14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕਲੱਸਟਰ ਬਿਧੀਪੁਰ ਵਿਖੇ ਕਰਵਾਏ ਵਿੱਦਿਅਕ ਮੁਕਾਬਲਿਆਂ ’ਚ ਬੱਚਿਆਂ ਨੇ ਦਿਖਾਇਆ ਉਤਸ਼ਾਹ

ਸੁਲਤਾਨਪੁਰ ਲੋਧੀ, 13 ਨਵੰਬਰ (ਪ. ਪ.)

ਅਜੀਤ ਡੈਸਕ 14-11-2026
ਸੁਲਤਾਨਪੁਰ ਲੋਧੀ, 13 ਨਵੰਬਰ (ਪ.ਪ.)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਸਕੂਲਾਂ ਵਿਚ ਗੁਣਾਤਮਿਕ ਸਿੱਖਿਆ ਨੂੰ ਮੁੱਖ ਰੱਖਦਿਆਂ ਕਲੱਸਟਰ ਬਿਧੀਪੁਰ ਦੇ ਸਕੂਲਾਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਐਲੀਮੈਂਟਰੀ ਸਕੂਲ ਪੱਮਣ ਵਿਖੇ ਕਲੱਸਟਰ ਇੰਚਾਰਜ ਬਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਵਿਚ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ। ਇਸ ਮੌਕੇ ਕਰਵਾਏ ਸੁੰਦਰ ਲਿਖਾਈ (ਪੰਜਾਬੀ) ਦੇ ਮੁਕਾਬਲੇ ਵਿਚ ਜਸਲੀਨ ਕੌਰ ਪੱਮਣ, ਰਮਨਦੀਪ ਕੌਰ ਮਸੀਤਾਂ ਤੇ ਸੁਨੀਤਾ ਖੋਖਰ ਜਦੀਦ ਜੇਤੂ ਰਹੇ। ਅੰਗਰੇਜ਼ੀ ਸੁੰਦਰ ਲਿਖਾਈ ਵਿਚ ਕੁਲਦੀਪ ਕੌਰ ਮਸੀਤਾਂ, ਸੀਰਤ ਪੱਮਣ ਤੇ ਸੁਖਮਨਪ੍ਰੀਤ ਕੌਰ ਜੇਤੂ ਰਹੇ। ਪਹਾਡ਼ਿਆਂ ਵਿਚ ਰਾਜਦੀਪ ਕੌਰ ਮਸੀਤਾਂ, ਮਨਜੋਤ ਕੌਰ ਅਮਾਨੀਪੁਰ ਤੇ ਅਨੁਰੀਤ ਕੌਰ ਜੇਤੂ ਰਹੇ। ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਕਲੱਸਟਰ ਇੰਚਾਰਜ ਬਲਜੀਤ ਸਿੰਘ ਕੌਰ ਨੇ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਇਸ ਨਾਲ ਵਿਦਿਆਰਥੀਆਂ ਵਿਚ ਮੁਕਾਬਲਾ ਲਡ਼ਨ ਦੀ ਇੱਛਾ ਪੈਦਾ ਹੁੰਦੀ ਹੈ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਿਤ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈੱਡ ਟੀਚਰ ਕੁਲਦੀਪ ਠਾਕੁਰ, ਹੈੱਡ ਟੀਚਰ ਸੁਰਜੀਤ ਕੌਰ ਮਸੀਤਾਂ, ਜਸਵਿੰਦਰ ਸਿੰਘ ਬਿਧੀਪੁਰ, ਸਰਬਜੀਤ ਸਿੰਘ ਪੱਮਣ, ਰਾਜਵਿੰਦਰ ਕੌਰ ਅਮਾਨੀਪੁਰ, ਕੁਲਵੰਤ ਕੌਰ ਮਸੀਤਾਂ, ਦਲਜੀਤ ਕੌਰ ਬਿਧੀਪੁਰ, ਕੰਵਲਜੀਤ ਕੌਰ ਡੌਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੇਗੋਵਾਲ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਕੈਪਟਨ ਰਣਜੀਤ ਸਿੰਘ ਸੇਵਾ ਮੁਕਤ ਡੀ.ਐਫ.ਓ. ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।