11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੁਸਲਿਮ ਡਿਵੈਲਪਮੈਂਟ ਬੋਰਡ ਤੇ ਲੋਕਲ ਮੁਸਲਿਮ ਭਾਈਚਾਰੇ ਨੇ ਮੋਰਿਸ ਮਸਜਿਦ ਵਿਚ ਕੇਅਰ ਟੇਕਰ ਤੇ ਚੌਂਕੀਦਾਰ ਦੀ ਕੀਤੀ ਆਰਜ਼ੀ ਨਿਯੁਕਤੀ

ਕਪੂਰਥਲਾ, 10 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 11-10-2026
ਕਪੂਰਥਲਾ, 10 ਅਕਤੂਬਰ (ਵਿ.ਪ੍ਰ.)-ਮੁਸਲਿਮ ਡਿਵੈਲਪਮੈਂਟ ਬੋਰਡ ਹਲਕਾ ਕਪੂਰਥਲਾ ਦੇ ਚੇਅਰਮੈਨ ਯਕੂਬ ਅਲੀ ਤੇ ਸਥਾਨਕ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਦੱਸਿਆ ਕਿ ਮੋਰਿਸ ਮਸਜਿਦ ਕਪੂਰਥਲਾ ਵਿਚ ਕੇਅਰ ਟੇਕਰ ਤੇ ਰਾਤ ਦੇ ਚੌਂਕੀਦਾਰ ਦੀਆਂ ਅਸਾਮੀਆਂ ਭਰਨ ਲਈ ਉਹ ਸਭਿਆਚਾਰਕ ਮਾਮਲੇ, ਪੁਰਾਤਤਵ, ਅਜਾਇਬ ਘਰ ਤੇ ਪੁਰਾਲੇਖ ਵਿਭਾਗ ਚੰਡੀਗੜ੍ਹ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਤੇ ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨਾਲ ਵੀ ਫ਼ੋਨ ‘ਤੇ ਗੱਲਬਾਤ ਹੋ ਚੁੱਕੀ ਹੈ | ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਵਿਭਾਗ ਵਲੋਂ ਜਿੰਨੀ ਚਿਰ ਤੱਕ ਇਹ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ, ਇਸ ਲਈ ਮੋਰਿਸ ਮਸਜਿਦ ਵਿਚ ਨਮਾਜ਼ ਪੜਨ ਵਾਲੇ ਨਮਾਜ਼ੀਆਂ ਨੂੰ ਆ ਰਹੀਆਂ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਤੇ ਮਸਜਿਦ ਵਿਚ ਪਵਿੱਤਰ ਕੁਰਾਨ ਸ਼ਰੀਫ਼ ਤੇ ਹੋਰ ਧਾਰਮਿਕ ਪੁਸਤਕਾਂ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦਿਆਂ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਮੋਰਿਸ ਮਸਜਿਦ ਵਿਚ ਨਮਾਜ਼ ਪੜ੍ਹਨ ਲਈ ਕੇਅਰ ਟੇਕਰ ਸ਼ੌਕਤ ਅਲੀ ਨੂੰ ਆਰਜ਼ੀ ਤੌਰ ‘ਤੇ ਆਪਣੇ ਖ਼ਰਚੇ ‘ਤੇ ਨਿਯੁਕਤ ਕੀਤਾ ਹੈ | ਯਕੂਬ ਅਲੀ ਨੇ ਦੱਸਿਆ ਕਿ ਸ਼ੌਕਤ ਅਲੀ ਮਸਜਿਦ ਵਿਚ ਬਤੌਰ ਇਮਾਮ ਨਮਾਜ਼ ਪੜ੍ਹਾਉਣ ਦੇ ਨਾਲ ਨਾਲ ਮਸਜਿਦ ਦੀ ਦੇਖਭਾਲ ਵੀ ਕਰਨਗੇ | ਇਸੇ ਤਰ੍ਹਾਂ ਰਾਤ ਦੇ ਚੌਂਕੀਦਾਰ ਲਈ ਮੋਤੀ ਵਾਸੀ ਸ਼ੇਖੂਪੁਰ ਨੂੰ ਆਰਜ਼ੀ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੋਰਿਸ ਮਸਜਿਦ ਵਿਚ ਆਰਜ਼ੀ ਤੌਰ ‘ਤੇ ਨਿਯੁਕਤ ਕੀਤੇ ਇਨ੍ਹਾਂ ਦੋਵਾਂ ਮੁਲਾਜ਼ਮਾਂ ਦੀ ਤਨਖ਼ਾਹ ਦਾ ਖ਼ਰਚਾ ਸਥਾਨਕ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਦਿੱਤਾ ਜਾਵੇਗਾ | ਇਸ ਮੌਕੇ ਸ਼ਾਹੀ ਇਮਾਮ ਅਬਦੁਲ ਹਮੀਦ, ਕਮਾਲਦੀਨ, ਅਨਵਰ ਖਾਨ ਕਾਦੂਪੁਰ, ਮੁਹੰਮਦ ਸ਼ਕੀਲ, ਹਾਜੀ ਸਵਾਰਦੀਨ, ਬਾਬਾ ਇਬਰਾਹੀਮ, ਰੋਜੂਦੀਨ ਤੋਂ ਇਲਾਵਾ ਹੋਰ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਦੇ ਸੰਬੰਧ ਵਿਚ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਨੇ ਕੱਢੀ ਸੂਰਿਆ ਵੰਸ਼ੀ ਝੰਡੇ ਦੀ ਸ਼ੋਭਾ ਯਾਤਰਾ ਦ... ਅਗਲੀ ਖ਼ਬਰ ਗੁਰਦੁਆਰਾ ਬਾਬਾ ਕਾਹਨ ਦਾਸ ਦੇ ਦਰਬਾਰ ਸਾਹਿਬ ਦੇ ਨਵੀਨੀਕਰਨ ਉਪਰੰਤ ਸ਼ੁਕਰਾਨਾ ਸਮਾਗਮ 13 ਨੂੰ ਅੱਜ ਆਰੰਭ ਹੋਣਗੇ ਸ੍ਰੀ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।