15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਆਰ . ਸੀ . ਐਫ . ਦੇ ਪਹਿਲਵਾਨ ਕਰਨ ਕੰਬੋਜ ਦੀ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ

ਕਪੂਰਥਲਾ, 15 ਨਵੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਨੌਜਵਾਨ ਪਹਿਲਵਾਨ ਕਰਨ ਕੰਬੋਜ ਦੀ ਵਕਾਰੀ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ 2026 ’ਚ ਭਾਰਤ ਦੀ ਨੁਮਾਇੰਦਗੀ ਕਰਨ ਦੀ ਚੋਣ ਕੀਤੀ ਗਈ ਹੈ। ਇਹ ਚੈਂਪੀਅਨਸ਼ਿਪ 4 ਦਸੰਬਰ ਤੋਂ ਲੈ ਕੇ 6 ਦਸੰਬਰ ਤੱਕ ਪੋਲੋਕਵਾਨੇ ਦੱਖਣੀ ਅਫ਼ਰੀਕਾ ਵਿਚ ਕਰਵਾਈ ਜਾਵੇਗੀ ਤੇ ਕਰਨ ਕੰਬੋਜ 87 ਕਿੱਲੋਗਰਾਮ ਗਰੀਕੋ ਰੋਮਨ ਵਰਗ ਵਿਚ ਕੁਸ਼ਤੀ ਦੇ ਜੌਹਰ ਦਿਖਾਉਣਗੇ।

ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਪਹਿਲਵਾਨ ਕਰਨ ਕੰਬੋਜ। 16-11-2026
ਕਪੂਰਥਲਾ, 15 ਨਵੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਨੌਜਵਾਨ ਪਹਿਲਵਾਨ ਕਰਨ ਕੰਬੋਜ ਦੀ ਵਕਾਰੀ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ 2026 ’ਚ ਭਾਰਤ ਦੀ ਨੁਮਾਇੰਦਗੀ ਕਰਨ ਦੀ ਚੋਣ ਕੀਤੀ ਗਈ ਹੈ। ਇਹ ਚੈਂਪੀਅਨਸ਼ਿਪ 4 ਦਸੰਬਰ ਤੋਂ ਲੈ ਕੇ 6 ਦਸੰਬਰ ਤੱਕ ਪੋਲੋਕਵਾਨੇ ਦੱਖਣੀ ਅਫ਼ਰੀਕਾ ਵਿਚ ਕਰਵਾਈ ਜਾਵੇਗੀ ਤੇ ਕਰਨ ਕੰਬੋਜ 87 ਕਿੱਲੋਗਰਾਮ ਗਰੀਕੋ ਰੋਮਨ ਵਰਗ ਵਿਚ ਕੁਸ਼ਤੀ ਦੇ ਜੌਹਰ ਦਿਖਾਉਣਗੇ। ਵਰਨਣਯੋਗ ਹੈ ਕਿ 20 ਸਾਲ ਦੀ ਉਮਰ ’ਚ ਪਿਛਲੇ ਮਹੀਨੇ ਸਪੋਰਟਸ ਟੈਲੇਂਟ ਕੋਟੇ ਤਹਿਤ ਆਰ.ਸੀ.ਐਫ. ’ਚ ਭਰਤੀ ਹੋਏ ਕਰਨ ਕੰਬੋਜ ਨੇ ਇਸ ਸਾਲ ਮੰਗੋਲੀਆ ’ਚ ਉਲਾਨਾਤਰ ਓਪਨ ਕੁਸ਼ਤੀ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤ ਕੇ ਕੌਮਾਂਤਰੀ ਕੁਸ਼ਤੀ ਜਗਤ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੇ ਅੰਡਰ 23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਪਹਿਲਾਂ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਹੁਣ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਉਨ੍ਹਾਂ ਦੀ ਚੋਣ ਨੂੰ ਇਕ ਮਹੱਤਵਪੂਰਨ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਹੀ ਆਰ.ਸੀ.ਐਫ.ਦੇ ਜਨਰਲ ਮੈਨੇਜਰ ਅਜੈ ਨੰਦਨ ਤੇ ਆਰ.ਸੀ.ਐਫ. ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਕੇ.ਐਸ. ਅਸਲਾ ਨੇ ਪਹਿਲਵਾਨ ਕਰਨ ਕੰਬੋਜ ਦੀ ਕਾਮਨ ਵੈਲਥ ਕੁਸ਼ਤੀ ਚੈਂਪੀਅਨਸ਼ਿਪ ਵਿਚ ਚੋਣ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਜਨਰਲ ਮੈਨੇਜਰ ਨੇ ਕਿਹਾ ਕਿ ਆਰ.ਸੀ.ਐਫ. ਆਪਣੇ ਸਪੋਰਟਸ ਟੈਲੇਂਟ ਕੋਟਾ ਭਰਤੀ ਸਕੀਮ ਰਾਹੀਂ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਮੌਕੇ ਪ੍ਰਧਾਨ ਕਰਕੇ ਖੇਡਾਂ ਵਿਚ ਉਤਮਤਾ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਇਸੇ ਤਰ੍ਹਾਂ ਆਰ.ਸੀ.ਐਫ. ਦੇ ਸਮੂਹ ਖਿਡਾਰੀਆਂ ਨੇ ਵੀ ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਹਲਕਾ ਭੁਲੱਥ ਦੇ ਅਕਾਲੀ ਵਰਕਰਾਂ ਦੀ ਹਮੇਸ਼ਾ ਰਿਣੀ ਰਹਾਂਗੀ ਜੋ ਮੇਰੇ ਹਰ ਫ਼ੈਸਲੇ ਨਾਲ ਖਡ਼ਦੇ ਹਨ - ਬੀਬੀ ਜਗੀਰ ਕੌਰ ਅਗਲੀ ਖ਼ਬਰ ਬਾਕਸ ਕ੍ਰਿਕਟ ਗਰਾਊਂਡ ਦਾ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਵਲੋਂ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।