18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਲਾਹੀ ਗੇਟ ’ਚ ਲੜਕੀ ਦਾ ਮੋਬਾਈਲ ਫ਼ੋਨ ਖੋਹ ਕੇ

ਮੋਟਰਸਾਈਕਲ ਸਵਾਰ ਫ਼ਰਾਰ ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ਹਿਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ | ਇੱਥੋਂ ਦੇ ਪਲਾਹੀ ਗੇਟ ਵਿਖੇ ਕੰਮ ਤੋਂ ਘਰ ਪਰਤ ਰਹੀ ਇੱਕ ਲੜਕੀ ਦਾ ਮੋਬਾਈਲ ਫ਼ੋਨ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰਾ ਫ਼ਰਾਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪਲਾਹੀ ਗੇਟ ਦੀ ਰਹਿਣ ਵਾਲੀ ਵਿਸ਼ਾਲੀ ਇੱਕ ਮੈਡੀਕਲ ਸਟੋਰ ‘ਤੇ ਕੰਮ ਕਰਦੀ ਹੈ | ਉਸ ਨੇ ਦੱਸਿਆ ਕਿ ਕੰਮ ਤੋਂ ਛੁੱਟੀ ਹੋਣ ਮਗਰੋਂ ਜਦੋਂ ਉਹ ਘਰ ਜਾ ਰਹੀ ਸੀ ਤਾਂ ਉਸ ਦੇ ਮੋਬਾਈਲ ਫ਼ੋਨ ‘ਤੇ ਕਿਸੇ ਦੀ ਕਾਲ ਆਈ | ਜਿਵੇਂ ਹੀ ਉਸ ਨੇ ਫ਼ੋਨ ਸੁਣਨ ਲਈ ਮੋਬਾਈਲ ਕੰਨ ਨਾਲ ਲਗਾਇਆ, ਪਿੱਛਿਓਾ ਮੋਟਰਸਾਈਕਲ ‘ਤੇ ਆਏ ਇੱਕ ਨੌਜਵਾਨ ਨੇ ਝਪਟਾ ਮਾਰ ਕੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਿਆ | ਵਿਸ਼ਾਲੀ ਅਨੁਸਾਰ, ਇਸ ਘਟਨਾ ਬਾਰੇ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਟਨਾ ਵਾਲੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮ ਦੀ ਪਛਾਣ ਕੀਤੀ ਜਾਵੇ ਅਤੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਉਸ ਦਾ ਮੋਬਾਈਲ ਫ਼ੋਨ ਵਾਪਸ ਦਿਵਾਇਆ ਜਾਵੇ | ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਕਪੂਰਥਲਾ, 17 ਅਕਤੂਬਰ (ਸਡਾਨਾ)-ਥਾਣਾ ਸਿਟੀ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ. ਐਸ.

ਅਜੀਤ ਡੈਸਕ 18-10-2026
ਮੋਟਰਸਾਈਕਲ ਸਵਾਰ ਫ਼ਰਾਰ ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ਹਿਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ | ਇੱਥੋਂ ਦੇ ਪਲਾਹੀ ਗੇਟ ਵਿਖੇ ਕੰਮ ਤੋਂ ਘਰ ਪਰਤ ਰਹੀ ਇੱਕ ਲੜਕੀ ਦਾ ਮੋਬਾਈਲ ਫ਼ੋਨ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰਾ ਫ਼ਰਾਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪਲਾਹੀ ਗੇਟ ਦੀ ਰਹਿਣ ਵਾਲੀ ਵਿਸ਼ਾਲੀ ਇੱਕ ਮੈਡੀਕਲ ਸਟੋਰ ‘ਤੇ ਕੰਮ ਕਰਦੀ ਹੈ | ਉਸ ਨੇ ਦੱਸਿਆ ਕਿ ਕੰਮ ਤੋਂ ਛੁੱਟੀ ਹੋਣ ਮਗਰੋਂ ਜਦੋਂ ਉਹ ਘਰ ਜਾ ਰਹੀ ਸੀ ਤਾਂ ਉਸ ਦੇ ਮੋਬਾਈਲ ਫ਼ੋਨ ‘ਤੇ ਕਿਸੇ ਦੀ ਕਾਲ ਆਈ | ਜਿਵੇਂ ਹੀ ਉਸ ਨੇ ਫ਼ੋਨ ਸੁਣਨ ਲਈ ਮੋਬਾਈਲ ਕੰਨ ਨਾਲ ਲਗਾਇਆ, ਪਿੱਛਿਓਾ ਮੋਟਰਸਾਈਕਲ ‘ਤੇ ਆਏ ਇੱਕ ਨੌਜਵਾਨ ਨੇ ਝਪਟਾ ਮਾਰ ਕੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਿਆ | ਵਿਸ਼ਾਲੀ ਅਨੁਸਾਰ, ਇਸ ਘਟਨਾ ਬਾਰੇ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਟਨਾ ਵਾਲੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮ ਦੀ ਪਛਾਣ ਕੀਤੀ ਜਾਵੇ ਅਤੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਉਸ ਦਾ ਮੋਬਾਈਲ ਫ਼ੋਨ ਵਾਪਸ ਦਿਵਾਇਆ ਜਾਵੇ | ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਕਪੂਰਥਲਾ, 17 ਅਕਤੂਬਰ (ਸਡਾਨਾ)-ਥਾਣਾ ਸਿਟੀ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ.ਆਈ. ਹਰਜੀਤ ਸਿੰਘ ਨੇ ਕੁਸ਼ਟ ਆਸ਼ਰਮ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਜਗਦੀਸ਼ ਉਰਫ ਮੰਗਾ ਵਾਸੀ ਬਿਜਲੀ ਨੰਗਲ ਤੇ ਸੁਖਜਿੰਦਰ ਉਰਫ ਵਿੱਕੀ ਵਾਸੀ ਬਿਜਲੀ ਨੰਗਲ ਢਿਲਵਾਂ ਨੂੰ ਕਾਬੂ ਕਰਕੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਤਾਂ ਉਕਤ ਵਿਅਕਤੀਆਂ ਪਾਸੋਂ 65 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਤਹਿਤ ਇਨ੍ਹਾਂ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਕਾਂਸੇ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਅਰਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਜੇਲ੍ਹਾਂ ਤੋਂ ਨਸ਼ੇ ਦਾ ਕਾਰੋਬਾਰ ਤੇ ਡਰੱਗ ਇੰਸਪੈਕਟਰ ਤੋਂ ਫੜੀ ਸੰਪਤੀ ਦੀ ਜਾਂਚ ਐਨ.ਏ.ਆਈ. ਤੇ ਈ.ਡੀ. ਤੋਂ ਹੋਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।