24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਵਾਂ ਪਿੰਡ ਭੱਠੇ ਵਿਖੇ ਨਸ਼ੇ ਕਾਰਨ ਇਕ ਵਿਅਕਤੀ ਦੀ ਹੋਈ ਮੌਤ-ਦੋ ਵਿਰੁੱਧ ਕੇਸ ਦਰਜ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਨੇ ਛੱਪੜ ਨੇੜੇ ਸੁੱਟੀ ਲਾਸ਼-ਇਕ ਗਿ੍ਫ਼ਤਾਰ

ਕਪੂਰਥਲਾ, 23 ਸਤੰਬਰ (ਸਡਾਨਾ)-ਇਲਾਕੇ ਵਿਚੋਂ ਨਸ਼ਾ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਾਰਨ ਅੱਜ ਇਕ ਹੋਰ ਵਿਅਕਤੀ ਨਸ਼ੇ ਦੀ ਭੇਟ ਚੜ੍ਹ ਗਿਆ | ਪ੍ਰਾਪਤ ਵੇਰਵੇ ਅਨੁਸਾਰ ਮਿ੍ਤਕ ਹਰਦੀਪ ਸਿੰਘ (38) ਵਾਸੀ ਨਵਾਂ ਪਿੰਡ ਭੱਠੇ ਕਥਿਤ ਤੌਰ ‘ਤੇ ਨਸ਼ੇ ਕਰਨ ਦਾ ਆਦੀ ਸੀ ਤੇ ਕੁੱਝ ਦਿਨ ਪਹਿਲਾਂ ਹੀ ਇਲਾਜ ਉਪਰੰਤ ਉਹ ਨਸ਼ਾ ਛਡਾਊ ਕੇਂਦਰ ਤੋਂ ਵਾਪਸ ਆਇਆ ਸੀ, ਪਰ ਬੀਤੀ ਰਾਤ ਫਿਰ ਉਸਦੇ ਸਾਥੀ ਮਨਪ੍ਰੀਤ ਉਰਫ਼ ਮੱਖੀ ਤੇ ਮੁੱਖਾ ਵਾਸੀਆਨ ਨਵਾਂ ਪਿੰਡ ਭੱਠੇ ਉਸਨੂੰ ਨਾਲ ਲੈ ਗਏ ਤੇ ਸਵੇਰੇ ਪਿੰਡ ਦੇ ਛੱਪੜ ਨੇੜੇ ਹਰਦੀਪ ਸਿੰਘ ਦੀ ਲਾਸ਼ ਮਿਲੀ | ਮਿ੍ਤਕ ਦੀ ਕੁੜੀ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਤੇ ਉਸਦੇ ਪਿਤਾ ਕੁੱਝ ਦਿਨ ਪਹਿਲਾਂ ਹੀ ਆਪਣੇ ਇਲਾਜ ਉਪਰੰਤ ਵਾਪਸ ਆਏ ਸਨ | ਪਰ ਉਕਤ ਕਥਿਤ ਦੋਸ਼ੀਆਂ ਨੇ ਦੁਬਾਰਾ ਉਨ੍ਹਾਂ ਨੂੰ ਨਸ਼ੇ ‘ਤੇ ਲਗਾ ਦਿੱਤਾ ਤੇ ਅੱਜ ਸਾਨੂੰ ਸਵੇਰੇ ਉਨ੍ਹਾਂ ਦੀ ਛੱਪੜ ਨੇੜੇ ਲਾਸ਼ ਮਿਲੀ | ਇਸ ਸਬੰਧੀ ਡੀ. ਐਸ.

ਅਜੀਤ ਡੈਸਕ 24-09-2026
ਕਪੂਰਥਲਾ, 23 ਸਤੰਬਰ (ਸਡਾਨਾ)-ਇਲਾਕੇ ਵਿਚੋਂ ਨਸ਼ਾ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਾਰਨ ਅੱਜ ਇਕ ਹੋਰ ਵਿਅਕਤੀ ਨਸ਼ੇ ਦੀ ਭੇਟ ਚੜ੍ਹ ਗਿਆ | ਪ੍ਰਾਪਤ ਵੇਰਵੇ ਅਨੁਸਾਰ ਮਿ੍ਤਕ ਹਰਦੀਪ ਸਿੰਘ (38) ਵਾਸੀ ਨਵਾਂ ਪਿੰਡ ਭੱਠੇ ਕਥਿਤ ਤੌਰ ‘ਤੇ ਨਸ਼ੇ ਕਰਨ ਦਾ ਆਦੀ ਸੀ ਤੇ ਕੁੱਝ ਦਿਨ ਪਹਿਲਾਂ ਹੀ ਇਲਾਜ ਉਪਰੰਤ ਉਹ ਨਸ਼ਾ ਛਡਾਊ ਕੇਂਦਰ ਤੋਂ ਵਾਪਸ ਆਇਆ ਸੀ, ਪਰ ਬੀਤੀ ਰਾਤ ਫਿਰ ਉਸਦੇ ਸਾਥੀ ਮਨਪ੍ਰੀਤ ਉਰਫ਼ ਮੱਖੀ ਤੇ ਮੁੱਖਾ ਵਾਸੀਆਨ ਨਵਾਂ ਪਿੰਡ ਭੱਠੇ ਉਸਨੂੰ ਨਾਲ ਲੈ ਗਏ ਤੇ ਸਵੇਰੇ ਪਿੰਡ ਦੇ ਛੱਪੜ ਨੇੜੇ ਹਰਦੀਪ ਸਿੰਘ ਦੀ ਲਾਸ਼ ਮਿਲੀ | ਮਿ੍ਤਕ ਦੀ ਕੁੜੀ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਤੇ ਉਸਦੇ ਪਿਤਾ ਕੁੱਝ ਦਿਨ ਪਹਿਲਾਂ ਹੀ ਆਪਣੇ ਇਲਾਜ ਉਪਰੰਤ ਵਾਪਸ ਆਏ ਸਨ | ਪਰ ਉਕਤ ਕਥਿਤ ਦੋਸ਼ੀਆਂ ਨੇ ਦੁਬਾਰਾ ਉਨ੍ਹਾਂ ਨੂੰ ਨਸ਼ੇ ‘ਤੇ ਲਗਾ ਦਿੱਤਾ ਤੇ ਅੱਜ ਸਾਨੂੰ ਸਵੇਰੇ ਉਨ੍ਹਾਂ ਦੀ ਛੱਪੜ ਨੇੜੇ ਲਾਸ਼ ਮਿਲੀ | ਇਸ ਸਬੰਧੀ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਥਾਣਾ ਕੋਤਵਾਲੀ ਪੁਲਿਸ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲਣ ਉਪਰੰਤ ਥਾਣਾ ਕੋਤਵਾਲੀ ਮੁਖੀ ਪੁਲਿਸ ਟੀਮਾਂ ਸਮੇਤ ਮੌਕੇ ‘ਤੇ ਪਹੁੰਚੇ | ਡੀ.ਐਸ.ਪੀ. ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਤੋਂ ਵਾਪਸ ਪਰਤੇ ਹਰਦੀਪ ਸਿੰਘ ਨੂੰ ਮੁੜ ਉਸਦੇ ਸਾਥੀ ਬੀਤੇ ਦਿਨ ਆਪਣੇ ਨਾਲ ਲੈ ਗਏ ਤੇ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਨੇ ਰਾਤ ਇਕੱਠਿਆਂ ਨਸ਼ਾ ਕੀਤਾ ਤੇ ਹਰਦੀਪ ਦੀ ਮੌਤ ਹੋਣ ਉਪਰੰਤ ਕਥਿਤ ਦੋਸ਼ੀ ਮਨਪ੍ਰੀਤ ਉਰਫ਼ ਮੱਖੀ ਤੇ ਮੁੱਖਾ ਨੇ ਉਸਦੀ ਲਾਸ਼ ਨੂੰ ਘਸੀਟ ਕੇ ਛੱਪੜ ਨੇੜੇ ਸੁੱਟ ਦਿੱਤਾ | ਡੀ.ਐਸ.ਪੀ. ਸ਼ੀਤਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਸਬੰਧੀ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤੀ ਹੈ | ਇਸ ਮਾਮਲੇ ਵਿਚ ਮਨਪ੍ਰੀਤ ਉਰਫ਼ ਮੱਖੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੂਸਰੇ ਫ਼ਰਾਰ ਹੋਏ ਦੋਸ਼ੀ ਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਭਾਖੜੀਆਣਾ ਵਿਖੇ ਛਿੰਝ ਮੇਲਾ ਭਲਕੇ ਅਗਲੀ ਖ਼ਬਰ ਛੱਜ ਕਾਲੋਨੀ ’ਚ ਪੁਲਿਸ ਦੀ ਅਚਨਚੇਤ ਚੈਕਿੰਗ, 7 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।