ਰੋਟੇਰੀਅਨ ਵਿਜੇ ਕਾਲੀਆ ਦੀ ਯਾਦ ’ਚ ਸਾਲਾਨਾ ਮੁਫ਼ਤ ਜਾਂਚ ਕੈਂਪ ਲਗਾਇਆ
ਕਪੂਰਥਲਾ, 9 ਨਵੰਬਰ (ਸਡਾਨਾ)-ਰੋਟੇਰੀਅਨ ਵਿਜੇ ਕਾਲੀਆ ਦੀ ਮਿੱਠੀ ਯਾਦ ’ਚ ਕਪੂਰਥਲਾ ਨਰਸਿੰਗ ਹੋਮ ਤੇ ਹਸਪਤਾਲ ਵਲੋਂ ਰੋਟਰੀ ਕਲੱਬ ਈਲੀਟ ਤੇ ਇੰਨਰਵੀਲ ਕਲੱਬ ਕਪੂਰਥਲਾ ਦੇ ਸਹਿਯੋਗ ਨਾਲ ਨੱਕ, ਕੰਨ ਤੇ ਗਲੇ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਈਲੀਟ ਦੇ ਪ੍ਰਧਾਨ ਅੰਕੁਰ ਵਾਲੀਆ ਤੇ ਸੈਕਟਰੀ ਸਿਮਰਨਪ੍ਰੀਤ ਸਿੰਘ ਨੇ ਸਾਬਕਾ ਡਿਸਟ੍ਰਿਕਟ ਗਵਰਨਰ ਡਾ.
ਕਪੂਰਥਲਾ, 9 ਨਵੰਬਰ (ਸਡਾਨਾ)-ਰੋਟੇਰੀਅਨ ਵਿਜੇ ਕਾਲੀਆ ਦੀ ਮਿੱਠੀ ਯਾਦ ’ਚ ਕਪੂਰਥਲਾ ਨਰਸਿੰਗ ਹੋਮ ਤੇ ਹਸਪਤਾਲ ਵਲੋਂ ਰੋਟਰੀ ਕਲੱਬ ਈਲੀਟ ਤੇ ਇੰਨਰਵੀਲ ਕਲੱਬ ਕਪੂਰਥਲਾ ਦੇ ਸਹਿਯੋਗ ਨਾਲ ਨੱਕ, ਕੰਨ ਤੇ ਗਲੇ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਈਲੀਟ ਦੇ ਪ੍ਰਧਾਨ ਅੰਕੁਰ ਵਾਲੀਆ ਤੇ ਸੈਕਟਰੀ ਸਿਮਰਨਪ੍ਰੀਤ ਸਿੰਘ ਨੇ ਸਾਬਕਾ ਡਿਸਟ੍ਰਿਕਟ ਗਵਰਨਰ ਡਾ. ਸਰਬਜੀਤ ਸਿੰਘ, ਜ਼ੋਨਲ ਚੇਅਰਮੈਨ ਅਮਰਜੀਤ ਸਿੰਘ ਸਡਾਨਾ, ਸਾਬਕਾ ਪ੍ਰਧਾਨ ਰਾਹੁਲ ਆਨੰਦ, ਕੋਆਰਡੀਨੇਟਰ ਸੁਕੇਸ਼ ਜੋਸ਼ੀ, ਰੋਟੇਰੀਅਨ ਕੰਵਲਪ੍ਰੀਤ ਸਿੰਘ ਕੌਡ਼ਾ ਆਦਿ ਦੀ ਹਾਜ਼ਰੀ ’ਚ ਦੱਸਿਆ ਕਿ ਕੈਂਪ ’ਚ 50 ਤੋਂ ਵੱਧ ਮਰੀਜ਼ਾਂ ਦੀ ਜਾਂਚ ਮਾਹਿਰ ਡਾ. ਅਰਜੁਨ ਸਿੰਘ, ਡਾ. ਸਤੁਤੀ ਤੇ ਡਾ. ਸਰਬਜੀਤ ਸਿੰਘ ਵਲੋਂ ਕੀਤੀ ਗਈ। ਇਸ ਦੇ ਨਾਲ ਹੀ ਇਸ ਕੈਂਪ ਦੌਰਾਨ ਜਿੱਥੇ 20 ਮਰੀਜ਼ਾਂ ਦੇ ਕੰਨਾਂ ਦੀ ਸਫ਼ਾਈ ਆਧੁਨਿਕ ਮਸ਼ੀਨਾਂ ਦੁਆਰਾ ਕੀਤੀ ਗਈ, ਉੱਥੇ ਹੀ 10 ਮਰੀਜ਼ਾਂ ਦੇ ਪੀ.ਟੀ.ਏ. ਦੇ ਟੈੱਸਟ ਕੀਤੇ ਗਏ। ਮਰੀਜ਼ਾਂ ਦੀ ਜਾਂਚ ਉਪਰੰਤ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਰੋਟਰੀ ਕਲੱਬ ਈਲੀਟ ਦੇ ਪ੍ਰਧਾਨ ਅੰਕੁਰ ਵਾਲੀਆ, ਸੈਕਟਰੀ ਸਿਮਰਨਪ੍ਰੀਤ ਸਿੰਘ, ਸਾਬਕਾ ਡਿਸਟ੍ਰਿਕਟ ਗਵਰਨਰ ਡਾ. ਸਰਬਜੀਤ ਸਿੰਘ, ਜ਼ੋਨਲ ਚੇਅਰਮੈਨ ਅਮਰਜੀਤ ਸਿੰਘ ਸਡਾਨਾ, ਰਾਹੁਲ ਆਨੰਦ, ਕੋਆਰਡੀਨੇਟਰ ਸੁਕੇਸ ਜੋਸ਼ੀ, ਰੋਟੇਰੀਅਨ ਕੰਵਲਪ੍ਰੀਤ ਸਿੰਘ ਕੌਡ਼ਾ, ਇੰਨਰਵੀਲ ਕਲੱਬ ਦੇ ਪ੍ਰਧਾਨ ਮੀਨਾ ਸੇਠੀ, ਡਾ. ਸੁਰਜੀਤ ਕੌਰ, ਸੁਖਦੇਵ ਕੌਰ ਆਦਿ ਹਾਜ਼ਰ ਸਨ।