03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਇੱਕ ਅਨਾਰ ਸੌ ਬਿਮਾਰ : ਹਲਕਾ ਭੁਲੱਥ ਵਿਚ ‘ਆਪ’ ਦੀ ਟਿਕਟ ਲਈ ਦਾਅਵੇਦਾਰੀਆਂ ਨੇ ਵਧਾਈ ਸਿਆਸੀ ਸਰਗਰਮੀ

ਨਡਾਲਾ 2 ਅਕਤੂਬਰ (ਰਘਬਿੰਦਰ ਸਿੰਘ)-2027 ਦੀਆਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਹਲਕਾ ਭੁਲੱਥ ’ਚ ਆਮ ਆਦਮੀ ਪਾਰਟੀ ਦੀ ਟਿਕਟ ਲਈ ਦਾਅਵੇਦਾਰੀਆਂ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਹਲਕੇ ’ਚ ਪਾਰਟੀ ਨਾਲ ਜੁੜੇ ਕਈ ਆਗੂਆਂ ਅਤੇ ਵਰਕਰਾਂ ਵਲੋਂ ਟਿਕਟ ਲਈ ਆਪਣੀ ਦਾਅਵੇਦਾਰੀ ਜਤਾਏ ਜਾਣ ਕਾਰਨ ਸਿਆਸੀ ਹਲਕਿਆਂ ਵਿਚ ‘ਇੱਕ ਅਨਾਰ ਸੌ ਬਿਮਾਰ’ ਵਾਲੀ ਕਹਾਵਤ ਚਰਚਾ ਵਿਚ ਆ ਗਈ ਹੈ |ਜ਼ਿਕਰਯੋਗ ਹੈ ਕਿ ਮੌਜੂਦਾ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਹਲਕਾ ਭੁਲੱਥ ਵਿਚ ਪਾਰਟੀ ਦੇ ਹਲਕਾ ਇੰਚਾਰਜ ਵਜੋਂ ਸਰਗਰਮ ਭੂਮਿਕਾ ਨਿਭਾ ਰਹੇ ਹਨ | ਉਹ ਲਗਾਤਾਰ ਹਲਕੇ ਵਿਚ ਪਾਰਟੀ ਦੀਆਂ ਗਤੀਵਿਧੀਆਂ ਅਤੇ ਲੋਕ ਸੰਪਰਕ ਮੁਹਿੰਮਾਂ ਵਿਚ ਸਰਗਰਮ ਰਹੇ ਹਨ | ਹਾਲ ਹੀ ਵਿਚ ‘ਆਪ’ ਵੱਲੋਂ ਹਲਕਾ ਪੱਧਰ ‘ਤੇ ਲੋਕ ਮਿਲਣੀਆਂ ਰਾਹੀਂ ਜਨਤਾ ਨਾਲ ਸੰਪਰਕ ਵਧਾਉਣ ਦੀ ਰਣਨੀਤੀ ਵੀ ਅਪਣਾਈ ਗਈ ਹੈ |ਅਜਿਹੇ ਹਾਲਾਤ ਵਿਚ ਹਲਕਾ ਭੁਲੱਥ ਅੰਦਰ ਪਾਰਟੀ ਦੇ ਹੀ ਕਈ ਆਗੂਆਂ ਅਤੇ ਵਰਕਰਾਂ ਵੱਲੋਂ 2027 ਦੀ ਵਿਧਾਨ ਸਭਾ ਚੋਣ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕਰਨਾ ਪਾਰਟੀ ਦੇ ਅੰਦਰੂਨੀ ਸਿਆਸੀ ਸਮੀਕਰਨਾਂ ਨੂੰ ਲੈ ਕੇ ਚਰਚਾ ਦਾ ਕਾਰਨ ਬਣ ਰਿਹਾ ਹੈ | ਇੱਕ ਪਾਸੇ ਪਾਰਟੀ ਦੇ ਪੁਰਾਣੇ ਅਤੇ ਸਰਗਰਮ ਆਗੂ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਉੱਥੇ ਦੂਜੇ ਪਾਸੇ ਨਵੇਂ ਚਿਹਰੇ ਵੀ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਉਣ ਲਈ ਸਰਗਰਮ ਦਿਖਾਈ ਦੇ ਰਹੇ ਹਨ | ਸਿਆਸੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇੱਕੋ ਹਲਕੇ ਵਿਚ ਪਾਰਟੀ ਨਾਲ ਜੁੜੇ ਕਈ ਆਗੂਆਂ ਵੱਲੋਂ ਟਿਕਟ ਦੀ ਇੱਛਾ ਜਤਾਉਣਾ ਜਿੱਥੇ ਪਾਰਟੀ ਦੀ ਅੰਦਰੂਨੀ ਸਰਗਰਮੀ ਨੂੰ ਦਰਸਾਉਂਦਾ ਹੈ, ਉੱਥੇ ਮੌਜੂਦਾ ਹਲਕਾ ਇੰਚਾਰਜ ਅਤੇ ਹੋਰ ਦਾਅਵੇਦਾਰਾਂ ਵਿਚਕਾਰ ਭਵਿੱਖ ਵਿਚ ਪੈਦਾ ਹੋਣ ਵਾਲੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਵੀ ਚਰਚਾ ਛਿੜ ਗਈ ਹੈ | ਹਾਲਾਂਕਿ 2027 ਦੀ ਚੋਣ ਲਈ ਕਿਸ ਨੂੰ ਟਿਕਟ ਮਿਲੇਗੀ, ਇਸ ਬਾਰੇ ਅੰਤਿਮ ਫ਼ੈਸਲਾ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਹੀ ਕੀਤਾ ਜਾਣਾ ਹੈ | ਇਸ ਲਈ ਫ਼ਿਲਹਾਲ ਵੱਖ-ਵੱਖ ਆਗੂਆਂ ਦੀਆਂ ਦਾਅਵੇਦਾਰੀਆਂ ਨੂੰ ਸਿਆਸੀ ਸਰਗਰਮੀ ਵਜੋਂ ਹੀ ਦੇਖਿਆ ਜਾ ਰਿਹਾ ਹੈ |

ਅਜੀਤ ਡੈਸਕ 03-10-2026

ਪਿਛਲੀ ਖ਼ਬਰ 70ਵੀਆਂ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ’ਚ ਕਾਂਜਲੀ ਸਕੂਲ ਦੇ ਗੁਰਨੂਰ ਸਿੰਘ ਫ਼੍ਰੀ ਸਟਾਈਲ ਕੁਸ਼ਤੀ ਦੇ ਮੁਕਾਬਲੇ ’ਚ ਅੱਵਲ ਅਗਲੀ ਖ਼ਬਰ ਫਗਵਾੜਾ ਰੇਲਵੇ ਸਟੇਸ਼ਨ ’ਤੇ ਸਵੱਛਤਾ ਮੁਹਿੰਮ ਤਹਿਤ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।