18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਕੂਟਰੀ ਚੋਰੀ ਕਰਨ ਦੇ ਮਾਮਲੇ ’ਚ ਇਕ ਵਿਰੁੱਧ ਕੇਸ ਦਰਜ

ਕਪੂਰਥਲਾ, 16 ਸਤੰਬਰ (ਸਡਾਨਾ)-ਬੱਸ ਸਟੈਂਡ ਦੇ ਸਾਹਮਣੇ ਤੋਂ ਸਕੂਟਰੀ ਚੋਰੀ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਹੀਰਾ ਲਾਲ ਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਬੱਸ ਸਟੈਂਡ ਦੇ ਸਾਹਮਣੇ ਇਕ ਦੁਕਾਨ ਤੋਂ ਕੁੱਝ ਸਮਾਨ ਲੈਣ ਲਈ ਗਿਆ ਤੇ ਸਮਾਨ ਖ਼ਰੀਦਣ ਉਪਰੰਤ ਉਸ ਨੇ ਆਪਣੀ ਸਕੂਟਰੀ ‘ਤੇ ਰੱਖ ਲਿਆ, ਸ਼ਿਕਾਇਤਕਰਤਾ ਨੇ ਦੱਸਿਆ ਕਿ ਦੁਕਾਨਦਾਰ ਨੇ ਉਸ ਨੂੰ ਆਵਾਜ਼ ਮਾਰੀ ਤੇ ਸਮਾਨ ਦੀ ਪਰਚੀ ਲੈ ਕੇ ਜਾਣ ਲਈ ਕਿਹਾ, ਜਦ ਉਹ ਪਰਚੀ ਲੈ ਕੇ ਵਾਪਸ ਆਇਆ ਤਾਂ ਉਸ ਦੀ ਸਕੂਟਰੀ ਚੋਰੀ ਹੋ ਚੁੱਕੀ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਭਾਲ ਕਰਨ ‘ਤੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਸਕੂਟਰੀ ਰੋਹਿਤ ਸਭਰਵਾਲ ਵਾਸੀ ਮੁਹੱਲਾ ਸ਼ਹਿਰੀਆਂ ਨੇ ਚੋਰੀ ਕੀਤੀ ਹੈ | ਉਕਤ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਰੋਹਿਤ ਸਭਰਵਾਲ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਏ. ਐਸ.

ਅਜੀਤ ਡੈਸਕ 17-09-2026
ਕਪੂਰਥਲਾ, 16 ਸਤੰਬਰ (ਸਡਾਨਾ)-ਬੱਸ ਸਟੈਂਡ ਦੇ ਸਾਹਮਣੇ ਤੋਂ ਸਕੂਟਰੀ ਚੋਰੀ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਹੀਰਾ ਲਾਲ ਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਬੱਸ ਸਟੈਂਡ ਦੇ ਸਾਹਮਣੇ ਇਕ ਦੁਕਾਨ ਤੋਂ ਕੁੱਝ ਸਮਾਨ ਲੈਣ ਲਈ ਗਿਆ ਤੇ ਸਮਾਨ ਖ਼ਰੀਦਣ ਉਪਰੰਤ ਉਸ ਨੇ ਆਪਣੀ ਸਕੂਟਰੀ ‘ਤੇ ਰੱਖ ਲਿਆ, ਸ਼ਿਕਾਇਤਕਰਤਾ ਨੇ ਦੱਸਿਆ ਕਿ ਦੁਕਾਨਦਾਰ ਨੇ ਉਸ ਨੂੰ ਆਵਾਜ਼ ਮਾਰੀ ਤੇ ਸਮਾਨ ਦੀ ਪਰਚੀ ਲੈ ਕੇ ਜਾਣ ਲਈ ਕਿਹਾ, ਜਦ ਉਹ ਪਰਚੀ ਲੈ ਕੇ ਵਾਪਸ ਆਇਆ ਤਾਂ ਉਸ ਦੀ ਸਕੂਟਰੀ ਚੋਰੀ ਹੋ ਚੁੱਕੀ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਭਾਲ ਕਰਨ ‘ਤੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਸਕੂਟਰੀ ਰੋਹਿਤ ਸਭਰਵਾਲ ਵਾਸੀ ਮੁਹੱਲਾ ਸ਼ਹਿਰੀਆਂ ਨੇ ਚੋਰੀ ਕੀਤੀ ਹੈ | ਉਕਤ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਰੋਹਿਤ ਸਭਰਵਾਲ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਏ.ਐਸ.ਆਈ. ਮੰਗਲ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਈ-ਰਿਕਸ਼ਾ ਯੂਨੀਅਨ ਪ੍ਰਧਾਨ ’ਤੇ ਹਮਲਾ, ਸਵਾਰੀ ਬਣ ਕੇ ਬੈਠੇ ਨੌਜਵਾਨ ਨੇ ਰਸਤੇ ’ਚ ਕਰਵਾਈ ਕੁੱਟਮਾਰ ਅਗਲੀ ਖ਼ਬਰ ਐਸ. ਸੀ. ਐਸ. ਟੀ. ਐਸੋਸੀਏਸ਼ਨ ਆਰ. ਸੀ. ਐਫ. ਦੇ 67ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।