06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗਾਇਕ ਕੇ.ਐਸ. ਮੱਖਣ ਦਾ ਨਡਾਲਾ ਪੁੱਜਣ ’ਤੇ ਦਲਜੀਤ ਨਡਾਲਾ ਵਲੋਂ ਮਾਨ ਸਨਮਾਨ

ਨਡਾਲਾ, 5 ਨਵੰਬਰ (ਰਘਬਿੰਦਰ ਸਿੰਘ)-ਪ੍ਰਸਿੱਧ ਪੰਜਾਬੀ ਗਾਇਕ ਕੇ. ਐੱਸ.

ਅਜੀਤ ਡੈਸਕ 06-11-2026
ਨਡਾਲਾ, 5 ਨਵੰਬਰ (ਰਘਬਿੰਦਰ ਸਿੰਘ)-ਪ੍ਰਸਿੱਧ ਪੰਜਾਬੀ ਗਾਇਕ ਕੇ.ਐੱਸ. ਮੱਖਣ ਬੀਤੀ ਦੇਰ ਰਾਤ ਨਡਾਲਾ ਵਿਖੇ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ ਦੇ ਫਾਰਮ ਹਾਊਸ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਦਲਜੀਤ ਸਿੰਘ ਤੇ ਹੋਰ ਸਾਥੀਆਂ ਨਾਲ ਬੈਠ ਕੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਮਾਣਿਆ ਤੇ ਆਪਸੀ ਵਿਚਾਰਾਂ ਦੀ ਸਾਂਝ ਪਾਈ। ਇਸ ਦੌਰਾਨ ਗਾਇਕ ਕੇ.ਐੱਸ. ਮੱਖਣ ਦੇ ਚਹੇਤਿਆਂ ’ਚ ਉਨ੍ਹਾਂ ਨਾਲ ਸੈਲਫੀਆਂ ਲੈਣ ਦਾ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਦਲਜੀਤ ਸਿੰਘ ਨਡਾਲਾ ਵਲੋਂ ਗਾਇਕ ਕੇ.ਐੱਸ. ਮੱਖਣ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਕਈ ਨੌਜਵਾਨ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।ਜ਼ਿਕਰਯੋਗ ਹੈ ਕਿ ਗਾਇਕ ਕੇ.ਐੱਸ. ਮੱਖਣ ਨਡਾਲਾ ਵਿਖੇ ਇੱਕ ਸਮਾਗਮ ’ਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਪਰਮਿੰਦਰ ਝੋਟੇ ਦੇ ਹੱਕ ’ਚ ਬੋਲਦਿਆਂ ਕਿਹਾ ਸੀ ਕਿ ਪੰਜਾਬ ਇਸ ਸਮੇਂ ਬਡ਼ੀ ਨਾਜ਼ੁਕ ਸਥਿਤੀ ’ਚੋਂ ਗੁਜ਼ਰ ਰਿਹਾ ਹੈ। ਇਸ ਮੌਕੇ ਦਲਜੀਤ ਸਿੰਘ ਨਡਾਲਾ, ਸੰਦੀਪ ਕੁਮਾਰ ਟੋਨੀ, ਸਰਬਜੀਤ ਸਿੰਘ ਅੱਜੂ ਸਰਪੰਚ, ਸਰਬਜੀਤ ਸਿੰਘ ਨਡਾਲਾ, ਪ੍ਰਿੰਸ ਨਡਾਲਾ ਸ਼ਵੀ ਪਸਰੀਚਾ, ਰੋਹਿਤ ਸ਼ਰਮਾ, ਰਾਜੂ ਡੋਗਰਾ, ਅਨਮੋਲਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫਗਵਾਡ਼ਾ ’ਚ ਪਟਾਕਿਆਂ ਦੀਆਂ ਦੁਕਾਨਾਂ ’ਤੇ ਪ੍ਰਸ਼ਾਸਨ ਦੀ ਅਚਨਚੇਤ ਚੈਕਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇ... ਅਗਲੀ ਖ਼ਬਰ ਸਵਾਮੀ ਰਾਜਪਾਲ ’ਤੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ-ਅਧਿਆਪਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।