16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬੇਗੋਵਾਲ ’ਚ ਭਗਵਾਨ ਸ੍ਰੀ ਰਾਮ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਦਾ ਕੱਢੀ

ਬੇਗੋਵਾਲ, 15 ਅਕਤੂਬਰ (ਸੁਖਜਿੰਦਰ ਸਿੰਘ)-ਪ੍ਰਾਚੀਨ ਸ਼ਿਵ ਮੰਦਰ ਰਾਮਲੀਲਾ ਕਮੇਟੀ ਬੇਗੋਵਾਲ ਵਲੋਂ ਅੱਜ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਖਿੰਦੜੀਆ ਦੀ ਅਗਵਾਈ ਹੇਠ ਸ਼ਿਵ ਮੰਦਿਰ ਬੇਗੋਵਾਲ ਤੋਂ ਰਾਮ ਵਿਆਹ ਸਬੰਧੀ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਜਿਸ ਦਾ ਉਦਘਾਟਨ ਰਕੇਸ਼ ਕੁਮਾਰ ਸਡਾਨਾ ਤੇ ਡਾ. ਓਮ ਪ੍ਰਕਾਸ਼ ਪਾਸੀ ਨੇ ਕੀਤਾ | ਇਹ ਸ਼ੋਭਾ ਯਾਤਰਾ ਕਸਬੇ ਦੇ ਵੱਖ ਵੱਖ ਬਾਜ਼ਾਰਾਂ ਤੇ ਮਹੱਲਿਆਂ ‘ਚ ਹੁੰਦੀ ਹੋਈ ਸ਼ਿਵ ਮੰਦਿਰ ਵਿੱਚ ਸੰਪੰਨ ਹੋਈ | ਇਸ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਖਿੰਦੜੀਆ ਨੇ ਜਿੱਥੇ ਸਮੂਹ ਸੰਗਤਾਂ ਨੂੰ ਰਾਮ ਵਿਆਹ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਕਮੇਟੀ ਵੱਲੋਂ ਇਸ ਸਾਲ ਵੀ ਖ਼ਾਲਸਾ ਕਾਲਜ ਬੇਗੋਵਾਲ ਦੇ ਗਰਾਉਂਡ ਵਿੱਚ 20 ਅਕਤੂਬਰ ਨੂੰ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਵਿਸ਼ਾਲ ਬੁੱਤਾਂ ਨੂੰ ਅਗਨ ਭੇਂਟ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਹੈਪੀ, ਸੁਖਦੇਵ ਰਾਜ ਜੰਗੀ, ਅਸ਼ੋਕ ਕੁਮਾਰ ਬਤਰਾ, ਇੰਦਰ ਕੁਮਾਰ ਪ੍ਰਭਾਕਰ, ਰਕੇਸ਼ ਕੁਮਾਰ ਬਬਲਾ, ਫੰੁਮਣ ਸਿੰਘ, ਸ੍ਰੀ ਨਿਵਾਸ ਕੁਕੂ, ਜਗਜੀਤ ਸਿੰਘ ਖਾਸਰੀਆ | ਧਰਮਪਾਲ ਸਰਾਫ਼, ਸੁਖਜਿੰਦਰ ਸਿੰਘ ਮਿੰਟੂ, ਕੁਲਵੰਤ ਸਿੰਘ, ਵਨੀਤ ਜੁਲਕਾ, ਅਜੀਤਪਾਲ ਸਿੰਘ ਬੰਟੀ, ਸ਼੍ਰੀ ਵਿੱਦਿਆ ਸਾਗਰ, ਬਲਵਿੰਦਰ ਸਿੰਘ ਬਰਿਆਰ, ਵਿਪਨ ਲੂੰਬਾ, ਰਣਜੀਤ ਸਿੰਘ ਰਾਜੂ, ਬਲਦੇਵ ਰਾਜ , ਰਮਨ ਕੁਮਾਰ ਪਿੰਕਾ, ਸੰਦੀਪ ਕੁਮਾਰ, ਸੰਦੀਪ ਪਾਠਕ, ਰਾਜਕੁਮਾਰ ਸਹਾਰਨ ਆਦਿ ਹਾਜ਼ਰ ਸਨ |

ਅਜੀਤ ਡੈਸਕ 16-10-2026

ਪਿਛਲੀ ਖ਼ਬਰ ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਸਰਬੱਤ ਦੇ ਭਲੇ ਲਈ 2 ਅਖੰਡ ਪਾਠ ਆਰੰਭ ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਚੀਮਾ ਸਾਥੀ ਕੌਂਸਲਰਾਂ ਸਮੇਤ ਸ਼ਿਵ ਮੰਦਰ ਚੌੜਾ ਖੂਹ ਵਿਖੇ ਨਤਮਸਤਕ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।