ਸੜਕ ਹਾਦਸੇ ’ਚ ਮਹਿਲਾ ਦੀ ਹੋਈ ਮੌਤ ਸੰਬੰਧੀ ਕੇਸ ਦਰਜ
ਫਗਵਾੜਾ, 13 ਅਕਤੂਬਰ (ਹਰਜੋਤ ਸਿੰਘ ਚਾਨਾ)-ਐਕਟਿਵਾ ਸਵਾਰ ਮਹਿਲਾਵਾਂ ਨੂੰ ਟੱਕਰ ਮਾਰਨ ਕਾਰਨ ਮਹਿਲਾ ਦੀ ਹੋਈ ਮੌਤ ਦੇ ਸਬੰਧ ’ਚ ਸਦਰ ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਆਸ਼ਾ ਰਾਣੀ ਪੁੱਤਰੀ ਸੋਹਣ ਲਾਲ ਵਾਸੀ ਮੁਹੱਲਾ ਅਬਾਦਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਜਲੰਧਰ ਤੋਂ ਫਗਵਾੜਾ ਵੱਲ ਨੂੰ ਆ ਰਹੇ ਸੀ ਤਾਂ ਪਿੱਛੇ ਤੋਂ ਇੱਕ ਕੈਂਟਰ ਆਈ ਜਿਸ ਨੇ ਗਲਤ ਢੰਗ ਨਾਲ ਲਿਆ ਕੇ ਐਕਸੀਡੈਂਟ ਕਰ ਦਿੱਤਾ ਜਿਸ ‘ਚ ਆਸ਼ਾ ਰਾਣੀ ਤੇ ਉਸਦੀ ਮਾਤਾ ਦੋਵੇਂ ਡਿੱਗ ਪਈਆਂ ਤੇ ਆਸ਼ਾ ਰਾਣੀ ਦੀ ਮੌਤ ਹੋ ਗਈ | ਜਿਸ ਸਬੰਧ ‘ਚ ਪੁਲਿਸ ਨੇ ਰੋਸ਼ਨ ਦੀਨ ਪੁੱਤਰ ਹੁਸੈਨ ਦੀਨ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਅਜੀਤ ਡੈਸਕ
14-10-2026