06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਿੱਖ ਨੌਜਵਾਨ ’ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਸੁਲਤਾਨਪੁਰ ਲੋਧੀ ਹਲਕੇ ਦੇ ਅਕਾਲੀ ਆਗੂਆਂ ਵਲੋਂ ਨਿੰਦਾ

ਸੁਲਤਾਨਪੁਰ ਲੋਧੀ, 5 ਸਤੰਬਰ (ਪ. ਪ.

ਅਜੀਤ ਡੈਸਕ 06-09-2026
ਸੁਲਤਾਨਪੁਰ ਲੋਧੀ, 5 ਸਤੰਬਰ (ਪ.ਪ. ਰਾਹੀਂ)-ਬੀਤੇ ਦਿਨੀਂ ਪਿੰਡ ਸੇਰੋਂ ਵਿਖੇ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਸਿੱਖ ਨੌਜਵਾਨ ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੀ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਆਗੂਆਂ ਨੇ ਡੂੰਘੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਕਾਲ਼ਾ ਦੌਰ ਯਾਦ ਕਰਵਾ ਦਿੱਤਾ ਹੈ ਜਦੋਂ ਪੰਜਾਬ ਨੇ ਆਪਣੇ ਪਿੰਡੇ ਤੇ ਡੂੰਘਾ ਦਰਦ ਹੰਡਾਇਆ ਸੀ | ਹਲਕੇ ਸੀਨੀਅਰ ਅਕਾਲੀ ਆਗੂ ਇੰਜੀਨੀਅਰ ਸਵਰਨ ਸਿੰਘ ਨੇ ਕਿਹਾ ਕਿ ਵਿਰੋਧ ਕਰਨਾ ਹਰੇਕ ਭਾਰਤੀ ਨਾਗਰਿਕ ਦਾ ਸੰਵਿਧਾਨਕ ਹੱਕ ਹੈ | ਜੇਕਰ ਨੌਜਵਾਨ ਮੋਹਨਜੀਤ ਸਿੰਘ ਨੇ ਨਸ਼ਿਆਂ ਵਿਰੁੱਧ ਆਵਾਜ਼ ਉਠਾਈ ਹੈ ਤਾਂ ਇਸ ਵਿੱਚ ਅਤਿਕਥਨੀ ਕੀ ਹੈ | ਅੱਜ ਤਸਵੀਰ ਸਾਡੇ ਸਾਹਮਣੇ ਹੈ ਕਿ ਨੌਜਵਾਨ ਪੀੜ੍ਹੀ ਦਿਨੋਂ ਦਿਨ ਨਸ਼ਿਆਂ ਦੇ ਲਪੇਟੇ ਵਿੱਚ ਆ ਰਹੀ ਹੈ | ਨੌਜਵਾਨ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਅਸੀਂ ਅਸਲੀਅਤ ਨੂੰ ਨਹੀਂ ਦਬਾਅ ਸਕਦੇ ਜੋ ਅਸਲੀਅਤ ਹੋਵੇ, ਉਹ ਸਾਹਮਣੇ ਆਉਂਦੀ ਹੈ | ਸੀਨੀਅਰ ਆਗੂਆਂ ਜਥੇਦਾਰ ਗੁਰਜੰਟ ਸਿੰਘ ਸੰਧੂ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਅਤੇ ਦੁਆਬਾ ਐਸ.ਸੀ. ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ ਨੇ ਕਿਹਾ ਕਿ ਕਾਲਾ ਝੰਡਾ ਦਿਖਾਉਣਾ ਕੋਈ ਅਪਰਾਧ ਨਹੀਂ ਹੈ | ਲੋਕਤੰਤਰ ਵਿੱਚ ਅਸੀਂ ਆਪਣੀ ਸ਼ਾਂਤਮਈ ਤਰੀਕੇ ਨਾਲ ਆਵਾਜ਼ ਉਠਾ ਸਕਦੇ ਹਾਂ | ਆਗੂਆਂ ਨੇ ਕਿਹਾ ਕਿ ਸੰਬੰਧਿਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਏਗੀ |
ਪਿਛਲੀ ਖ਼ਬਰ ‘ ਆਪ’ ਦੇ ਸੀਨੀਅਰ ਆਗੂ ਕੰਵਰਇਕਬਾਲ ਸਿੰਘ ਨੇ ਵਿਧਾਨ ਸਭਾ ਚੋਣਾਂ ਲਈ ਹਲਕੇ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕੀਤੀ... ਅਗਲੀ ਖ਼ਬਰ ਆਪਣੀ ਆਵਾਜ਼ ਵਲੋਂ ਡਾ. ਬਲਜੀਤ ਕੌਰ ਨੂੰ ਮਿਲਿਆ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।