17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕਾਲਾ ਸੰਘਿਆਂ ’ਚ 20 ਨੂੰ ਮਨਾਇਆ ਜਾਵੇਗਾ ਦੁਸਹਿਰਾ

ਕਾਲਾ ਸੰਘਿਆਂ, 16 ਅਕਤੂਬਰ (ਬਲਜੀਤ ਸਿੰਘ ਸੰਘਾ)-ਸਥਾਨਕ ਮੰਦਿਰਾ ਵਿਚ ਪਾਵਨ ਨਵਰਾਤਰਿਆਂ ਦੇ ਚੱਲਦੇ ਸ਼ਰਧਾਲੂਆਂ ਵੱਲੋਂ ਜਿੱਥੇ ਰੋਜ਼ਾਨਾ ਸਵੇਰੇ ਸ਼ਾਮ ਲਗਾਤਾਰ ਪਾਠ ਪੂਜਾ ਕੀਤੀ ਜਾ ਰਹੀ ਹੈ ਅਤੇ ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਕਸਬੇ ਵਿਖੇ ਲੱਗਦੇ ਇਲਾਕੇ ਦੇ ਪ੍ਰਸਿੱਧ ਦੁਸਹਿਰੇ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਉੱਥੇ ਹੀ ਸਥਾਨਕ ਨੈਸ਼ਨਲ ਡ੍ਰਾਮਾਟਿਕ ਕਲੱਬ ਵੱਲੋਂ ਸੰਗਤਾਂ ਨੂੰ ਲਗਾਤਾਰ ਰਾਮ ਲੀਲ੍ਹਾ ਵਿਖਾਈ ਜਾ ਰਹੀ ਹੈ | ਅੱਜ ਸਥਾਨਕ ਕਸਬੇ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਅਤੇ ਨੈਸ਼ਨਲ ਡ੍ਰਾਮਾਟਿਕ ਰਾਮ ਲੀਲ੍ਹਾ ਕਲੱਬ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਪੁਰਬ ਮੌਕੇ ਮਿਠਾਈਆਂ ਵੰਡਦੇ ਹੋਏ ਖ਼ੂਬਸੂਰਤ ਝਾਕੀਆਂ ਵੀ ਕੱਢੀਆਂ ਗਈਆਂ | ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਕੁਮਾਰ ਲੂੰਬਾ ਨੇ ਕਿਹਾ ਕਿ ਅੱਜ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਦੀ ਸੰਗਤਾਂ ਵਿਚ ਅਥਾਹ ਖ਼ੁਸ਼ੀ ਹੈ ਅਤੇ ਇਸੇ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਅੱਜ ਸ੍ਰੀ ਰਾਮ ਜੀ, ਮਾਤਾ ਸੀਤਾ ਜੀ ਸਮੇਤ ਰਮਾਇਣ ਦੇ ਹੋਰ ਪਾਤਰਾਂ ਦੇ ਸਵਰੂਪ ਬਣਾ ਕੇ ਨਗਰ ਵਿਚ ਝਾਕੀਆਂ ਕੱਢੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਵਿਚ ਕਾਲਾ ਸੰਘਿਆਂ ਦਾ ਦੁਸਹਿਰੇ ਪ੍ਰਸਿੱਧ ਹੈ ਅਤੇ ਦੂਰ ਦੁਰਾਡੇ ਤੋਂ ਲੋਕ ਸ਼ਰਧਾ ਭਾਵਨਾ ਨਾਲ ਦੁਸਹਿਰਾ ਵੇਖਣ ਆਉਂਦੇ ਹਨ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਦਾ ਦੁਸਹਿਰਾ ਹੋਰ ਵੀ ਵੱਡੇ ਪੱਧਰ ਤੇ ਮਨਾਇਆ ਜਾਵੇ | ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵੱਲੋਂ ਦੁਸਹਿਰੇ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪ੍ਰਬੰਧਕ ਕਮੇਟੀ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੀ ਹੈ | ਇਸ ਮੌਕੇ ਪ੍ਰਧਾਨ ਕੁਲਦੀਪ ਲੂੰਬਾ, ਰਾਕੇਸ਼ ਕੁਮਾਰ ਭਾਰਗਵ, ਵਿਸ਼ਾਲ ਜੋਸ਼ੀ, ਰਾਜੂ ਪੰਡਿਤ, ਗੁ: ਬਾਬਾ ਕਾਹਨ ਦਾਸ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਫੁੱਲ, ਸੰਜੀਵ ਕੌਂਡਲ, ਸਤਨਾਮ ਸਿੰਘ ਸੰਘਾ, ਹੈਪੀ ਵਾਲੀਆ, ਮਾਸਟਰ ਸ਼ਾਮ ਕੁਮਾਰ, ਡਾ. ਨਵਲ, ਸਾਬਕਾ ਸਰਪੰਚ ਗਿਆਨ ਚੰਦ ਭੱਟੀ, ਸਤੀਸ਼ ਕੁਮਾਰ ਘੋਨਾ, ਰਾਮ ਜੀ, ਪਾਲਾ ਟੇਲਰ ਸਮੇਤ ਵੱਡੀ ਗਿਣਤੀ ਵਿਚ ਹੋਰ ਸੰਗਤਾਂ ਹਾਜ਼ਰ ਸਨ |

ਅਜੀਤ ਡੈਸਕ 17-10-2026

ਪਿਛਲੀ ਖ਼ਬਰ ਦਾਣਾ ਮੰਡੀ ’ਚ ਨਮੀ ਮਾਪਣ ਲਈ ਵਰਤੀਆਂ ਜਾਂਦੀਆਂ ਹੈਂਡੀ ਤੇ ਡਿਜੀਟਲ ਮਸ਼ੀਨਾਂ ਦੀ ਜਾਂਚ ਕਰਵਾਈ ਜਾਵੇ-ਗੁਰਦੀਪ ਸਿੰਘ ਭੰਡਾਲ ਅਗਲੀ ਖ਼ਬਰ ਰੇਲਵੇ ਫਾਟਕ ਢਿਲਵਾਂ ਨਜ਼ਦੀਕ ਸੜਕ ਦੇ ਆਲੇ-ਦੁਆਲੇ ਰੇਲਿੰਗ ਲਗਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।