22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

‘ਸਵੈਅਮ-ਨੇਪਟੇਲ’ ਵਰਗੇ ਪਲੇਟ ਫਾਰਮ ਸਿਰਫ਼ ਸਰਟੀਫਿਕੇਟ ਪ੍ਰਾਪਤੀ ਤੱਕ ਸੀਮਿਤ ਨਾ ਰਹਿਣ-ਪ੍ਰੋ. ਡਾ. ਅਰਵਿੰਦ ਕੁਮਾਰ ਬੰਸਲ

ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)-ਆਈ. ਕੇ.

ਅਜੀਤ ਡੈਸਕ 22-09-2026
ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਇਕ ਅਗਾਂਹ ਵਧੂ ਤੇ ਕਿੱਤਾ ਮੁਖੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ‘ਸਵੈਅਮ-ਨੇਪਟੇਲ’ ਵਰਕਸ਼ਾਪ ਕਰਵਾਈ ਗਈ ਜਿਸ ਵਿਚ 500 ਤੋਂ ਵੱਧ ਫੈਕਲਟੀ ਮੈਂਬਰ ਤੇ ਵਿਦਿਆਰਥੀ ਸ਼ਾਮਲ ਹੋਏ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਉਪ ਕੁਲਪਤੀ ਪ੍ਰੋ. ਡਾ. ਅਰਵਿੰਦ ਕੁਮਾਰ ਬੰਸਲ ਨੇ ਕਿਹਾ ਕਿ ‘ਸਵੈਅਮ-ਨੇਪਟੇਲ’ ਵਰਕੇ ਪਲੇਟ ਫਾਰਮ ਕੇਵਲ ਸਰਟੀਫਿਕੇਟ ਪ੍ਰਾਪਤ ਕਰਨ ਤੱਕ ਸੀਮਿਤ ਨਾ ਰਹਿਣ ਸਗੋਂ ਯੋਗਤਾ ਵਿਕਾਸ, ਅਕਾਦਮਿਕ ਵਿਕਾਸ ਤੇ ਨਵੇਂ ਮੌਕਿਆਂ ਦੀ ਤਿਆਰੀ ਵਿਚ ਯੋਗਦਾਨ ਪਾਉਣ | ਉਨ੍ਹਾਂ ਫੈਕਲਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਬੰਧਿਤ ਕੋਰਸ ਚੁਣਨ ਵਿਚ ਉਨ੍ਹਾਂ ਦੀ ਅਗਵਾਈ ਕਰਨ ਤੇ ਵਿਦਿਆਰਥੀਆਂ ਨੂੰ ਨਿਰਧਾਰਿਤ ਪਾਠਕ੍ਰਮ ਤੋਂ ਅੱਗੇ ਵਧਣ ਲਈ ਪ੍ਰੇਰਿਤ ਕਰਨ | ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਕਿਹਾ ਕਿ ‘ਸਵੈਅਮ-ਨੇਪਟੇਲ’ ਸਾਡੇ ਫੈਕਲਟੀ ਤੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਾਪਤ ਕਰਨ ਦਾ ਮੁੱਲਵਾਨ ਅਵਸਰ ਪ੍ਰਦਾਨ ਕਰਦਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਜਿਹੇ ਪਲੇਟ ਫਾਰਮਾ ਨੂੰ ਇਕ ਗਤੀਸ਼ੀਲ ਤੇ ਭਵਿੱਖ ਦੇ ਕਿੱਤਾ ਮੁਖੀ ਅਕਾਦਮਿਕ ਵਾਤਾਵਰਨ ਦਾ ਹਿੱਸਾ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹੇਗਾ | ਵਰਕਸ਼ਾਪ ਵਿਚ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ ਡਾ. ਅੰਗਨਾ ਸੇਨਗੁਪਤਾ ਕੋਆਰਡੀਨੇਟਰ ਨੇਪਟੇਲ ਲੋਕਲ ਚੈਪਟਰ (ਉਤਰੀ ਜ਼ੋਨ), ਆਈ.ਆਈ.ਟੀ. ਕਾਨਪੁਰ ਤੇ ਪ੍ਰੋ. ਲਖਬੀਰ ਸਿੰਘ ਇੰਚਾਰਜ ਸੀ.ਐਮ.ਐਲ. ਜੀ.ਐਨ.ਡੀ.ਸੀ. ਲੁਧਿਆਣਾ ਨੇ ‘ਸਵੈਅਮ-ਨੇਪਟੇਲ’ ਕੋਰਸਾਂ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ ਪੇਸ਼ ਕੀਤਾ | ਉਨ੍ਹਾਂ ਇਸਦੇ ਅਕਾਦਮਿਕ ਤੇ ਪੇਸ਼ਾਵਰ ਲਾਭ, ਫੈਕਲਟੀ ਵਿਕਾਸ ਦੇ ਮੌਕੇ, ਕੌਮੀ ਸਿੱਖਿਆ ਨੀਤੀ 2020 ਤਹਿਤ ਇਸਦੀ ਪ੍ਰਸੰਗਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਵਰਕਸ਼ਾਪ ਨੇ ਪੰਜਾਬ ਦੇ ਫੈਕਲਟੀ ਮੈਂਬਰਾਂ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ ਵਟਾਂਦਰੇ ਤੇ ਸੰਵਾਦ ਲਈ ਇਕ ਮੰਚ ਪ੍ਰਦਾਨ ਕੀਤਾ |
ਪਿਛਲੀ ਖ਼ਬਰ ਭੁਲੱਥ ਵਿਖੇ ਸਬਜ਼ੀ ਵੇਚਣ ਵਾਲਾ ਗਾਂਜਾ ਵੇਚਦਾ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਦੇ ਹਵਾਲੇ ਅਗਲੀ ਖ਼ਬਰ ਦਹਾਕੇ ਬੀਤ ਜਾਣ ’ਤੇ ਵੀ ਭੁਲੱਥ ’ਚ ਟ੍ਰੈਫਿਕ ਦੀ ਸਮੱਸਿਆ ਜਿਉਂ ਦੀ ਤਿਉਂ ਟ੍ਰੈਫ਼ਿਕ ਕਰਮਚਾਰੀਆਂ ਦੀ ਗੈਰ-ਮੌਜੂਦਗੀ ਨੇ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।