05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ਼ਾਮ ਨਗਰ ਵਿਖੇ ਫੈਲੀ ਭੰਗ ਬੂਟੀ ਤੋਂ ਇਲਾਕਾ ਨਿਵਾਸੀ ਪ੍ਰੇਸ਼ਾਨ

ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮੁਹੱਲਾ ਸ਼ਾਮ ਨਗਰ ਲਾਗੇ ਫੈਲੀ ਭੰਗ ਬੂਟੀ ਕਾਰਨ ਇਲਾਕਾ ਨਿਵਾਸੀ ਸਖ਼ਤ ਪ੍ਰੇਸ਼ਾਨ ਹਨ ਤੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ | ਗੱਲਬਾਤ ਕਰਦਿਆਂ ਮੁਹੱਲਾ ਵਾਸੀ ਅਜੀਤ ਦਾਸ, ਡਾ. ਸੁਖਵਿੰਦਰ, ਨਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ‘ਚ ਲਾਈਨਾਂ ਲਾਗੇ ਭੰਗ ਬੂਟੀ ਹੋਈ ਪਈ ਹੈ ਜਿਸ ਦੇ ਚੱਲਦਿਆਂ ਇਲਾਕੇ ‘ਚ ਰਾਤ ਨੂੰ ਨਸ਼ੇ ਕਰਨ ਵਾਲੇ ਨੌਜਵਾਨ ਖੜ੍ਹੇ ਹੋ ਕੇ ਨਸ਼ੇ ਕਰਦੇ ਹਨ ਤੇ ਉੱਥੋਂ ਗੁਜ਼ਰਨ ਵਾਲਿਆਂ ਦੀ ਕੁੱਟਮਾਰ ਤੇ ਲੁੱਟ ਖੋਹ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਨਗਰ ਨਿਗਮ ਨੂੰ ਕਈ ਵਾਰ ਦੱਸ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਰਾਤ ਨੂੰ ਇੱਥੇ ਕੂੜਾ ਵੀ ਸੁੱਟ ਜਾਂਦੇ ਹਨ ਜਿਸ ਕਾਰਨ ਗੰਦਗੀ ਵੀ ਫ਼ੈਲ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ |

ਅਜੀਤ ਡੈਸਕ 05-09-2026

ਪਿਛਲੀ ਖ਼ਬਰ ਮੋਟਰਾਂ ਲਈ ਚਾਰ ਘੰਟੇ ਬਿਜਲੀ ਨੇ ਕਿਸਾਨਾਂ ਦੀ ਵਧਾਈ ਚਿੰਤਾ, ਡੱਲੇਵਾਲ ਗਰੁੱਪ ਭੁਲੱਥ ਵਲੋਂ ਨਾਅਰੇਬਾਜ਼ੀ ਸਿੰਚਾਈ ਲਈ ਅੱ... ਅਗਲੀ ਖ਼ਬਰ ਚਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ਤਹਿਤ ਪਿੰਡ ਢੁੱਡੀਆਂਵਾਲ ਵਿਖੇ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।