ਅਕਾਲੀ ਦਲ ਵਾਰਸ ਪੰਜਾਬ ਵਲੋਂ ਬੰਦ ਦੇ ਸਮਰਥਨ ਵਿਚ ਰੋਸ ਮਾਰਚ
ਨਡਾਲਾ, 16 ਅਕਤੂਬਰ (ਰਘਬਿੰਦਰ ਸਿੰਘ)-ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਹਲਕਾ ਇੰਚਾਰਜ ਭਾਈ ਨਛੱਤਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ | ਇਹ ਰੋਸ ਮਾਰਚ ਢਿਲਵਾਂ ਤੋਂ ਸ਼ੁਰੂ ਹੋ ਕੇ ਨਡਾਲਾ, ਭੁਲੱਥ, ਹਮੀਰਾ ਅਤੇ ਸੁਭਾਨਪੁਰ ਤੋਂ ਹੁੰਦਾ ਹੋਇਆ ਮੁੜ ਆਪਣੇ ਆਰੰਭਿਕ ਸਥਾਨ ਢਿਲਵਾਂ ਵਿਖੇ ਪਹੁੰਚ ਕੇ ਸਮਾਪਤ ਹੋਇਆ |ਇਸ ਦੌਰਾਨ ਨਡਾਲਾ ਚੌਕ ਵਿਖੇ ਸੰਬੋਧਨ ਕਰਦਿਆਂ ਬਾਈ ਨਛੱਤਰ ਸਿੰਘ ਨੇ ਮਾਨਸਾ ਵਿਖੇ ਵਾਪਰੀ ਕਤਲ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਬਾਈ ਨਛੱਤਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਕਤਲ ਕਾਂਡ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਮੌਕੇ ਹਲਕਾ ਇੰਚਾਰਜ ਬਾਈ ਨਛੱਤਰ ਸਿੰਘ, ਅਮਰੀਕ ਸਿੰਘ ਨਿਜ਼ਾਮਪੁਰ, ਜ਼ਿਲ੍ਹਾ ਮੀਤ ਪ੍ਰਧਾਨ, ਅਛਰ ਸਿੰਘ ਗਡਾਣਾ ਜ਼ਿਲ੍ਹਾ ਸਕੱਤਰ, ਯੂਥ ਪ੍ਰਧਾਨ ਅਮਨਦੀਪ ਸਿੰਘ ਬੱਲ ਬੁਤਾਲਾ, ਮਹਿੰਦਰ ਸਿੰਘ ਨੂਰਪੁਰ ਜੱਟਾਂ ਜ਼ਿਲ੍ਹਾ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਰਾਵਾ,ਨਿਸ਼ਾਨ ਸਿੰਘ ਮੰਡ ਇਬਰਾਹੀਮਵਾਲ, ਗੁਰਪ੍ਰੀਤ ਸਿੰਘ ਬੇਗੋਵਾਲ,ਸਰਪੰਚ ਮੰਡੇਰ ਬੇਟ ਲਖਵਿੰਦਰ ਸਿੰਘ, ਗੁਰਜੀਤ ਸਿੰਘ ਇਬਰਾਹੀਮਵਾਲ, ਗੁਰਜੀਤ ਸਿੰਘ ਮਿਰਜ਼ਾਪੁਰ,ਮਨਪ੍ਰੀਤ ਸਿੰਘ ਮੰਨਾ ਪੈੱ੍ਰਸ ਸਕੱਤਰ ਅਤੇ ਹੋਰ ਆਗੂ ਹਾਜ਼ਰ ਸਨ