿ ਵਿਗਿਆਨ ਦੀਆਂ ਨਵੀਆਂ ਨਵੀਆਂ ਖੋਜਾਂ ਤੇ ਮਹੱਤਵਪੂਰਨ ਜਾਣਕਾਰੀ ਨੂੰ ਸਥਾਨਕ ਭਾਸ਼ਾਵਾਂ ਵਿਚ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਵੀ ਵਿਗਿਆਨਕ ਪੱਤਰਕਾਰਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ | ਉਨ੍ਹਾਂ ਪੱਤਰਕਾਰਾਂ ਨੂੰ ਜਲਵਾਯੂ ਪਰਿਵਰਤਨ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਰਿਪੋਰਟਿੰਗ ਕਰਨ ਸਮੇਂ ਲੋਕਾਂ ਨੂੰ ਡਰਾਉਣ ਵਾਲੀਆਂ ਗੱਲਾਂ ‘ਤੇ ਵੱਧ ਜ਼ੋਰ ਦੇਣ ਦੀ ਬਜਾਏ ਸਕਾਰਾਤਮਕ ਦਿ੍ਸ਼ਟੀਕੋਣ ਤੇ ਵਾਸਤਵਿਕ ਸਮਾਧਾਨ ਨਾਲ ਖ਼ਬਰਾਂ ਲਿਖਣੀਆਂ ਚਾਹੀਦੀਆਂ ਹਨ | ਉਨ੍ਹਾਂ ਨੌਜਵਾਨ ਪੱਤਰਕਾਰਾਂ ਨੂੰ ਸਮਾਜ ਵਿਚ ਤਰਕਪੂਰਨ ਤੇ ਵਿਗਿਆਨਕ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਸੈਮੀਨਾਰ ਵਿਚ ਇਕ ਨਿਊਜ਼ ਚੈਨਲ ਦੇ ਹਰਿਆਣਾ ਤੇ ਹਿਮਾਚਲ ਦੇ ਸੰਪਾਦਕ ਗੌਰਵ ਸ਼ੁਕਲਾ ਨੇ ਨੌਜਵਾਨ ਪੱਤਰਕਾਰਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਤੇ ਉਨ੍ਹਾਂ ਨੂੰ ਪੱਤਰਕਾਰਤਾ ਦੀ ਬਾਰੀਕੀਆਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਲੋਕਾਂ ਵਿਚ ਵਿਗਿਆਨ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਪਰਾਲੀ ਸਾੜਣ ਕਾਰਨ ਵਾਤਾਵਰਨ ‘ਤੇ ਪੈਣ ਵਾਲੇ ਪ੍ਰਭਾਵ ਸਬੰਧੀ ਰੇਡੀਓ ਫੀਚਰ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਦੁਆਬਾ ਕਾਲਜ ਜਲੰਧਰ ਦੀ ਭੂਮਿਕਾ ਨੇ ਪਹਿਲਾ, ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਮਨਦੀਪ ਕੌਰ ਜੌਹਲ ਨੇ ਦੂਜਾ ਸਥਾਨ ਪ੍ਰਾਤ ਕੀਤਾ ਤੇ ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ ਦੀ ਅਰਸ਼ਦੀਪ ਕੌਰ ਤੀਜੇ ਸਥਾਨ ‘ਤੇ ਰਹੀ | ਜਦਕਿ ਏ.ਪੀ.ਸੀ. ਕਾਲਜ ਜਲੰਧਰ ਦੀ ਵਿਦਿਆਰਥਣ ਸਿ੍ਸ਼ਟੀ ਨੂੰ ਹੌਸਲਾ ਅਫਜਾਈ ਇਨਾਮ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ ਡਾ. ਮਨੀਸ਼ ਸੋਇਨ, ਡਾ. ਹਿਤੇਸ਼ ਪਾਠਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੜਕਾਂ ਦੀ ਮੁਰੰਮਤ ਦੀ ਮੰਗ ਨੂੰ ਲੈ ਕੇ ਮੰਡੀ ਬੋਰਡ ਦਫ਼ਤਰ ਮੂਹਰੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।