2027 ‘ ਚ ਪੰਥਕ ਸਰਕਾਰ ਬਣਾਉਣ ਦਾ ਸੁਨਹਿਰੀ ਮੌਕਾ, ਸਮੁੱਚੇ ਪੰਥ ਦਾ ਏਕਾ ਹੋਣਾ ਅਤਿ ਜ਼ਰੂਰੀ-ਭਾਈ ਦਵਿੰਦਰ ਸਿੰਘ ਖ਼ਾਲਸਾ
ਗੁਰਾਇਆ 7ਨਵੰਬਰ (ਬਲਵਿੰਦਰ ਸਿੰਘ)-ਜੇਕਰ ਸਾਲ 2027 ਵਿੱਚ ਸਮੁੱਚੀ ਸਿੱਖ ਲੀਡਰਸ਼ਿਪ ਪੰਥ ਦੇ ਵਡੇਰੇ ਹਿੱਤਾਂ ਲਈ ਇਕ ਪਲੇਟਫ਼ਾਰਮ ‘ਤੇ ਇਕੱਠੀ ਹੁੰਦੀ ਹੈ, ਤਾਂ ਪੰਜਾਬ ‘ਚ ਸਰਬੱਤ ਦੇ ਭਲੇ ਵਾਲੀ ਸਾਂਝੀ ਸਰਕਾਰ ਬਣ ਸਕਦੀ ਹੈ। ਸਾਲ 2027 ਪੰਥਕ ਸਰਕਾਰ ਦੇ ਗਠਨ ਦਾ ਸੁਨਹਿਰੀ ਮੌਕਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਗਵਾਇਆ ਨਹੀਂ ਜਾਣਾ ਚਾਹੀਦਾ।
ਅਜੀਤ ਡੈਸਕ
08-11-2026