22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਦਾ ਨੂਰ ਜੋਤਾਂ ਵਾਲੀ ਦੇ ਸਮਾਗਮ ’ਚ ਸਨਮਾਨ

ਬੇਗੋਵਾਲ, 21 ਅਕਤੂਬਰ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਆਪਣੇ ਸਮਾਜ ਸੇਵੀ ਕੰਮਾਂ ਵਿਚ ਵਾਧਾ ਕਰਦਿਆਂ ਨੂਰ ਜੋਤਾਂ ਵਾਲੀ ਦਾ ਸਰਵ ਸਾਂਝਾ ਤਿਉਹਾਰ ਜੋ ਭੁਲੱਥ ਵਿਚ ਸਭ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾਇਆ ਗਿਆ ਤੇ ਇਸ ਤਿਉਹਾਰ ਦੀ ਸ਼ੋਭਾ ਵਧਾਉਣ ਲਈ 22 ਵੱਖ-ਵੱਖ ਸਿੱਧ ਸ਼ਕਤੀਆਂ ਤੋਂ ਲਿਆਂਦੀਆਂ ਗਈਆਂ ਪਾਵਨ ਜੋਤਾਂ ਭੁਲੱਥ ਵਿਚ ਲਿਆਂਦੀਆਂ ਗਈਆਂ ਸਨ ਤੇ ਇਨ੍ਹਾਂ ਸਮਾਗਮਾਂ ਚ ਰੋਟਰੀ ਕਲੱਬ ਗਰੇਟਰ ਬੇਗੋਵਾਲ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਇਸ ਚ ਹਾਜ਼ਰੀ ਭਰਦਿਆਂ ਇਸ ਅਸਥਾਨ ਤੋਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਤੇ 5100 ਰੁਪਏ ਪ੍ਰੇਮ ਭੇਟਾ ਅਰਪਣ ਕੀਤੀ | ਇਸ ਮੌਕੇ ਮਾਸਟਰ ਬਲਵਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਦੇ ਹਰ ਸਮਾਗਮਾਂ ਵਿਚ ਪੂਰੀ ਸ਼ਰਧਾ ਨਾਲ ਸ਼ਿਰਕਤ ਕਰਨੀ ਚਾਹੀਦੀ ਹੈ ਤੇ ਇਸੇ ਸਬੰਧ ਵਿਚ ਸਾਡੇ ਕਲੱਬ ਦੇ ਮੈਂਬਰਾਂ ਨੇ ਅੱਜ ਇੱਥੇ ਆ ਕਿ ਸਾਂਝੀਵਾਲਤਾ ਦਾ ਸਬੂਤ ਦਿੱਤਾ | ਇਸ ਮੌਕੇ ਸਮਾਗਮ ਪ੍ਰਬੰਧਕਾਂ ਵਲੋਂ ਕਲੱਬ ਮੈਂਬਰਾਂ ਦਾ ਖ਼ੂਨਦਾਨ ਕੈਂਪ ਲਗਾਉਣ ਵਿਚ ਸਹਿਯੋਗ ਦੇਣ ‘ਤੇ ਸਨਮਾਨ ਕੀਤਾ | ਇਸ ਮੌਕੇ ਬਲਦੇਵ ਸਿੱਧੂ, ਰਕੇਸ਼ ਕੁਮਾਰ ਸਡਾਨਾ, ਸਕੱਤਰ ਬਲਜਿੰਦਰ ਗਾਂਧੀ, ਤੀਰਥ ਚੰਦ, ਚੇਤਨ ਢੀਂਗਰਾ, ਮਾਸਟਰ ਦਲਜੀਤ ਸਿੰਘ ਪਟਵਾਲੀਆ, ਮਾਨ ਸਿੰਘ, ਤੇਜਿੰਦਰ ਸਿੰਘ ਬਿੱਲਾ, ਜਤਿੰਦਰ ਸਿੰਘ ਬਿੱਲਾ ਆਦਿ ਹਾਜਰ ਸਨ |

ਅਜੀਤ ਡੈਸਕ 22-10-2026

ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਮੁੱਦੇ ’ਤੇ ਢਿਲਵਾਂ ਦੇ ਬਿਜਲੀ ਕਰਮਚਾਰੀਆਂ ਵਲੋਂ 2 ਦਿਨਾ ਹੜਤਾਲ ਅੱਜ ਤੋਂ ਅਗਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ’ਚ ਕਰਵਾਏ ਗਏ 5ਵੀਂ ਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਦੇ ਖੋ-ਖੋ ਦਾ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।