22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਸ਼ੇ ਨੂੰ ਠੱਲ੍ਹ ਪਾਉਣ ਲਈ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ-ਜਥੇਦਾਰ ਜਗਮੋਹਨ ਸਿੰਘ

ਸੁਭਾਨਪੁਰ, 21 ਨਵੰਬਰ (ਸਤਨਾਮ ਸਿੰਘ)-ਸੁਭਾਨਪੁਰ ਦੇ ਨਜ਼ਦੀਕੀ ਪਿੰਡ ਹਮੀਰਾ ਵਿਖੇ ਜਥੇਦਾਰ ਜਗਮੋਹਨ ਸਿੰਘ ਮਹਾਕਾਲ ਹਮੀਰਾ ਮਿਸਲ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਬੁੱਢਾ ਦਲ 96 ਕਰੋਡ਼ੀ ਵਲੋਂ ਨੌਜਵਾਨ ਪੀਡ਼ੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ‘ਅਜੀਤ’ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿੰਡ ਹਮੀਰਾ ਵਿਖੇ ਆਪ ਆਪਣੇ ਸਿੰਘਾਂ ਨਾਲ ਪਹਿਰਾ ਦੇ ਰਹੇ ਹਨ ਤਾਂ ਜੋ ਮਾਵਾਂ ਦੇ ਪੁੱਤ ਨਸ਼ੇ ਤੋਂ ਬਚਾਏ ਜਾ ਸਕਣ।

ਅਜੀਤ ਡੈਸਕ 22-11-2026
ਸੁਭਾਨਪੁਰ, 21 ਨਵੰਬਰ (ਸਤਨਾਮ ਸਿੰਘ)-ਸੁਭਾਨਪੁਰ ਦੇ ਨਜ਼ਦੀਕੀ ਪਿੰਡ ਹਮੀਰਾ ਵਿਖੇ ਜਥੇਦਾਰ ਜਗਮੋਹਨ ਸਿੰਘ ਮਹਾਕਾਲ ਹਮੀਰਾ ਮਿਸਲ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਬੁੱਢਾ ਦਲ 96 ਕਰੋਡ਼ੀ ਵਲੋਂ ਨੌਜਵਾਨ ਪੀਡ਼ੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ‘ਅਜੀਤ’ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿੰਡ ਹਮੀਰਾ ਵਿਖੇ ਆਪ ਆਪਣੇ ਸਿੰਘਾਂ ਨਾਲ ਪਹਿਰਾ ਦੇ ਰਹੇ ਹਨ ਤਾਂ ਜੋ ਮਾਵਾਂ ਦੇ ਪੁੱਤ ਨਸ਼ੇ ਤੋਂ ਬਚਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਹ ਨਜ਼ਦੀਕੀ ਪਿੰਡਾਂ ਵਿਚ ਵੀ ਜਾਣਗੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮੀਟਿੰਗਾਂ ਕਰਕੇ ਅਪੀਲ ਵੀ ਕਰਨਗੇ ਤੇ ਨਸ਼ੇ ਵੇਚਣ ਵਾਲਿਆਂ ਨੂੰ ਤਾਡ਼ਨਾ ਵੀ ਕਰਨਗੇ। ਇਸ ਮੌਕੇ ਕਪੂਰਥਲਾ ਦੇ ਵਾਰਿਸ ਪੰਜਾਬ ਦੇ ਇੰਚਾਰਜ ਜਗਜੀਤ ਸਿੰਘ ਜੱਗਾ ਬਾਬਾ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਵੀ ਕੀਤੀ। ਜਗਜੀਤ ਸਿੰਘ ਜੱਗਾ ਬਾਬਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚੋਂ ਨਸ਼ਿਆਂ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ। ਜਥੇਦਾਰ ਜਗਮੋਹਨ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਜਥੇਦਾਰ ਜਗਮੋਹਨ ਸਿੰਘ ਦਾ ਪੂਰਾ ਸਾਥ ਦੇਣਗੇ। ਨਿਹੰਗ ਸਿੰਘ ਜਥੇਦਾਰ ਜਗਮੋਹਨ ਸਿੰਘ ਨੇ ਕਿਹਾ ਕਿ ਉਹ ਫੌਜਾਂ ਨੂੰ ਨਾਲ ਲੈ ਕੇ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿਚ ਮੀਟਿੰਗਾਂ ਵੀ ਕਰਨਗੇ ਤਾਂ ਜੋ ਨਸ਼ੇ ਦੇ ਵਗਦੇ ਦਰਿਆ ਨੂੰ ਠੱਲ ਪਾਈ ਜਾ ਸਕੇ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸੰਗਤਾਂ ਉਤਸ਼ਾਹ ਨਾਲ ਮਨਾਉਣ, ਹੁੱਲਡ਼ਬਾਜ਼ੀ ਤੋਂ ਦੂਰ ਰਹਿਣ-ਸੁੱਖ, ਥਿੰਦ, ਚੰਦੀ, ਪਦਮ, ਝੰਡੂਵਾਲ ਅਗਲੀ ਖ਼ਬਰ 557 ਵੇਂ ਪ੍ਰਕਾਸ਼ ਪੁਰਬ ਦੇ ਸ਼ਾਨਦਾਰ ਸਮਾਗਮਾਂ ਲਈ ਸੁਲਤਾਨਪੁਰ ਲੋਧੀ ਪੂਰੀ ਤਰ੍ਹਾਂ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।