17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋਣ ’ਤੇ ਕਿਸਾਨ ਸਮਰਥਨ ਮੁੱਲ ਤੋਂ ਘੱਟ ਰੇਟ ’ਤੇ ਝੋਨਾ ਵੇਚਣ ਲਈ ਮਜਬੂਰ

ਕਪੂਰਥਲਾ, 16 ਸਤੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਨਾ ਕੀਤੇ ਜਾਣ ’ਤੇ ਕਪੂਰਥਲਾ, ਸੁਲਤਾਨਪੁਰ ਲੋਧੀ, ਫੱਤੂਢੀਂਗਾ, ਢਿਲਵਾਂ, ਭੁਲੱਥ ਤੇ ਜ਼ਿਲ੍ਹੇ ਦੀਆਂ ਹੋਰ ਮੰਡੀਆਂ ਵਿਚ ਕਿਸਾਨ ਘੱਟ ਰੇਟ ‘ਤੇ ਝੋਨਾ ਵੇਚਣ ਲਈ ਮਜਬੂਰ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀਆਂ ਵਿਚ ਆ ਰਹੇ ਇਸ ਅਗੇਤੇ ਝੋਨੇ ਦੀਆਂ ਬਹੁਤੀਆਂ ਢੇਰੀਆਂ ਵਿਚ ਨਮੀ ਦੀ ਮਾਤਰਾ 20 ਤੋਂ ਲੈ ਕੇ 25 ਪ੍ਰਤੀਸ਼ਤ ਤੱਕ ਹੈ, ਜਦਕਿ ਕੁੱਝ ਢੇਰੀਆਂ ਸਰਕਾਰੀ ਮਾਪਦੰਡਾਂ ‘ਤੇ ਖਰੀਆਂ ਉੱਤਰਨ ਦੇ ਬਾਵਜੂਦ ਵੀ ਸ਼ੈਲਰ ਮਾਲਕਾਂ ਵਲੋਂ 2000 ਤੋਂ ਲੈ ਕੇ 2250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਤੇ ਕੁੱਲ ਮਿਲਾ ਕੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਤੋਂ ਲੈ ਕੇ 450 ਰੁਪਏ ਤੱਕ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ, ਪਰ ਕਿਸਾਨ ਮਜਬੂਰੀ ਵੱਸ ਘੱਟ ਰੇਟ ‘ਤੇ ਝੋਨਾ ਵੇਚ ਰਹੇ ਹਨ, ਕਿਉਂਕਿ ਮੰਡੀ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਇੱਥੇ ਵਰਨਣਯੋਗ ਹੈ ਕਿ ਇਸ ਝੋਨੇ ਦੇ ਸੀਜ਼ਨ ਵਿਚ ਸਰਕਾਰ ਵਲੋਂ 1 ਜੂਨ ਨੂੰ ਝੋਨੇ ਦੀ ਬਿਜਾਈ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਸੇ ਅਨੁਸਾਰ ਹੀ ਕਿਸਾਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ 10 ਦਿਨ ਪਹਿਲਾਂ ਝੋਨੇ ਦੀ ਬਿਜਾਈ ਕੀਤੀ ਤੇ ਕੁੱਝ ਕਿਸਾਨਾਂ ਵਲੋਂ ਸੱਠਾ ਝੋਨਾ ਬੀਜਿਆ ਗਿਆ | ਖ਼ੁਸ਼ਕ ਮੌਸਮ ਹੋਣ ਕਾਰਨ ਝੋਨੇ ਦੀ ਫ਼ਸਲ ਅਗੇਤੀ ਪੱਕਣ ਕਾਰਨ ਇਸ ਸਮੇਂ ਕਪੂਰਥਲਾ ਜ਼ਿਲ੍ਹੇ ਤੋਂ ਇਲਾਵਾ ਮਾਝੇ ਦੇ ਅੰਮਿ੍ਤਸਰ, ਬਟਾਲਾ, ਤਰਨਤਾਰਨ ਆਦਿ ਖੇਤਰਾਂ ਦੇ ਕਿਸਾਨ ਵੀ ਕਪੂਰਥਲਾ ਦੀਆਂ ਮੰਡੀਆਂ ਵਿਚ ਝੋਨਾ ਲਿਆ ਕੇ ਵੇਚ ਰਹੇ ਹਨ | ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਅਗੇਤੀ ਝੋਨੇ ਦੀ ਕਟਾਈ ਕਰਕੇ ਝੋਨੇ ਵਾਲੇ ਖੇਤਾਂ ਵਿਚ ਗਾਜਰ, ਮਟਰ ਤੇ ਹੋਰ ਅਗੇਤੀਆਂ ਸਬਜ਼ੀਆਂ ਦੀ ਬਿਜਾਈ ਕਰਨੀ ਹੈ | ਦੱਸਿਆ ਜਾਂਦਾ ਹੈ ਕਿ ਕਪੂਰਥਲਾ ਦੀ ਮੁੱਖ ਦਾਣਾ ਮੰਡੀ ਵਿਚ ਰੋਜ਼ਾਨਾ ਲਗਭਗ 40 ਹਜ਼ਾਰ ਦੇ ਕਰੀਬ ਝੋਨਾ ਆ ਰਿਹਾ ਹੈ ਤੇ ਹੁਣ ਤੱਕ ਇਨ੍ਹਾਂ ਮੰਡੀਆਂ ਵਿਚ 8 ਲੱਖ ਬੋਰੀ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ | ਇਹ ਝੋਨਾ ਸ਼ੈਲਰ ਮਾਲਕਾਂ ਵਲੋਂ ਵੱਧ ਨਮੀ ਦੀ ਆੜ ਵਿਚ ਕਥਿਤ ਤੌਰ ‘ਤੇ 200 ਤੋਂ ਲੈ ਕੇ 450 ਰੁਪਏ ਘੱਟ ਰੇਟ ‘ਤੇ ਖ਼ਰੀਦਿਆ ਗਿਆ ਹੈ, ਜਦਕਿ ਕੇਂਦਰ ਸਰਕਾਰ ਵਲੋਂ ਝੋਨੇ ਦਾ ਸਮਰਥਨ ਮੁੱਲ 2461 ਪ੍ਰਤੀ ਕੁਇੰਟਲ ਨਿਸ਼ਚਿਤ ਕੀਤਾ ਗਿਆ ਹੈ ਤੇ ਇਸ ਰੇਟ ‘ਤੇ ਅਜੇ ਤੱਕ ਮੰਡੀਆਂ ਵਿਚ ਕਿਸੇ ਵੀ ਢੇਰੀ ਦੀ ਖ਼ਰੀਦ ਨਹੀਂ ਹੋਈ | ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਖ਼ਰੀਦ ਏਜੰਸੀਆਂ ਵਲੋਂ ਮਨਮਾਨੇ ਢੰਗ ਨਾਲ ਝੋਨੇ ਦੀ ਖ਼ਰੀਦ ਕੀਤੀ ਗਈ ਸੀ ਤੇ ਉਦੋਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ 150 ਰੁਪਏ ਤੋਂ ਲੈ ਕੇ 250 ਰੁਪਏ ਤੱਕ ਨੁਕਸਾਨ ਉਠਾਉਣਾ ਪਿਆ ਸੀ | ਕਿਸਾਨ ਜਥੇਬੰਦੀਆਂ ਵਲੋਂ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਤਤਕਾਲੀਨ ਡਿਪਟੀ ਕਮਿਸ਼ਨਰ ਨੇ ਸਮਰਥਨ ਮੁੱਲ ਤੋਂ ਘੱਟ ਰੇਟ ‘ਤੇ ਝੋਨਾ ਖ਼ਰੀਦਣ ਦੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ ਸੀ, ਪ੍ਰੰਤੂ ਜਾਂਚ ਤੋਂ ਬਾਅਦ ਕਿਸੇ ਵੀ ਕਿਸਾਨ ਦੇ ਆਰਥਿਕ ਨੁਕਸਾਨ ਦੀ ਪੂਰਤੀ ਨਹੀਂ ਹੋਈ | ਹੁਣ ਜਦੋਂ ਮੰਡੀ ਵਿਚ ਝੋਨੇ ਦੀ ਤੇਜੀ ਨਾਲ ਆਮਦ ਹੋ ਰਹੀ ਹੈ ਤੇ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਅਜੇ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਜਾਣੀ ਹੈ | ਸਰਕਾਰ ਵਲੋਂ ਝੋਨੇ ਦੀ ਖ਼ਰੀਦ ਵਿਚ ਕੀਤੀ ਜਾ ਰਹੀ ਦੇਰੀ ਦਾ ਖ਼ਮਿਆਜ਼ਾ ਅਜੇ ਅਗਲੇ ਦਿਨਾਂ ਵਿਚ ਕਿਸਾਨਾਂ ਨੂੰ ਭੁਗਤਣਾ ਪਵੇਗਾ | ਕਿਸਾਨ ਜਥੇਬੰਦੀਆਂ ਵੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰ ਚੁੱਕੀਆਂ ਹਨ ਕਿ ਮੰਡੀ ਵਿਚ ਝੋਨੇ ਦੀ ਆਮਦ ਨੂੰ ਗੰਭੀਰਤਾ ਨਾਲ ਲੈਂਦਿਆਂ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ ਤੇ ਇਸ ਸਬੰਧੀ ਅਜੇ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆ ਸਕੀ | ਜ਼ਿਲ੍ਹੇ ਵਿਚ ਇਸ ਸਾਉਣੀ ਦੇ ਸੀਜ਼ਨ ਵਿਚ ਕਿਸਾਨਾਂ ਨੇ 1 ਲੱਖ 18 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀਆਂ ਵੱਖ-ਵੱਖ ਕਿਸਮਾਂ ਤੇ ਬਾਸਮਤੀ ਦੀ ਬਿਜਾਈ ਕੀਤੀ | ਕਿਸਾਨਾਂ ਵਲੋਂ ਕਾਸ਼ਤ ਕੀਤੇ ਗਏ ਝੋਨੇ ਤੇ ਬਾਸਮਤੀ ਦਾ ਕੁੱਲ ਮਿਲਾ ਕੇ 7 ਲੱਖ 52050 ਮੀਟਰਿਕ ਟਨ ਝੋਨੇ ਦੀ ਆਮਦ ਹੋਣ ਦੇ ਆਸਾਰ ਹਨ |

ਸੁਲਤਾਨਪੁਰ ਲੋਧੀ ਦੀ ਮੰਡੀ ’ਚ ਝੋਨੇ ਦੇ ਲੱਗੇ ਅੰਬਾਰ। ਤਸਵੀਰਾਂ : ਮੁਨੀਸ਼ ਜਲੰਧਰ 17-09-2026

ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਭੁਲੱਥ ਤੋਂ 33 ਸ਼ਰਧਾਲੂ ਮਥੁਰਾ-ਵਿ੍ੰਦਾਵਨ ਰਵਾਨਾ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਵਿਖੇ ਫਨ ਬਾਈਟਸ ਰੈਸਟੋਰੈਂਟ ’ਚ ਅਚਾਨਕ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।