ਸੀਰਤ-ਉਨ-ਨਬੀ ਕਾਨਫ਼ਰੰਸ ਵਿਚ ਗੂੰਜਿਆ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਦਾ ਸੰਦੇਸ਼
ਦਾਅਵਤ-ਏ-ਇਸਲਾਮੀਆ ਕਮੇਟੀ ਐਂਡ ਵੈੱਲਫੇਅਰ ਸੁਸਾਇਟੀ ਦਰਗਾਹ ਵਾਲੀ ਮਸਜਿਦ ਵਲੋਂ ਕਰਵਾਇਆ ਧਾਰਮਿਕ ਸਮਾਗਮ
ਫਗਵਾੜਾ, 31 ਅਗਸਤ (ਅਸ਼ੋਕ ਕੁਮਾਰ ਵਾਲੀਆ)-ਦਾਅਵਤ-ਏ-ਇਸਲਾਮੀਆਂ ਕਮੇਟੀ ਐਂਡ ਵੈੱਲਫੇਅਰ ਸੋਸਾਇਟੀ ਦਰਗਾਹ ਵਾਲੀ ਮਸਜਿਦ ਪਲਾਹੀ ਰੋਡ ਫਗਵਾੜਾ ਵਲੋਂ ਸੀਰਤ-ਉਨ-ਨਬੀ ਕਾਨਫ਼ਰੰਸ ਦਾ ਆਯੋਜਨ ਪਲਾਹੀ ਰੋਡ ਫਗਵਾੜਾ ਵਿਖੇ ਸ਼ਰਧਾ ਅਤੇ ਧਾਰਮਿਕ ਭਾਵਨਾ ਨਾਲ ਕੀਤਾ ਗਿਆ | ਕਾਨਫ਼ਰੰਸ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਹਯਾਤ ਮੁਹੰਮਦ, ਐੱਮ. ਡੀ.
ਫਗਵਾੜਾ, 31 ਅਗਸਤ (ਅਸ਼ੋਕ ਕੁਮਾਰ ਵਾਲੀਆ)-ਦਾਅਵਤ-ਏ-ਇਸਲਾਮੀਆਂ ਕਮੇਟੀ ਐਂਡ ਵੈੱਲਫੇਅਰ ਸੋਸਾਇਟੀ ਦਰਗਾਹ ਵਾਲੀ ਮਸਜਿਦ ਪਲਾਹੀ ਰੋਡ ਫਗਵਾੜਾ ਵਲੋਂ ਸੀਰਤ-ਉਨ-ਨਬੀ ਕਾਨਫ਼ਰੰਸ ਦਾ ਆਯੋਜਨ ਪਲਾਹੀ ਰੋਡ ਫਗਵਾੜਾ ਵਿਖੇ ਸ਼ਰਧਾ ਅਤੇ ਧਾਰਮਿਕ ਭਾਵਨਾ ਨਾਲ ਕੀਤਾ ਗਿਆ | ਕਾਨਫ਼ਰੰਸ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਹਯਾਤ ਮੁਹੰਮਦ, ਐੱਮ.ਡੀ. ਨੂਰ ਇਸਲਾਮ ਮਿਲਕ), ਉਪ-ਪ੍ਰਧਾਨ ਮੁਹੰਮਦ ਅਲਾਉੱਦੀਨ, ਮੁਹੰਮਦ ਯੂਸੁਫ਼ ਅਤੇ ਅਲਮੋਦੀਨ ਅੰਸਾਰੀ ਨੇ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੰਕਲਪ ਲਿਆ | ਕਾਨਫ਼ਰੰਸ ਵਿਚ ਫਖ਼ਰ-ਉਸ-ਸਆਦਾਤ ਹਜ਼ਰਤ ਹਾਫਿਜ਼-ਓ-ਕਾਰੀ ਸੱਯਦ ਮੁਹੰਮਦ ਨੂਰਾਨੀ ਸ਼ਾਹ ਰਜ਼ਵੀ, ਨਾਜ਼ਿਮ-ਏ-ਆਲਾ ਜਾਮੀਆ ਮੁਜੱਦਿਦੀਆ ਰਜ਼ਵੀਆ, ਪਾਂਛਟਾ, ਫਗਵਾੜਾ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਥੇ ਹੀ ਸੰਸਦ ਮੈਂਬਰ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਮੁਸਲਿਮ ਪਰਸਨਲ ਲਾਅ ਬੋਰਡ ਦੇ ਉਪ-ਪ੍ਰਧਾਨ ਅਤੇ ਸੈਂਟਰਲ ਜਾਮੀਆ ਮਸਜਿਦ ਕਿ੍ਆਨੀ ਤਾਲਾਬ, ਜੰਮੂ-ਕਸ਼ਮੀਰ ਦੇ ਖ਼ਤੀਬ-ਓ-ਇਮਾਮ ਹਜ਼ਰਤ ਅੱਲਾਮਾ ਵਾ ਮੌਲਾਨਾ ਮੁਫ਼ਤੀ ਸ਼ੱਬੀਰ ਅਹਿਮਦ ਨੂਰੀ ਨੇ ਪ੍ਰਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਜ਼ੇਰੇ-ਏ-ਹਿਮਾਇਤ ਸੱਯਦ ਨਜ਼ੀਰ ਅਹਿਮਦ ਨਜ਼ੀਰ ਜਲੰਧਰ ਪੰਜਾਬ ਵੀ ਵਿਸ਼ੇਸ਼ ਤੌਰ ‘ਤੇ ਕਾਨਫ਼ਰੰਸ ਵਿਚ ਸ਼ਾਮਲ ਹੋਏ | ਧਾਰਮਿਕ ਬੁਲਾਰਿਆਂ ਨੇ ਸੀਰਤ-ਉਨ-ਨਬੀ ਦੇ ਵੱਖ-ਵੱਖ ਪੱਖਾਂ ‘ਤੇ ਚਾਨਣਾ ਪਾਉਂਦਿਆਂ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਉਨ੍ਹਾਂ ਦੀਆਂ ਸਿੱਖਿਆਵਾਂ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਸੰਦੇਸ਼ ਅਤੇ ਸਮਾਜ ਵਿਚ ਭਾਈਚਾਰਾ, ਆਪਸੀ ਪਿਆਰ, ਸ਼ਾਂਤੀ ਅਤੇ ਸਦਭਾਵਨਾ ਕਾਇਮ ਰੱਖਣ ਦੀ ਲੋੜ ਸਬੰਧੀ ਵਿਚਾਰ ਪ੍ਰਗਟ ਕੀਤੇ | ਇਸ ਦੌਰਾਨ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪ੍ਰਬੰਧਕਾਂ ਨੂੰ ਸੀਰਤ-ਉਨ-ਨਬੀ ਕਾਨਫ਼ਰੰਸ ਦੇ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਸਮਾਜ ਵਿਚ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਕਾਨਫ਼ਰੰਸ ਦੌਰਾਨ ਪੂਰਾ ਮਾਹੌਲ ਧਾਰਮਿਕ ਰੰਗ ਵਿਚ ਰੰਗਿਆ ਰਿਹਾ | ਪ੍ਰਬੰਧਕ ਕਮੇਟੀ ਵਲੋਂ ਕਾਨਫ਼ਰੰਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ, ਧਾਰਮਿਕ ਵਿਦਵਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ | ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਸਮਾਜ ਵਿਚ ਧਾਰਮਿਕ ਜਾਗਰੂਕਤਾ, ਭਾਈਚਾਰੇ ਅਤੇ ਮਨੁੱਖੀ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ | ਇਸ ਮੌਕੇ ਹਯਾਤ ਮੁਹੰਮਦ ਖਾਨ , ਅਲਾਉੱਦੀਨ , ਨੂਰ ਇਸਲਾਮ , ਮੁਹੰਮਦ ਯੂਸੁਫ਼ , ਅਲਮੋਦੀਨ ਅੰਸਾਰੀ , ਨਿਸਾਰ ਅਹਿਮਦ , ਇਕਬਾਲ ਮਾਸਟਰ, ਆਬਿਦ ਅਲੀ ਸ਼ੇਖ, ਈਦ ਮੁਹੰਮਦ , ਇਮਤਿਆਜ਼ ਆਲਮ, ਸ਼ਾਹਨਵਾਜ਼ ਆਲਮ, ਅਲਾਉੱਦੀਨ ਖਾਨ, ਜ਼ਹੀਰ-ਉਲ-ਹੁਸੈਨ, ਮਹੋਮਦਮ ਅਫਰੋਜ਼, ਅਰਸਲਾਨ ਖਾਨ, ਕੁਤੁਬ ਖਾਨ, ਅਜ਼ੀ-ਉਰ-ਮਲਿਕ, ਅਫਰੋਜ਼ ਮਲਿਕ, ਸਦਾਮ ਹੁਸੈਨ, ਨੂਰ ਮੁਹੰਮਦ, ਮੁਹੰਮਦ ਹਨੀਫ਼, ਤਾਜ ਭਾਈ, ਵਾਜਿਦ ਅਲੀ, ਸਾਬਿਰ ਖਾਨ, ਈਸਾ ਮੁਹੰਮਦ, ਸੁਬਰਾਤ, ਅਬਦੁਲ ਰਸ਼ੀਦ, ਅਬਦੁਲ ਸੱਤਾਰ ਆਦਿ ਵੀ ਹਾਜ਼ਰ ਸਨ |