ਨਿਗਮ ਦੇ ਹਾਊਸ ਵਲੋਂ ਵੱਖ-ਵੱਖ ਖੇਤਰਾਂ ਦੇ ਪਾਸ ਕੀਤੇ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ-ਰਾਣਾ ਗੁਰਜੀਤ ਸਿੰਘ
ਕਪੂਰਥਲਾ, 23 ਨਵੰਬਰ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੀ ਹਦੂਦ ਵਿਚ ਪੈਂਦੇ ਵੱਖ-ਵੱਖ ਖੇਤਰਾਂ ਵਿਚ ਪਹਿਲਾਂ ਹੀ ਪਾਸ ਹੋਏ ਵਿਕਾਸ ਕਾਰਜਾਂ ਨੂੰ ਲੰਬੇ ਸਮੇਂ ਤੋਂ ਸ਼ੁਰੂ ਨਾ ਕੀਤੇ ਜਾਣ ਦਾ ਮਾਮਲਾ ਅੱਜ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਕੋਲ ਬਹੁਤ ਹੀ ਗੰਭੀਰਤਾ ਨਾਲ ਉਠਾਇਆ। ਕਾਂਗਰਸ ਵਿਧਾਇਕ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜਦੋਂ ਨਗਰ ਨਿਗਮ ਕਪੂਰਥਲਾ ’ਤੇ ਕਾਂਗਰਸ ਪਾਰਟੀ ਦਾ ਹਾਊਸ ਕਾਬਜ਼ ਸੀ ਤਾਂ ਉਸ ਸਮੇਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਬੁਨਿਆਦੀ ਲੋਡ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਕਈ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਪਰ ਇਹ ਵਿਕਾਸ ਕਾਰਜ ਅਜੇ ਤੱਕ ਸ਼ੁਰੂ ਨਹੀਂ ਹੋ ਸਕੇ।
ਕਪੂਰਥਲਾ, 23 ਨਵੰਬਰ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੀ ਹਦੂਦ ਵਿਚ ਪੈਂਦੇ ਵੱਖ-ਵੱਖ ਖੇਤਰਾਂ ਵਿਚ ਪਹਿਲਾਂ ਹੀ ਪਾਸ ਹੋਏ ਵਿਕਾਸ ਕਾਰਜਾਂ ਨੂੰ ਲੰਬੇ ਸਮੇਂ ਤੋਂ ਸ਼ੁਰੂ ਨਾ ਕੀਤੇ ਜਾਣ ਦਾ ਮਾਮਲਾ ਅੱਜ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਕੋਲ ਬਹੁਤ ਹੀ ਗੰਭੀਰਤਾ ਨਾਲ ਉਠਾਇਆ। ਕਾਂਗਰਸ ਵਿਧਾਇਕ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜਦੋਂ ਨਗਰ ਨਿਗਮ ਕਪੂਰਥਲਾ ’ਤੇ ਕਾਂਗਰਸ ਪਾਰਟੀ ਦਾ ਹਾਊਸ ਕਾਬਜ਼ ਸੀ ਤਾਂ ਉਸ ਸਮੇਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਬੁਨਿਆਦੀ ਲੋਡ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਕਈ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਪਰ ਇਹ ਵਿਕਾਸ ਕਾਰਜ ਅਜੇ ਤੱਕ ਸ਼ੁਰੂ ਨਹੀਂ ਹੋ ਸਕੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਜ਼ੋਰ ਦੇ ਕੇ ਕਿਹਾ ਕਿ ਨਿਗਮ ਵਲੋਂ ਪ੍ਰਵਾਨ ਕੀਤੇ ਗਏ ਸਾਰੇ ਕੰਮਾਂ ਨੂੰ ਬਿਨਾਂ ਦੇਰੀ ਸ਼ੁਰੂ ਕਰਵਾਇਆ ਜਾਵੇ। ਕਾਂਗਰਸ ਵਿਧਾਇਕ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਵਿਚ ਵਾਰਡ ਨੰਬਰ 21 ਡੇਰਾ ਜੱਗੂ ਸ਼ਾਹ ਤੋਂ ਲੈ ਕੇ ਵਸਾਵਾ ਸਿੰਘ ਦੇ ਘਰ ਤੱਕ ਸਡ਼ਕ ਦਾ ਨਿਰਮਾਣ ਅਤੇ ਮਾਸਟਰ ਸੋਢੀ ਦੇ ਘਰ ਤੋਂ ਮੇਸ਼ੀ ਮਿਸਤਰੀ ਰਾਹੀਂ ਬੈੱਲੀ ਰਾਮ ਦੇ ਘਰ ਤੱਕ ਸਡ਼ਕ ਦਾ ਨਿਰਮਾਣ, ਵਾਰਡ ਨੰਬਰ 17 ਪੰਜਾਬੀ ਬਾਗ ਵਿਖੇ ਪਹਿਲਾਂ ਪਾਸ ਹੋਏ ਸਡ਼ਕ ਨਿਰਮਾਣ ਦੇ ਕੰਮ ਦੀ ਸ਼ੁਰੂਆਤ, ਵਾਰਡ ਨੰਬਰ 18 ਮੋਤੀ ਬਾਗ ਇਲਾਕੇ ਵਿਚ ਸਡ਼ਕਾਂ ਦਾ ਨਿਰਮਾਣ, ਮਨਸੂਰਵਾਲ ਦੋਨਾ ਦੀਆਂ ਫਿਰਨੀਆਂ ਦੀਆਂ ਸਡ਼ਕਾਂ ਦਾ ਨਿਰਮਾਣ, ਵਾਰਡ ਨੰਬਰ 9, 10, 11, 12, 14 ਕਾਂਜਲੀ ਰੋਡ, ਨੇਡ਼ੇ ਜੱਗੀ ਮਾਰਕੀਟ ਤੋਂ ਲੈ ਕੇ ਡੀ.ਟੀ.ਓ. ਦਫ਼ਤਰ ਤੱਕ ਸਡ਼ਕ ਦਾ ਨਿਰਮਾਣ, ਮੁਹੱਲਾ ਤਰਲੋਕਪੁਰਾ ਵੱਖ-ਵੱਖ ਥਾਵਾਂ ’ਤੇ ਵਾਟਰ ਸਪਲਾਈ ਅਤੇ ਗਲੀਆਂ ਦੇ ਨਿਰਮਾਣ ਦੇ ਕੰਮ, ਵਾਰਡ ਨੰਬਰ 2, 3 ਅਤੇ 8 ਸ਼ੇਰਾਂਵਾਲਾ ਗੇਟ ਤੋਂ ਲੈ ਕੇ ਸੀਨਪੁਰਾ ਗੁਰਦੁਆਰਾ ਸਾਹਿਬ/ ਆਦਰਸ਼ ਨਗਰ ਤੱਕ ਸਡ਼ਕਾਂ ਦੇ ਨਿਰਮਾਣ ਦੇ ਕੰਮ, ਵਾਰਡ ਨੰਬਰ 19 ਠਾਕੁਰ ਨਗਰ ਦੀਆਂ ਗਲੀਆਂ ਨੰਬਰ 6 ਅਤੇ 7 ਦਾ ਨਿਰਮਾਣ, ਵਾਰਡ ਨੰਬਰ 38 ਮੁਹੱਲਾ ਸੰਤਪੁਰਾ ਦੀਆਂ ਗਲੀਆਂ ਨੰਬਰ 3 ਅਤੇ 4 ਦਾ ਆਦਿ ਵਿਕਾਸ ਕਾਰਜ ਸ਼ਾਮਲ ਹਨ। ਕਾਂਗਰਸ ਵਿਧਾਇਕ ਨੇ ਕਿਹਾ ਕਿ ਸ਼ਹਿਰ ਦੇ ਇਨ੍ਹਾਂ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਦੇਰੀ ਨਹੀਂ ਹੋਣੀ ਚਾਹੀਦੀ। ਇਸ ਲਈ ਇਹ ਕਾਰਜ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਾਂਗਰਸ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਇਹ ਸਾਰੇ ਵਿਕਾਸ ਕਾਰਜ ਅਗਲੇ ਦੋ ਚਾਰ ਦਿਨਾਂ ਅੰਦਰ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਉਪ ਪ੍ਰਧਾਨ ਰਜਿੰਦਰ ਸਿੰਘ ਪਾਲਾ, ਜ਼ਿਲ੍ਹੇ ਦੇ ਉਪ ਪ੍ਰਧਾਨ ਨਰੈਣ ਵਸ਼ਿਸ਼ਟ, ਕੌਂਸਲਰ ਮਨੀਸ਼ ਅਗਰਵਾਲ ਤੇ ਬਲਬੀਰ ਸਿੰਘ ਬੀਰਾ, ਸਾਬਕਾ ਕੌਂਸਲਰ ਕੇਹਰ ਸਿੰਘ, ਸਾਬਕਾ ਕੌਂਸਲਰ ਹਰਜੀਤ ਸਿੰਘ ਬੱਬਾ ਆਦਿ ਹਾਜ਼ਰ ਸਨ।