12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਦਰਿਆ ਬਿਆਸ ’ਤੇ ਬਣੇ ਪੁਲ ਨਜ਼ਦੀਕ ਲੱਗਦੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ

ਢਿਲਵਾਂ, 11 ਸਤੰਬਰ (ਪ੍ਰਵੀਨ ਕੁਮਾਰ)-ਜਲੰਧਰ-ਅੰਮਿ੍ਤਸਰ ਮੁੱਖ ਰਾਸ਼ਟਰੀ ਰਾਜ ਮਾਰਗ ਤੇ ਢਿਲਵਾਂ ਤੋਂ ਬਿਆਸ ਤੱਕ ਅਕਸਰ ਲੱਗ ਰਹੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ, ਜ਼ਿਕਰਯੋਗ ਹੈ ਕਿ ਦਰਿਆ ਬਿਆਸ ਤੇ ਬਣੇ ਪੁੱਲ ਤੋਂ ਥੋੜ੍ਹਾ ਅੱਗੇ ਬਿਆਸ ਦੀ ਤਰਫ਼ ਸੜਕ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਦਰਿਆ ਬਿਆਸ ਤੇ ਬਣੇ ਪੁੱਲ ਦੀ ਇੱਕ ਸਾਈਡ ਤੋਂ ਹੀ ਦੋਨੋਂ ਤਰਫ਼ ਦੀ ਵਾਹਨਾਂ ਦੀ ਆਵਾਜਾਈ ਚੱਲ ਰਹੀ ਹੈ ਜਿਸ ਨਾਲ ਹੌਲੀ ਰਫ਼ਤਾਰ ਨਾਲ ਵਾਹਨਾਂ ਦੇ ਆਉਣ ਜਾਣ ਕਰਕੇ ਪਿੱਛੇ ਵਾਹਨਾਂ ਦੀ ਕਤਾਰ ਲੰਬੀ ਹੁੰਦੀ ਹੈ ਤੇ ਅਜਿਹੇ ਵਿਚ ਕੁੱਝ ਇੱਕ ਵਾਹਨ ਚਾਲਕਾਂ ਵਲੋਂ ਅੱਗੇ ਵੱਧਣ ਦੀ ਕਾਹਲੀ ਵਿਚ ਜਾਮ ਦੀ ਸਥਿਤੀ ਬਣ ਜਾਂਦੀ ਹੈ | ਇਸ ਤੋਂ ਇਲਾਵਾ ਟੋਲ ਪਰਚੀ ਬਚਾ ਰਹੇ ਵਾਹਨ ਚਾਲਕ ਵੀ ਪੁੱਲ ਦੀ ਤਰਫ਼ ਗਲਤ ਦਿਸ਼ਾ ਵਿਚ ਜਾ ਕੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੇ ਹਨ | ਨਿੱਤ ਲਗਦੇ ਇਸ ਟ੍ਰੈਫਿਕ ਜਾਮ ਦੇ ਕਾਰਨ ਲੋਕ ਉਕਤ ਮਾਰਗ ਤੇ ਜਾਣ ਤੋਂ ਪਹਿਲਾ ਸੋਚ ਰਹੇ ਹਨ ਲੋਕਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਪਾਸੋਂ ਪੁਰਜ਼ੋਰ ਮੰਗ ਹੈ ਕਿ ਸੜਕ ਦੇ ਚੱਲ ਰਹੇ ਕੰਮ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਦਰਿਆ ਨਜ਼ਦੀਕ ਟ੍ਰੈਫਿਕ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਪੇਸ਼ ਆਉਂਦੀ ਇਸ ਪ੍ਰੇਸ਼ਾਨੀ ਤੋਂ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ |

ਅਜੀਤ ਡੈਸਕ 12-09-2026

ਪਿਛਲੀ ਖ਼ਬਰ ਇਲਾਕੇ ਦੇ ਲੋਕਾਂ ਵਲੋਂ ਭੁਲੱਥ, ਨਡਾਲਾ, ਢਿਲਵਾਂ ਰੂਟ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਵਿਦਿਆਰਥੀਆਂ ਤੇ ਬਜ਼ੁਰਗਾਂ ਨ... ਅਗਲੀ ਖ਼ਬਰ ਜੇਲ੍ਹ ’ਚ ਸੁਰੱਖਿਆ ਕਰਮਚਾਰੀਆਂ ਨਾਲ ਝਗੜਾ ਕਰਨ ਦੇ ਮਾਮਲੇ ’ਚ 6 ਕੈਦੀਆਂ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।