ਇਲਾਕੇ ’ਚ ਨਸ਼ਾਖੋਰੀ ਤੇ ਲੁੱਟਾਂ-ਖੋਹਾਂ, ਚੋਰੀਆਂ ਰੋਕਣ ਲਈ ਲੋਕ ਪ੍ਰਸ਼ਾਸਨ ਦਾ ਸਾਥ ਦੇਣ-ਡੀ.ਐਸ.ਪੀ. ਸੁਖਪਾਲ ਸਿੰਘ
ਢਿਲਵਾਂ, 16 ਸਤੰਬਰ (ਗੋਬਿੰਦ ਸੁਖੀਜਾ)-ਦਿਨੋਂ ਦਿਨ ਇਲਾਕੇ ਵਿਚ ਵੱਧ ਰਹੀਆਂ ਚੋਰੀਆਂ, ਲੁੱਟਾਂ ਖੋਹਾਂ, ਨਸ਼ਾਖੋਰੀ ਰੋਕਣ ਲਈ ਇਲਾਕੇ ਦੇ ਆਗੂਆਂ, ਕੌਂਸਲਰਾਂ ਨਾਲ ਡੀ. ਐਸ.
ਢਿਲਵਾਂ, 16 ਸਤੰਬਰ (ਗੋਬਿੰਦ ਸੁਖੀਜਾ)-ਦਿਨੋਂ ਦਿਨ ਇਲਾਕੇ ਵਿਚ ਵੱਧ ਰਹੀਆਂ ਚੋਰੀਆਂ, ਲੁੱਟਾਂ ਖੋਹਾਂ, ਨਸ਼ਾਖੋਰੀ ਰੋਕਣ ਲਈ ਇਲਾਕੇ ਦੇ ਆਗੂਆਂ, ਕੌਂਸਲਰਾਂ ਨਾਲ ਡੀ.ਐਸ.ਪੀ. ਭੁਲੱਥ ਸੁਖਪਾਲ ਸਿੰਘ ਵੱਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਡੀ.ਐਸ.ਪੀ. ਨੇ ਕਿਹਾ ਕਿ ਇਲਾਕੇ ਵਿਚ ਨਸ਼ਾਖੋਰੀ, ਵੱਧ ਰਹੀਆਂ ਚੋਰੀਆਂ, ਲੁੱਟਾਂ ਖੋਹਾਂ ਨੂੰ ਨੱਥ ਪਾਈ ਜਾਵੇਗੀ, ਜੇਕਰ ਇਲਾਕੇ ਵਿਚ ਕੋਈ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਹਦੀ ਸੂਚਨਾ ਸਾਨੂੰ ਦਿਓ ਉਹਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗਸ਼ਤ ਵੀ ਕੀਤੀ ਜਾਵੇਗੀ ਤੇ ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ, ਏ.ਐਸ.ਆਈ. ਰਵਿੰਦਰ ਸਿੰਘ, ਬਲਜੀਤ ਸਿੰਘ ਢਿੱਲੋਂ ਬਲਾਕ ਪ੍ਰਧਾਨ, ਦਲਬੀਰ ਸਿੰਘ ਕੌਂਸਲਰ, ਸੁਨੀਲ ਅਨੰਦ ਕੌਂਸਲਰ, ਵਿੱਕੀ ਭੰਮਰਾ ਸੀਨੀਅਰ ਆਗੂ ਆਪ, ਪਰਮਜੀਤ ਸਿੰਘ ਮਾਹਲਾ ਮੁਗਲ ਚੱਕ , ਬਿਕਰਮਜੀਤ ਸਿੰਘ ਕੋਹਾੜ ਚੇਅਰਮੈਨ ਮਾਰਕੀਟ ਕਮੇਟੀ ਢਿਲਵਾਂ ਇਲਾਕੇ ਦੇ ਪਤਵੰਤੇ, ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |