04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਵਿਖੇ ਲਗਾਇਆ ਦੰਦਾਂ ਦਾ ਮੁਫ਼ਤ ਕੈਂਪ

ਫਗਵਾਡ਼ਾ, 2 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ’ਚ ਮਾਤਾ ਠਾਕੁਰ ਦੇਵੀ ਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 487ਵਾਂ ਦੰਦਾਂ ਤੇ ਜਬਾਡ਼੍ਹਿਆਂ ਦਾ ਮੁਫ਼ਤ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਕਾਮਨੀ ਸਹਿਗਲ, ਕਮਲਾ ਨਹਿਰੂ ਕਾਲਜ ਫਗਵਾਡ਼ਾ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 03-11-2026
ਫਗਵਾਡ਼ਾ, 2 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ’ਚ ਮਾਤਾ ਠਾਕੁਰ ਦੇਵੀ ਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 487ਵਾਂ ਦੰਦਾਂ ਤੇ ਜਬਾਡ਼੍ਹਿਆਂ ਦਾ ਮੁਫ਼ਤ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਕਾਮਨੀ ਸਹਿਗਲ, ਕਮਲਾ ਨਹਿਰੂ ਕਾਲਜ ਫਗਵਾਡ਼ਾ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਰੋਟਰੀ ਕਲੱਬ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਐਸ.ਪੀ. ਸੇਠੀ ਤੇ ਗੌਰੀ ਸੇਠੀ ਨੇ ਵੀ ਉਚੇਰੇ ਤੌਰ ’ਤੇ ਹਾਜ਼ਰੀ ਲਗਵਾਈ। ਪ੍ਰਿੰਸੀਪਲ ਕਾਮਨੀ ਸਹਿਗਲ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਪਣੇ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਲੋਡ਼ਵੰਦ ਮਰੀਜ਼ਾਂ ਦੇ ਖ਼ਰਾਬ ਦੰਦ ਕੱਢਣ, ਦੰਦਾਂ ਦੀ ਭਰਾਈ ਸਫ਼ਾਈ ਆਦਿ ਦੇ ਕੰਮ ਨੂੰ ਕੈਂਪ ਦੌਰਾਨ ਸੁਚੱਜੇ ਢੰਗ ਨਾਲ ਨੇਪਰੇ ਚਾਡ਼੍ਹਿਆ ਗਿਆ। ਇਸ ਮੌਕੇ ਤਾਰਾ ਚੰਦ ਚੁੰਬਰ, ਗੁਲਸ਼ਨ ਕਪੂਰ, ਐਨ.ਐਸ. ਸੈਣੀ, ਮੋਹਨ ਲਾਲ ਤਨੇਜਾ, ਸੁਭਾਸ਼ ਕੁਮਾਰ, ਸੁਧਾ ਬੇਦੀ, ਰੂਪ ਲਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਇਕੱਠ ਪੱਖੋਂ ਇਤਿਹਾਸ ਸਿਰਜੇਗੀ-ਜੈਨਪੁਰ ਅਗਲੀ ਖ਼ਬਰ ਮਨਰਾਜ ਸਿੰਘ ਦਿਓਲ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਕਪੂਰਥਲਾ ਦੇ ਸ਼ਹਿਰੀ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।