ਮਲੇਸ਼ੀਆ ’ਚ ਕਰਾਟੇ ਚੈਂਪੀਅਨਸ਼ਿਪ ਦੌਰਾਨ ਕਾਂਸੇ ਦਾ ਤਗਮਾ ਜਿੱਤ ਕੇ ਪਿੰਡ ਪਰਤਣ ’ਤੇ ਰਹਿਮਤ ਮੋਮੀ ਦਾ ਨਿੱਘਾ ਸਵਾਗਤ
ਫਿਲੌਰ, 6 ਨਵੰਬਰ (ਵਿਪਨ ਗੈਰੀ)- ਹਲਕਾ ਫਿਲੌਰ ਦੇ ਪਿੰਡ (ਇੰਦਰਾਂ ਕਾਲੋਨੀ ਨੇੜੇ ਰਸੂਲਪੁਰ) ਦੇ ਹੋਣਹਾਰ ਛੇਵੀਂ ਜਮਾਤ ਦੇ ਵਿਦਿਆਰਥੀ ਰਹਿਮਤ ਮੋਮੀ ਪੁੱਤਰ ਵਰਿੰਦਰ ਮੋਮੀ ਨੇ ਮਲੇਸ਼ੀਆ ਵਿਖੇ ਹੋਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸਪਿ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਅਜੀਤ ਡੈਸਕ
07-11-2026