28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਰਤ ਭੂਸ਼ਣ ਯੂ.ਐਸ.ਏ.ਵਲੋਂ ਹੋਣਹਾਰ ਵਿਦਿਆਰਥੀਆਂ ਲਈ 50 ਹਜ਼ਾਰ ਰੁਪਏ ਸਾਲਾਨਾ ਸਕਾਲਰਸ਼ਿਪ ਸ਼ੁਰੂ

ਨਡਾਲਾ, 27 ਸਤੰਬਰ (ਰਘਬਿੰਦਰ ਸਿੰਘ)-ਉੱਘੇ ਸਮਾਜਸੇਵੀ ਭਾਰਤ ਭੂਸ਼ਣ ਯੂਐਸਏ ਵੱਲੋਂ ਆਪਣੇ ਜਨਮ ਦਿਨ ਮੌਕੇ ਗੁਰੂ ਹਰਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀਆਂ ਲਈ ਮੈਰਿਟ-ਕਮ-ਮੀਨਜ਼ ਸਕਾਲਰਸ਼ਿਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਵਜ਼ੀਫ਼ਾ ਪਲੱਸ ਟੂ ਸਾਇੰਸ ਤੋਂ ਬਾਅਦ ਬੀ. ਐੱਸ.

ਅਜੀਤ ਡੈਸਕ 28-09-2026
ਨਡਾਲਾ, 27 ਸਤੰਬਰ (ਰਘਬਿੰਦਰ ਸਿੰਘ)-ਉੱਘੇ ਸਮਾਜਸੇਵੀ ਭਾਰਤ ਭੂਸ਼ਣ ਯੂਐਸਏ ਵੱਲੋਂ ਆਪਣੇ ਜਨਮ ਦਿਨ ਮੌਕੇ ਗੁਰੂ ਹਰਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀਆਂ ਲਈ ਮੈਰਿਟ-ਕਮ-ਮੀਨਜ਼ ਸਕਾਲਰਸ਼ਿਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਵਜ਼ੀਫ਼ਾ ਪਲੱਸ ਟੂ ਸਾਇੰਸ ਤੋਂ ਬਾਅਦ ਬੀ.ਐੱਸ.ਸੀ . ਨਰਸਿੰਗ ਜਾਂ ਐੱਮ. ਬੀ. ਬੀ.ਐੱਸ. ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ |ਭਾਰਤ ਭੂਸ਼ਣ ਵਲੋਂ ਆਪਣੇ ਸਵਰਗਵਾਸੀ ਮਾਤਾ ਦਰਸ਼ਨਾ ਕੁਮਾਰੀ ਦੀ ਯਾਦ ਵਿੱਚ ਸ਼ੁਰੂ ਕੀਤੇ ਇਸ ਸਕਾਲਰਸ਼ਿਪ ਤਹਿਤ ਹਰ ਸਾਲ 50 ਹਜ਼ਾਰ ਰੁਪਏ ਦੀ ਰਾਸ਼ੀ ਵਿਦਿਆਰਥੀ ਨੂੰ ਦਿੱਤੀ ਜਾਵੇਗੀ | ਇਸ ਸਾਲ ਇਹ ਵਜ਼ੀਫ਼ਾ ਸਕੂਲ ਦੀ ਪੁਰਾਣੀ ਵਿਦਿਆਰਥਣ ਜਸਮੀਨ ਕੌਰ ਨੂੰ ਦਿੱਤਾ ਜਾਵੇਗਾ, ਜੋ ਇਸ ਸਮੇਂ ਬੀ.ਐੱਸ.ਸੀ. ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ |ਸਕੂਲ ਦੇ ਪਿ੍ੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਕਾਲਰਸ਼ਿਪ ਦੀ ਰਾਸ਼ੀ ਸਕੂਲ ਨੂੰ ਪ੍ਰਾਪਤ ਹੋ ਚੁੱਕੀ ਹੈ ਅਤੇ 1 ਅਕਤੂਬਰ ਨੂੰ ਭਾਰਤ ਭੂਸ਼ਣ ਦੇ ਜਨਮ ਦਿਨ ਮੌਕੇ ਵਿਦਿਆਰਥਣ ਜਾਂ ਉਸ ਦੇ ਮਾਪਿ ਆਂ ਨੂੰ ਪ੍ਰਦਾਨ ਕੀਤੀ ਜਾਵੇਗੀ | ਭਾਰਤ ਭੂਸ਼ਣ ਯੂਐਸਏ ਦੀ ਛੋਟੀ ਭੈਣ ਮੈਡਮ ਸੁਮਨ ਸ਼ਰਮਾ ਨੇ ਦੱਸਿਆ ਕਿ ਇਹ ਸਾਲਾਨਾ ਸਕਾਲਰਸ਼ਿਪ ਵਿਦਿਆਰਥਣ ਨੂੰ ਲਗਾਤਾਰ ਚਾਰ ਸਾਲ ਤੱਕ ਮਿਲਦਾ ਰਹੇਗਾ | ਸਕੂਲ ਪ੍ਰਬੰਧਕਾਂ ਨੇ ਭਾਰਤ ਭੂਸ਼ਣ ਯੂਐਸਏ ਦੀ ਇਸ ਉਸਾਰੂ ਅਤੇ ਸਮਾਜਸੇਵੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੇ ਹਨ | ਸਕੂਲ ਵੱਲੋਂ ਭਾਰਤ ਭੂਸ਼ਣ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ |
ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਅਤੇ ਇੰਜ. ਜੀਤ ਸਿੰਘ ਦੀ ਸੇਵਾ ਮੁਕਤੀ ਨੂੰ ਸਮਰਪਿਤ ਸਮਾਗਮ ਕੱਲ੍ਹ ਅਗਲੀ ਖ਼ਬਰ ਪਰਾਲੀ ਸਾੜਨ ਤੋਂ ਰੋਕਣ ਲਈ ਐੱਸ.ਡੀ.ਐੱਮ. ਭੁਲੱਥ ਵਲੋਂ ਅੱਜ ਨੰਬਰਦਾਰਾਂ ਤੇ ਚੌਕੀਦਾਰਾਂ ਨਾਲ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।