ਝੋਨੇ ਦੀ ਚੁਕਾਈ ਦੇ ਕੰਮ ਤੋਂ ਆੜ੍ਹਤੀਏ ਖ਼ੁਸ਼ ਝੋਨਾ ਸੁਕਾ ਕੇ ਕਿਸਾਨ ਮੰਡੀ ਵਿਚ ਲਿਆਉਣ
ਤਲਵੰਡੀ ਚੌਧਰੀਆਂ, 10 ਅਕਤੂਬਰ (ਪਰਸਨ ਲਾਲ ਭੋਲਾ)-ਦਾਣਾ ਮੰਡੀ ਤਲਵੰਡੀ ਚੌਧਰੀਆਂ ਵਿਚ ਭਾਵੇਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਪਰ ਸਮੂਹ ਆੜ੍ਹਤੀਆਂ ਦਾ ਕਹਿਣਾ ਹੈ ਕਿ ਚੁਕਾਈ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਫੜ ਜਲਦੀ ਹੀ ਖਾਲੀ ਹੋ ਜਾਵੇਗਾ | ਤਲਵੰਡੀ ਚੌਧਰੀਆਂ ਦਾਣਾ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਰੌਕੀ, ਬਲਵਿੰਦਰ ਸਿੰਘ ਨੰਡਾ, ਸੁਖਵਿੰਦਰ ਸਿੰਘ ਜਬੋਸੁਧਾਰ, ਪ੍ਰਮੋਦ ਕੁਮਾਰ ਸ਼ਾਹ, ਨਰੇਸ਼ ਨਈਅਰ, ਨਰੇਸ਼ ਗਾਂਧੀ, ਜਸਬੀਰ ਸਿੰਘ, ਡਾ. ਸਾਹਿਬ ਸਿੰਘ, ਸਰਵਣ ਸਿੰਘ ਗੋਪੀਪੁਰੀਆ, ਮਨੀ ਗੁਪਤਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਧੰਜੂ, ਮਲਕੀਤ ਸਿੰਘ, ਬਲਜੀਤ ਸਿੰਘ ਬੱਬੂ, ਲਵਪ੍ਰੀਤ ਸਿੰਘ ਬਿਧੀਪੁਰ ਆਦਿ ਨੇ ਦੱਸਿਆ ਕਿ ਹਾਈਬਿ੍ਡ ਝੋਨਾ ਸਰਕਾਰ ਵੱਲੋਂ ਨਹੀਂ ਚੁੱਕਿਆ ਜਾ ਰਿਹਾ | ਜਿਸ ਕਰਕੇ ਕਿਸਾਨਾਂ ਦੀ ਸਲਾਹ ਨਾਲ ਹਾਈਬਿ੍ਡ ਝੋਨਾ ਮਜਬੂਰੀ ਵੱਸ ਸ਼ੈਲਰ ਮਾਲਕਾਂ ਨੂੰ ਦੇਣਾ ਪੈ ਰਿਹਾ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਤਰ੍ਹਾਂ ਦਾ ਝੋਨਾ ਮੰਡੀ ਵਿਚ ਸੁਕਾ ਕੇ ਲਿਆਉਣ ਤਾਂ ਜੋ ਨਾ ਹੀ ਮੰਡੀ ਵਿਚ ਰਸ਼ ਪਵੇ ਅਤੇ ਨਾ ਹੀ ਕਿਸਾਨ ਦਾ ਸਮਾਂ ਬਰਬਾਦ ਹੋਵੇ | ਸੁੱਕੇ ਝੋਨੇ ਦੀ ਤਲਾਈ ਉਸੇ ਦਿਨ ਹੀ ਕਰ ਦਿੱਤੀ ਜਾਂਦੀ ਹੈ | ਆੜ੍ਹਤੀਆਂ ਨੂੰ ਜਦੋਂ ਅਦਾਇਗੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਪਰਚੇਜ ਪੈਂਦੇ ਹੀ ਅਦਾਇਗੀ ਖਾਤੇ ‘ਚ ਪੈ ਜਾਂਦੀ ਹੈ | ਅਦਾਇਗੀ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ |