ਸੰਤ ਬਾਬਾ ਖਡ਼ਕ ਸਿੰਘ ਦੇ ਸਾਲਾਨਾ ਜੋਡ਼ ਮੇਲੇ ਦੇ 3 ਰੋਜ਼ਾ ਸਮਾਗਮਾਂ ਦੀ 32 ਅਖੰਡ ਪਾਠਾਂ ਦੀ ਲਡ਼ੀ ਨਾਲ ਆਰੰਭਤਾ
ਤਲਵੰਡੀ ਚੌਧਰੀਆਂ, 26 ਅਕਤੂਬਰ (ਪਰਸਨ ਲਾਲ ਭੋਲਾ)-ਬ੍ਰਹਮ ਗਿਆਨੀ ਸੰਤ ਬਾਬਾ ਖਡ਼ਗ ਸਿੰਘ ਜੀ ਦੰਦੂਪੁਰਾ ਵਾਲਿਆਂ ਦੇ 170ਵੇਂ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਸਾਲਾਨਾ ਜੋਡ਼ ਮੇਲਾ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੰਦੂਪੁਰ, ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਸਾਲਾਨਾ ਜੋਡ਼ ਮੇਲੇ ਦੇ ਧਾਰਮਿਕ ਸਮਾਗਮਾਂ ਦੀ ਆਰੰਭਤਾ ਅੱਜ 32 ਸ੍ਰੀ ਅਖੰਡ ਪਾਠਾਂ ਸਾਹਿਬ ਦੀ ਲਡ਼ੀ ਨਾਲ ਸ਼ੁਰੂ ਹੋਈ ਜਿਸ ਦੇ ਭੋਗ 28 ਅਕਤੂਬਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ । ਸਮਾਗਮਾਂ ਦੇ ਪਹਿਲੇ ਦਿਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਬ੍ਰਹਮ ਗਿਆਨੀ ਸੰਤ ਬਾਬਾ ਖਡ਼ਕ ਸਿੰਘ ਦੇ 170ਵੇ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਕਰਤਾਰ ਸਿੰਘ ਜੀ ਐਨਆਰਆਈ ਦਸਵੰਧ ਸੰਸਥਾ ਪਿੰਡ ਦੰਦੂਪੁਰ ਵੱਲੋਂ ਅੱਖਾਂ ਦੇ ਫ਼ਰੀ ਚੈੱਕਅਪ ਕੈਂਪ ਨਾਲ ਹੋਇਆ।
ਡ
ਡਾਕਟਰਾਂ ਦੀ ਟੀਮ ਅਤੇ ਪਤਵੰਤਿਆਂ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਜੋਗਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਮੈਂਬਰ। ਤਸਵੀਰ : ਭੋਲਾ
27-10-2026
ਤਲਵੰਡੀ ਚੌਧਰੀਆਂ, 26 ਅਕਤੂਬਰ (ਪਰਸਨ ਲਾਲ ਭੋਲਾ)-ਬ੍ਰਹਮ ਗਿਆਨੀ ਸੰਤ ਬਾਬਾ ਖਡ਼ਗ ਸਿੰਘ ਜੀ ਦੰਦੂਪੁਰਾ ਵਾਲਿਆਂ ਦੇ 170ਵੇਂ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਸਾਲਾਨਾ ਜੋਡ਼ ਮੇਲਾ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੰਦੂਪੁਰ, ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਸਾਲਾਨਾ ਜੋਡ਼ ਮੇਲੇ ਦੇ ਧਾਰਮਿਕ ਸਮਾਗਮਾਂ ਦੀ ਆਰੰਭਤਾ ਅੱਜ 32 ਸ੍ਰੀ ਅਖੰਡ ਪਾਠਾਂ ਸਾਹਿਬ ਦੀ ਲਡ਼ੀ ਨਾਲ ਸ਼ੁਰੂ ਹੋਈ ਜਿਸ ਦੇ ਭੋਗ 28 ਅਕਤੂਬਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ । ਸਮਾਗਮਾਂ ਦੇ ਪਹਿਲੇ ਦਿਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਬ੍ਰਹਮ ਗਿਆਨੀ ਸੰਤ ਬਾਬਾ ਖਡ਼ਕ ਸਿੰਘ ਦੇ 170ਵੇ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਕਰਤਾਰ ਸਿੰਘ ਜੀ ਐਨਆਰਆਈ ਦਸਵੰਧ ਸੰਸਥਾ ਪਿੰਡ ਦੰਦੂਪੁਰ ਵੱਲੋਂ ਅੱਖਾਂ ਦੇ ਫ਼ਰੀ ਚੈੱਕਅਪ ਕੈਂਪ ਨਾਲ ਹੋਇਆ। ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰ ਤਜਿੰਦਰ ਸਿੰਘ ਥਿੰਦ ਹਸਪਤਾਲ ਜਲੰਧਰ ਦੀ ਟੀਮ ਵੱਲੋਂ ਲਗਭਗ 150 ਮਰੀਜ਼ਾਂ ਅੱਖਾਂ ਦੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਚੈੱਕ ਅਪ ਉਪਰੰਤ ਕੱੁਝ ਮਰੀਜ਼ਾਂ ਨੂੰ ਫ਼ਰੀ ਦਾਰੂ ਅਤੇ ਕੱੁਝ ਨੂੰ ਐਨਕਾਂ ਦਿੱਤੀਆਂ ਗਈਆਂ। ਜਿਨ੍ਹਾਂ ਮਰੀਜ਼ਾਂ ਦੇ ਲੈਂਜ ਪੈਣੇ ਹਨ ਉਹਨਾਂ ਨੂੰ ਸਮਾਂ ਦੇ ਦਿੱਤਾ ਜਾਵੇਗਾ। ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਡਾਕਟਰ ਡਾਕਟਰ ਤਜਿੰਦਰ ਸਿੰਘ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਚਨ ਸਿੰਘ ਫੌਜੀ, ਅਵਤਾਰ ਸਿੰਘ ਚੰਦੀ, ਡਾਕਟਰ ਅਮਰਜੀਤ ਸਿੰਘ, ਸਰਪੰਚ ਜੋਗਿੰਦਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਮਾਸਟਰ ਹਰਜਿੰਦਰ ਸਿੰਘ , ਜੋਗਿੰਦਰ ਸਿੰਘ ਆਧੀ, ਸੁਖਵਿੰਦਰ ਸਿੰਘ ਕੱੁਕੂ, ਬਲਦੇਵ ਸਿੰਘ ,ਤਜਿੰਦਰ ਸਿੰਘ ਖਿੰਡਾ ,ਕਸ਼ਮੀਰ ਸਿੰਘ ਖਿੰਡਾ ,ਰਣਜੀਤ ਸਿੰਘ ਖਿੰਡਾ ਯੂਕੇ ,ਜਰਨੈਲ ਸਿੰਘ ਖਿੰਡਾ ਯੂਕੇ, ਬਗੀਚਾ ਸਿੰਘ ਹਾਂਡਾ, ਸੰਤੋਸ਼ ਸਿੰਘ ਜੱਬੋਵਾਲ, ਪਰਮਜੀਤ ਸਿੰਘ ਡੀਸੀ ਦਫ਼ਤਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਾਕਟਰਾਂ ਦੀ ਟੀਮ ਵਿਚ ਅੱਖਾਂ ਦੇ ਮਾਹਿਰ ਡਾਕਟਰ ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ ,ਕਮਲ ,ਮਨਪ੍ਰੀਤ ਕੌਰ, ਮਿਸਟਰ ਮੱਖਣ ਨੇ ਸੇਵਾ ਨਿਭਾਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।