24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸਾਧਵੀ ਭਾਰਤੀ ਨੇ ਵਧਦੇ ‘ਸਕ੍ਰੀਨ ਟਾਈਮ’ ਦੇ ਮਾੜੇ ਪ੍ਰਭਾਵਾਂ ਪ੍ਰਤੀ ਕੀਤਾ ਸੁਚੇਤ

ਜਲੰਧਰ, 24 ਨਵੰਬਰ (ਸ਼ਿਵ)- ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ ਗਰੀਬ ਤੇ ਲੋੜਵੰਦ ਬੱਚਿਆਂ ਦੀ ਮੁਫ਼ਤ ਤੇ ਮਿਆਰੀ ਸਿੱਖਿਆ ਨੂੰ ਸਮਰਪਿਤ ਸਮਾਜਿਕ ਪ੍ਰੋਜੈਕਟ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਏ ਜਾ ਰਹੇ ਸੱਤ ਰੋਜ਼ਾ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ ਦੂਜੇ ਦਿਨ ਦਾ ਸਮਾਗਮ ਬੇਹੱਦ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਸਮਾਪਤ ਹੋਇਆ। ਅੱਜ ਪਵਿੱਤਰ ਕਥਾ ਵਿਚ ਸਾਧਵੀ ਸ਼ੇ੍ਆ ਭਾਰਤੀ ਨੇ ਸ੍ਰੀ ਰਾਮ ਜਨਮ ਪ੍ਰਸੰਗ, ਵਧਦੇ ਸਕ੍ਰੀਨ ਟਾਈਮ ਕਾਰਨ ਬੱਚਿਆਂ ਤੇ ਨੌਜਵਾਨਾਂ ਨੂੰ ਹੋ ਰਹੇ ਨੁਕਸਾਨ ਅਤੇ ਬ੍ਰਹਮਗਿਆਨ ਰਾਹੀਂ ਮਨੁੱਖੀ ਮਨ ਵਿਚ ਪਰਿਵਰਤਨ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ।

ਅਜੀਤ ਡੈਸਕ 25-11-2026
ਜਲੰਧਰ, 24 ਨਵੰਬਰ (ਸ਼ਿਵ)- ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ ਗਰੀਬ ਤੇ ਲੋੜਵੰਦ ਬੱਚਿਆਂ ਦੀ ਮੁਫ਼ਤ ਤੇ ਮਿਆਰੀ ਸਿੱਖਿਆ ਨੂੰ ਸਮਰਪਿਤ ਸਮਾਜਿਕ ਪ੍ਰੋਜੈਕਟ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਏ ਜਾ ਰਹੇ ਸੱਤ ਰੋਜ਼ਾ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ ਦੂਜੇ ਦਿਨ ਦਾ ਸਮਾਗਮ ਬੇਹੱਦ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਸਮਾਪਤ ਹੋਇਆ। ਅੱਜ ਪਵਿੱਤਰ ਕਥਾ ਵਿਚ ਸਾਧਵੀ ਸ਼ੇ੍ਆ ਭਾਰਤੀ ਨੇ ਸ੍ਰੀ ਰਾਮ ਜਨਮ ਪ੍ਰਸੰਗ, ਵਧਦੇ ਸਕ੍ਰੀਨ ਟਾਈਮ ਕਾਰਨ ਬੱਚਿਆਂ ਤੇ ਨੌਜਵਾਨਾਂ ਨੂੰ ਹੋ ਰਹੇ ਨੁਕਸਾਨ ਅਤੇ ਬ੍ਰਹਮਗਿਆਨ ਰਾਹੀਂ ਮਨੁੱਖੀ ਮਨ ਵਿਚ ਪਰਿਵਰਤਨ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਮੌਜੂਦਾ ਡਿਜੀਟਲ ਯੁੱਗ ’ਤੇ ਚਿੰਤਾ ਪ੍ਰਗਟ ਕਰਦਿਆਂ ਸਾਧਵੀ ਜੀ ਨੇ ਕਿਹਾ ਕਿ ਅੱਜ ਦੇ ਦੌਰ ’ਚ ਮੋਬਾਈਲ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਕ੍ਰੀਨ ਟਾਈਮ ਬੱਚਿਆਂ ਅਤੇ ਨੌਜਵਾਨਾਂ ਦੀ ਇਕਾਗਰਤਾ, ਮਾਨਸਿਕ ਸਿਹਤ, ਸੰਵੇਦਨਸ਼ੀਲਤਾ ਅਤੇ ਪਰਿਵਾਰਕ ਆਪਸੀ ਸੰਵਾਦ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਸਗੋਂ ਨੌਜਵਾਨਾਂ ਨੂੰ ਧਾਰਮਿਕ, ਸਮਾਜ ਸੇਵਾ ਦੇ ਕੰਮਾਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਇਸ ਮੌਕੇ ਦੈਨਿਕ ਉਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ ਤੋਂ ਇਲਾਵਾ, ਧਰੁਵ ਮਿੱਤਲ, ਪੁਸ਼ਪੇਂਦਰ ਨਿਰਾਲਾ , ਗਗਨ, ਸੰਦੀਪ ਸੁਨੇਜਾ, ਪਵਨ ਅਗਰਵਾਲ , ਸਤਪਾਲ ਚੌਧਰੀ, ਸੁਮਨ, ਅਮਿਤ ਤਲਵਾੜ, ਸੁਖਦੇਵ ਸਿੰਘ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਸਮਾਜ ਸੇਵੀਆਂ, ਸਿੱਖਿਆ ਸ਼ਾਸਤਰੀਆਂ ਅਤੇ ਵੱਡੀ ਗਿਣਤੀ ਵਿਚ ਪ੍ਰਭੂ ਭਗਤ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਵਾਮੀ ਸੱਜਣਾਨੰਦ ਨੇ ਸਮੂਹ ਜਲੰਧਰ ਵਾਸੀਆਂ ਨੂੰ ਇਸ ਗਿਆਨ ਯੱਗ ਦਾ ਲਾਭ ਉਠਾਉਣ ਤੇ ‘ਮੰਥਨ’ ਪ੍ਰੋਜੈਕਟ ਦੇ ਇਸ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਅਕਾਲੀ ਗੁਰਦੁਆਰਾ ਬੰਗਾ ਰੋਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਮੁਹੱਲਾ ਕੇਸਰੀ ਬਾਗ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।