12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਰਕਾਰੀ ਕਾਲਜ ਦੇ ਰੈੱਡ ਰੀਬਨ ਕਲੱਬ ਨੇ ਐਚ.ਆਈ.ਵੀ. ਏਡਜ਼ ਵਿਰੁੱਧ ਜਾਗਰੂਕਤਾ ਸਬੰਧੀ ਕੱਢੀ ਰੈਲੀ

ਕਪੂਰਥਲਾ, 11 ਅਕਤੂਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੇ ਰੈੱਡ ਰੀਬਨ ਕਲੱਬ ਵਲੋਂ ਸ੍ਰੀ ਭਾਰਦਵਾਜ ਗ੍ਰਾਮ ਉਦਯੋਗ ਸੇਵਾ ਸੰਸਥਾਨ ਸਿਵਲ ਹਸਪਤਾਲ ਕਪੂਰਥਲਾ ਦੇ ਸਹਿਯੋਗ ਨਾਲ ਐਚ. ਆਈ.

ਅਜੀਤ ਡੈਸਕ 12-10-2026
ਕਪੂਰਥਲਾ, 11 ਅਕਤੂਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੇ ਰੈੱਡ ਰੀਬਨ ਕਲੱਬ ਵਲੋਂ ਸ੍ਰੀ ਭਾਰਦਵਾਜ ਗ੍ਰਾਮ ਉਦਯੋਗ ਸੇਵਾ ਸੰਸਥਾਨ ਸਿਵਲ ਹਸਪਤਾਲ ਕਪੂਰਥਲਾ ਦੇ ਸਹਿਯੋਗ ਨਾਲ ਐਚ.ਆਈ.ਵੀ. ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਕ ਜਾਗਰੂਕਤਾ ਰੈਲੀ ਕੱਢੀ ਗਈ | ਦਿਸ਼ਾ ਕਲੱਸਟਰ ਜਲੰਧਰ ਦਾ ਸਹਿਯੋਗ ਲੈਂਦਿਆਂ ਸਰਕਾਰੀ ਕਾਲਜ ਦੀ ਪਿ੍ੰਸੀਪਲ ਡਾ. ਜਸਮੀਤ ਸੇਠੀ ਤੇ ਵਾਈਸ ਪਿ੍ੰਸੀਪਲ ਸਨੇਹ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਹੱਥਾਂ ਵਿਚ ਏਡਜ਼ ਤੋਂ ਬਚਾਅ ਸਬੰਧੀ ਪੋਸਟਰ ਲੈ ਕੇ ਰੈਲੀ ਵਿਚ ਸ਼ਮੂਲੀਅਤ ਕੀਤੀ ਤੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੂੰ ਸ਼ਰਮਾ ਨੇ ਵੀ ਸ਼ਿਰਕਤ ਕੀਤੀ ਤੇ ਐਚ.ਆਈ.ਵੀ. ਏਡਜ਼ ਦੇ ਲੱਛਣ ਤੇ ਇਸ ਤੋਂ ਬਚਾਅ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਇਸ ਮੌਕੇ ਪ੍ਰੋ. ਹੈਪੀ ਕੁਮਾਰ, ਡਾ. ਰਾਜਵਿੰਦਰ ਕੌਰ, ਪ੍ਰੋ. ਸੁਨੀਤਾ ਸੁਮਨ, ਪ੍ਰੋ. ਦਲਜੀਤ ਕਲੇਰ, ਪ੍ਰੋ. ਕੁਲਵਿੰਦਰ ਕੁਮਾਰ, ਪ੍ਰੋ. ਡਾ. ਜਗਜੀਤ ਸਿੰਘ, ਕਰਮਜੀਤ ਕੌਰ ਤੇ ਸਿਵਲ ਹਸਪਤਾਲ ਦੇ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਵਿਚੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ-ਭੰਮਰਾ ਅਗਲੀ ਖ਼ਬਰ ਪੀਰ ਨਿਗਾਹੇ ਤੋਂ ਮੱਥਾ ਟੇਕ ਕੇ ਪਰਤ ਰਹੇ ਭੁਲੱਥ ਦੇ ਪਰਿਵਾਰ ਦੀ ਬਾਈਕ ਰੇਹੜੀ ਹਾਦਸੇ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।