04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੜਕ ਹਾਦਸੇ ’ਚ ਸਕੂਟਰੀ ਚਾਲਕ ਔਰਤ ਦੀ ਮੌਤ

ਤਲਵੰਡੀ ਚੌਧਰੀਆਂ, 3 ਅਕਤੂਬਰ (ਪਰਸਨ ਲਾਲ ਭੋਲਾ)-ਮੁੰਡੀ ਮੋੜ ਤੋਂ ਤਲਵੰਡੀ ਚੌਧਰੀਆਂ ਸੜਕ ਹਾਦਸੇ ਦੌਰਾਨ ਪਿੰਡ ਮੰਗੂਪੁਰ ਨੇੜੇ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਏ. ਐਸ.

ਅਜੀਤ ਡੈਸਕ 04-10-2026
ਤਲਵੰਡੀ ਚੌਧਰੀਆਂ, 3 ਅਕਤੂਬਰ (ਪਰਸਨ ਲਾਲ ਭੋਲਾ)-ਮੁੰਡੀ ਮੋੜ ਤੋਂ ਤਲਵੰਡੀ ਚੌਧਰੀਆਂ ਸੜਕ ਹਾਦਸੇ ਦੌਰਾਨ ਪਿੰਡ ਮੰਗੂਪੁਰ ਨੇੜੇ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਤਲਵੰਡੀ ਚੌਧਰੀਆਂ ਮੁੰਡੀ ਮੌੜ ਵਾਲੇ ਪਾਸਿਓਂ ਆਪਣੀ ਸਕੂਟਰੀ ਨੰਬਰ ਪੀ.ਬੀ 41 ਈ 2619 ਤੇ ਆ ਰਹੀ ਸੀ | ਜਦੋਂ ਮੰਗੂਪੁਰ ਬੱਸ ਅੱਡਾ ਲੰਘੀ ਤਾਂ ਅਚਾਨਕ ਸਕੂਟਰੀ ਤੋਂ ਡਿੱਗ ਪਈ ਅਤੇ ਪਿੱਛੋਂ ਆ ਰਿਹਾ ਟਰੈਕਟਰ ਟਰਾਲੀ ਜੋ ਪਰਾਲੀ ਦੀਆਂ ਗੱਠਾਂ ਨਾਲ ਭਰੀ ਹੋਈ ਸੀ ਹਰਜਿੰਦਰ ਕੌਰ ਦੇ ਉੱਪਰੋਂ ਲੰਘ ਗਈ | ਜਿਸ ਕਾਰਨ ਹਰਜਿੰਦਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ | ਟਰੈਕਟਰ ਚਾਲਕ ਫ਼ਰਾਰ ਹੋ ਗਿਆ ਹੈ | ਹਰਜਿੰਦਰ ਕੌਰ ਆਪਣੇ ਪਿੱਛੇ ਇੱਕ ਲੜਕਾ ਤੇ ਦੋ ਲੜਕੀਆਂ ਛੱਡ ਗਈ ਹੈ | ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਦੇ ਵਾਰਸਾਂ ਨੂੰ ਇਤਲਾਹ ਕਰ ਦਿੱਤੀ ਗਈ ਹੈ | ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਯੂਥ ਅਕਾਲੀ ਦਲ ਘਰ-ਘਰ ਪਹੁੰਚਾਉਣ ਲਈ ਹੰਭਲਾ ਮਾਰੇਗਾ-ਰਣਜੀਤ ਸਿੰਘ ਖੇੜਾ ਅਗਲੀ ਖ਼ਬਰ ਵਿਅਕਤੀ ਨੂੰ ਜ਼ਖਮੀ ਕਰਨ ਦੇ ਮਾਮਲੇ ’ਚ 4 ਵਿਰੁੱਧ ਕੇਸ ਦਰਜ, 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।